ਇਸਰੋ ਦੇ ਮਿਸ਼ਨ ਨੂੰ ਆਖਰੀ ਮਿੰਟ 'ਚ ਲੱਗਿਆ ਝਟਕਾ, ਖ਼ਰਾਬ ਹੋਇਆ ਕ੍ਰਾਇਓਜੈਨਿਕ ਇੰਜਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸਰੋ ਨੇ ਅੱਜ ਸਵੇਰੇ 5.43 ਵਜੇ ਉਪਗ੍ਰਹਿ ਲਾਂਚ ਕਰਨਾ ਸ਼ੁਰੂ ਕੀਤਾ

Last minute blow to ISRO mission, damaged cryogenic engine

 

ਨਵੀਂ ਦਿੱਲੀ: ਇੰਡੀਅਨ ਸਪੇਸ ਰਿਸਰਚ ਆਰਗੇਨਾਈਜੇਸ਼ਨ (ਇਸਰੋ) ਦੁਆਰਾ 15 ਅਗਸਤ ਦੇ ਸੁਤੰਤਰਤਾ ਦਿਵਸ ਤੋਂ ਠੀਕ ਪਹਿਲਾਂ ਈਓਐਸ -03 ਉਪਗ੍ਰਹਿ ਦਾ ਲਾਂਚ ਅਸਫਲ ਰਿਹਾ। ਇਸ ਨਾਲ ਇਸ ਮਿਸ਼ਨ ਨੂੰ ਵੱਡਾ ਝਟਕਾ ਲੱਗਾ ਹੈ।  ਇੰਜਣ  ਵਿਚ ਖਰਾਬੀ ਹੋਣ ਕਾਰਨ ਇਸਰੋ ਦਾ ਅਭਿਲਾਸ਼ੀ ਮਿਸ਼ਨ ਪੂਰਾ ਨਹੀਂ ਹੋ ਸਕਿਆ।

 

ਇਸ ਨੇ ਪੁਲਾੜ ਤੋਂ ਧਰਤੀ ਦੀ ਨਿਗਰਾਨੀ ਕਰਨੀ ਸੀ, ਇਸੇ ਕਰਕੇ ਇਸਨੂੰ ਭਾਰਤ ਦੀਆਂ ਤਿੱਖੀਆਂ ਅੱਖਾਂ ਵੀ ਕਿਹਾ ਜਾ ਰਿਹਾ ਸੀ ਪਰ ਮਿਸ਼ਨ ਅਧੂਰਾ ਹੀ ਰਿਹਾ। ਇਸਰੋ ਨੇ ਸ਼੍ਰੀਹਰਿਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਅੱਜ ਸਵੇਰੇ 5:43 ਵਜੇ ਜੀਐਸਐਲਵੀ-ਐਫ 10 ਰਾਹੀਂ ਧਰਤੀ ਨਿਰੀਖਣ ਉਪਗ੍ਰਹਿ ਈਓਐਸ -03 ਦਾ ਲਾਂਚ ਸ਼ੁਰੂ  ਕੀਤਾ ਸੀ । ਇਹ ਪਹਿਲੇ ਦੋ ਪੜਾਵਾਂ ਵਿੱਚ ਸਫਲਤਾਪੂਰਵਕ ਅੱਗੇ ਵਧਿਆ, ਪਰ ਤੀਜੇ ਪੜਾਅ ਵਿੱਚ ਇਸਦੇ ਕ੍ਰਿਓਜੈਨਿਕ ਇੰਜਨ ਵਿੱਚ ਖਰਾਬੀ ਆ ਗਈ।

 

 

ਸਪੇਸਫਲਾਈਟ ਨਾਓ ਦੇ ਅਨੁਸਾਰ, ਇਸਰੋ ਈਓਐਸ -03 ਉਪਗ੍ਰਹਿ ਨੂੰ  ਲਾਂਚ ਕਰਨ ਵਿੱਚ ਅਸਫਲ ਰਿਹਾ। ਇਸਰੋ ਨੇ ਪੁਸ਼ਟੀ ਕੀਤੀ ਹੈ ਕਿ ਜੀਐਸਐਲਵੀ ਐਮਕੇ. 2 ਲਾਂਚ ਅੱਜ ਕ੍ਰਾਇਓਜੈਨਿਕ ਪੜਾਅ ਵਿੱਚ ਦੇਖੇ ਗਏ ਨੁਕਸ ਕਾਰਨ ਅਸਫਲ ਰਿਹਾ। 2017 ਤੋਂ ਬਾਅਦ ਕਿਸੇ ਭਾਰਤੀ ਪੁਲਾੜ ਲਾਂਚ ਵਿੱਚ ਇਹ ਪਹਿਲੀ ਅਸਫਲਤਾ ਹੈ। ਇਸ ਤੋਂ ਪਹਿਲਾਂ ਇਸਰੋ ਦੇ ਲਗਾਤਾਰ 14 ਮਿਸ਼ਨ ਸਫਲ ਰਹੇ ਸਨ।

 

ਇਸਰੋ ਨੇ ਅੱਜ ਸਵੇਰੇ 5.43 ਵਜੇ ਉਪਗ੍ਰਹਿ ਲਾਂਚ ਕਰਨਾ ਸ਼ੁਰੂ ਕੀਤਾ। ਸਾਰੇ ਕਦਮ ਨਿਰਧਾਰਤ ਸਮੇਂ ਅਨੁਸਾਰ ਪੂਰੇ ਕੀਤੇ ਗਏ ਸਨ ਪਰ ਤੀਜੇ ਪੜਾਅ ਵਿੱਚ ਈਓਐਸ -3 ਦੇ ਵੱਖ ਹੋਣ ਤੋਂ ਪਹਿਲਾਂ, ਕ੍ਰਾਇਓਜੈਨਿਕ ਇੰਜਣ ਵਿੱਚ ਕੁਝ ਤਕਨੀਕੀ ਨੁਕਸ ਸੀ, ਜਿਸ ਕਾਰਨ ਇਸਰੋ ਨੇ ਡਾਟਾ ਪ੍ਰਾਪਤ ਕਰਨਾ ਬੰਦ ਕਰ ਦਿੱਤਾ। ਇਸ ਤੋਂ ਬਾਅਦ, ਇਸਰੋ ਦੇ ਮੁਖੀ ਨੇ ਘੋਸ਼ਣਾ ਕੀਤੀ ਕਿ ਇਹ ਮਿਸ਼ਨ ਅੰਸ਼ਕ ਤੌਰ ਤੇ ਅਸਫਲ ਹੋ ਗਿਆ ਸੀ।