Password ਰੱਖਣ ਸਮੇਂ ਰੱਖੋਂ ਇਨ੍ਹਾਂ ਗੱਲਾਂ ਦਾ ਧਿਆਨ, ਨਹੀਂ ਤਾਂ ਹੋ ਸਕਦਾ ਹੈ ਵੱਡਾ ਨੁਕਸਾਨ 

ਏਜੰਸੀ

ਜੀਵਨ ਜਾਚ, ਤਕਨੀਕ

ਸਾਰੇ ਪਲੇਟਫਾਰਮਾਂ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਵੱਖਰੇ ਪਾਸਵਰਡ ਦੀ ਵਰਤੋਂ ਕਰੋ

create strong password avoid hacking facebook whatsapp and twitter

ਨਵੀਂ ਦਿੱਲੀ - ਅਜੋਕੇ ਸਮੇਂ ਵਿਚ ਹਰ ਵਿਅਕਤੀ ਲਈ ਆਪਣੀ ਜਾਣਕਾਰੀ ਨੂੰ ਸੁਰੱਖਿਅਤ ਰੱਖਣ ਲਈ ਇੱਕ ਪਾਸਵਰਡ ਹੋਣਾ ਬਹੁਤ ਜਰੂਰੀ ਹੈ ਪਰ ਕਈ ਵਾਰ ਪਾਸਵਰਡ ਦੇ ਬਾਵਜੂਦ ਯੂਜਰ ਦਾ ਮੋਬਾਈਲ, ਅਕਾਊਂਟ ਜਾਂ ਸੋਸ਼ਲ ਮੀਡੀਆ ਪਲੇਟਫਾਰਮ ਹੈਕ ਹੋ ਜਾਂਦਾ ਹੈ। ਕੁਝ ਬਹੁਤ ਸਾਰੀਆਂ ਮੁਢਲੀਆਂ ਗ਼ਲਤੀਆਂ ਹੁੰਦੀਆਂ ਹਨ ਜਿਨ੍ਹਾਂ  ਕਰਕੇ ਅਸੀਂ ਮੁਸੀਬਤ ਵਿੱਚ ਪੈ ਸਕਦੇ ਹਾਂ।

1. ਸਾਰੇ ਪਲੇਟਫਾਰਮਾਂ ਨੂੰ ਸੁਰੱਖਿਅਤ ਰੱਖਣ ਲਈ ਹਮੇਸ਼ਾ ਵੱਖਰੇ ਪਾਸਵਰਡ ਦੀ ਵਰਤੋਂ ਕਰੋ। ਭੁੱਲਣ ਦੀ ਪਰੇਸ਼ਾਨੀ ਤੋਂ ਬਚਣ ਲਈ ਕਈ ਵਾਰ ਅਸੀਂ ਅਜਿਹੀ ਗਲਤੀ ਕਰਦੇ ਹਾਂ, ਜਿਸ ਦਾ ਹੈਕਰ ਆਸਾਨੀ ਨਾਲ ਫਾਇਦਾ ਉਠਾਉਂਦੇ ਹਨ।

2. ਨਵਾਂ ਅਕਾਊਂਟ ਬਣਾਉਣ ਵੇਲੇ ਨਵਾਂ ਪਾਸਵਰਡ ਬਣਾਉ ਅਤੇ ਪੁਰਾਣੇ ਦੀ ਵਰਤੋ ਨਾ ਕਰੋ ਕਿਉਂਕਿ ਹੈਕਰ ਡਾਰਕ ਨੈਟ ਦੇ ਜ਼ਰੀਏ ਐਕਪਾਇਰਡ ਪਾਸਵਰਡ ਆਸਾਨੀ ਨਾਲ ਪ੍ਰਾਪਤ ਕਰ ਲੈਂਦੇ ਹਨ।

 

