ਖੁਸ਼ਖਬਰੀ! ਹੁਣ ਜਲਦ ਆ ਰਿਹਾ iPhone SE3, ਜਾਣੋ ਕੀ ਹੈ ਨਵੇਂ ਫੀਚਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

iPhone SE3 ਵਿੱਚ iPhone SE2 ਦੇ ਮੁਕਾਬਲੇ ਵੱਡਾ ਡਿਸਪਲੇਅ ਦੇਵੇਗੀ।

Apple iPhone SE 3

ਨਵੀਂ ਦਿੱਲੀ: ਤਿਉਹਾਰਾਂ ਦਾ ਮੌਸਮ ਚੱਲ ਰਿਹਾ ਹੈ ਇਸ ਦੌਰਾਨ ਬਹੁਤ ਸਾਰੇ ਸਮਾਰਟਫੋਨ ਲਾਂਚ ਹੋਣ ਜਾ ਰਹੇ ਹਨ।  ਇਸ ਦੌਰਾਨ ਕੰਪਨੀ iPhone SE3 ਲਾਂਚ ਕਰਨ ਦੀ ਯੋਜਨਾ ਉਲੀਕ ਰਹੀ ਹੈ। ਦੱਸ ਦੇਈਏ ਕਿ ਅਮਰੀਕਨ ਟੈੱਕ ਕੰਪਨੀ ‘ਐਪਲ’ ਨੇ ਕਿਫ਼ਾਇਤੀ iPhone SE2 ਅਪ੍ਰੈਲ ’ਚ ਪੇਸ਼ ਕੀਤਾ ਸੀ। ਇਸ ਨਵੇਂ ਫ਼ੋਨ ਬਾਰੇ ‘91 ਮੋਬਾਈਲ’ ਨੇ ਕੁਝ ਜਾਣਕਾਰੀ ਦਿੰਦਿਆਂ ਦੱਸਿਆ ਕਿ iPhone SE3 ਵਿੱਚ iPhone SE2 ਦੇ ਮੁਕਾਬਲੇ ਵੱਡਾ ਡਿਸਪਲੇਅ ਦੇਵੇਗੀ।

ਜਾਣੋ ਨਵੇਂ ਫੀਚਰ 
-ਇਸ ਦੀ ਸਕ੍ਰੀਨ 6 ਇੰਚ ਦੀ ਹੋਵੇਗੀ। ਇਸ ਫ਼ੋਨ ਨੂੰ A13 Bionic ਚਿੱਪਸੈਟ ਨਾਲ ਡਿਊਏਲ ਰੀਅਰ ਕੈਮਰਾ ਮਿਲੇਗਾ; ਭਾਵੇਂ ਇਸ ਦੇ ਸੈਂਸਰ ਦੀ ਜਾਣਕਾਰੀ ਹਾਲੇ ਤੱਕ ਨਹੀਂ ਮਿਲੀ। 
-ਇਸ ਫ਼ੋਨ ਵਿੱਚ 5ਜੀ ਕੁਨੈਕਟੀਵਿਟੀ ਸਮੇਤ ਸਾਈਡ-ਮਾਊਂਟਿਡ ਫ਼ਿੰਗਰ-ਪ੍ਰਿੰਗ ਸਕੈਨਰ ਦਿੱਤਾ ਜਾਵੇਗਾ।

-ਇਸ ਸੈਂਸਰ ਦਾ ਸਪੋਰਟ ਨਵੇਂ iPAD Air ਵਿੱਚ ਦਿੱਤੀ ਜਾ ਚੁੱਕੀ ਹੈ।
-iPhone SE2 ਵਿੱਚ 4.7 ਇੰਚ ਦੀ ਰੈਟਿਨਾ ਐੱਚਡੀ ਡਿਸਪਲੇਅ ਵਰਤਿਆ ਗਿਆ ਹੈ। ਨਾਲ ਹੀ ਇਹ ਟੱਚ ਆਈਡੀ ਜਿਹੇ ਸਕਿਓਰਿਟੀ ਫ਼ੀਚਰ ਨਾਲ ਲੈਸ ਹੈ। 
-ਇਸ ਦਾ ਡਿਜ਼ਾਇਨ ਕਾਫ਼ੀ ਹੱਦ ਤੱਕ 2017 ’ਚ ਲਾਂਚ ਹੋਏ iPhone 8 ਨਾਲ ਮਿਲਦਾ ਹੈ। ਇਸ ਵਿੱਚ ਨਵਾਂ A13 ਬਾਇਓਨਿਕ ਚਿੱਪ ਵਰਤਿਆ ਗਿਆ ਹੈ।
-iPhone SE 2 ਵਾਇਰਲੈੱਸ ਚਾਰਜਿੰਗ ਸਪੋਰਟ ਤੇ Qi ਸਰਟੀਫ਼ਾਈਡ ਫ਼ਾਸਟ ਚਾਰਜਿੰਗ ਸਪੋਰਟ ਨਾਲ ਆਉਂਦਾ ਹੈ।
 ਫ਼ੋਨ ਨੂੰ 30 ਮਿੰਟਾਂ ਵਿੱਚ 50 ਫ਼ੀ ਸਦੀ ਤੱਕ ਚਾਰਜ ਕੀਤਾ ਜਾ ਸਕਦਾ ਹੈ। 
ਇਹ WiFi-6, ਬਲੂਟੁੱਥ ਜਿਹੇ ਕੁਨੈਕਟੀਵਿਟੀ ਫ਼ੀਚਰਜ਼ ਨਾਲ ਲੈਸ ਹੈ। ਫ਼ੋਨ ਡਿਊਏਲ ਸਿਮ ਕਾਰਡ ਨਾਲ ਆਉਂਦਾ ਹੈ।