3. ਨਵਾਂ ਪਾਸਵਰਡ ਸੈਟ ਕਰਨ ਤੋਂ ਬਾਅਦ ਇਸ ਨੂੰ ਆਪਣੀ ਈਮੇਲ ਵਿਚ ਟੈਕਸਟ ਦਸਤਾਵੇਜ਼ ਦੇ ਰੂਪ ਵਿਚ ਜਾਂ ਆਨਲਾਈਨ ਕਿਤੇ ਵੀ ਡਰਾਫਟ ਦੇ ਰੂਪ ਵਿਚ ਸੇਵ ਨਾ ਕਰੋ। ਸਮੇਂ ਸਮੇਂ ਉੱਤੇ ਪਾਸਵਰਡ ਬਦਲਦੇ ਰਹੋ।

 

4. ਆਪਣਾ ਪਾਸਵਰਡ ਸੁਰੱਖਿਅਤ ਕਰਨ ਲਈ ਕਰੋਮ ਜਾਂ ਕਿਸੇ ਹੋਰ ਬ੍ਰਾਊਜ਼ਰ ਨੂੰ ਸੇਵ ਕਰਨ ਦੀ ਆਗਿਆ ਨਾ ਦਿਓ। ਜੇ ਤੁਸੀਂ ਕਿਸੇ ਖ਼ਤਰਨਾਕ ਵੈਬਸਾਈਟ ਤੇ ਜਾਂਦੇ ਹੋ ਜਾਂ ਤੁਹਾਡੇ ਸਿਸਟਮ ਵਿਚ ਮਾਲਵੇਅਰ ਹੈ ਤਾਂ ਹੈਕਰ ਤੁਹਾਡੇ ਸਾਰੇ ਪਾਸਵਰਡ ਹੈਕ ਕਰ ਸਕਦਾ ਹੈ ਮਤਲਬ ਅਸਾਨੀ ਨਾਲ ਤੁਹਾਡੇ ਪਾਸਵਰਡ ਬਾਰੇ ਪਤਾ ਲਗਾ ਕੇ ਤੁਹਾਡਾ ਸਿਸਟਮ ਹੈਕ ਕਰ ਸਕਦੇ ਹਨ। 

5. Two-factor authentication ਦੀ ਵਰਤੋਂ ਕਰੋ। ਇਸ ਨਾਲ ਹੈਕਰ ਤੁਹਾਡੇ ਫੋਨ ਜਾਂ ਹੋਰ ਪਲੇਟਫਾਰਮਾਂ ਨੂੰ ਹੈਕ ਨਹੀਂ ਕਰ ਸਕਣਗੇ। ਇਸ ਤੋਂ ਇਲਾਵਾ ਫੋਨ ਨੰਬਰ ਨੂੰ ਪਾਸਵਰਡ ਵਜੋਂ ਵਰਤਣਾ ਸਭ ਤੋਂ ਆਮ ਗਲਤੀ ਹੈ ਜੋ ਲੋਕ ਅਕਸਰ ਕਰਦੇ ਹਨ।

6. ਹਮੇਸ਼ਾਂ ਪਾਸਵਰਡ ਨੂੰ ਕਿਸੇ ਮਹੱਤਵਪੂਰਣ ਤਾਰੀਖ ਜਾਂ ਪਿੰਨ ਦੇ ਰੂਪ ਵਿਚ ਵਰਤਣ ਤੋਂ ਪਰਹੇਜ਼ ਕਰੋ ਕਿਉਂਕਿ ਉਨ੍ਹਾਂ ਦਾ ਆਸਾਨੀ ਨਾਲ ਅੰਦਾਜ਼ਾ ਲਗਾਇਆ ਜਾ ਸਕਦਾ ਹੈ। ਉਦਾਹਰਣ ਦੇ ਲਈ, ਜੇ ਤੁਹਾਡਾ ਜਨਮਦਿਨ 25 ਜੁਲਾਈ ਨੂੰ ਹੈ, ਤਾਂ 2507 ਜਾਂ 0725 ਨੂੰ ਪਿੰਨ ਵਜੋਂ ਨਾ ਵਰਤੋ।