ਭਾਰਤ 'ਚ ਲਾਂਚ ਹੋਇਆ Vivo Y71, ਜਾਣੋ ਕੀਮਤ ਅਤੇ ਫ਼ੀਚਰਜ਼

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਵੀਵੋ ਨੇ ਅਪਣਾ ਬਜਟ ਸਮਾਰਟਫ਼ੋਨ Y71 ਭਾਰਤ 'ਚ ਲਾਂਚ ਕਰ ਦਿਤਾ ਹੈ। ਇਹ ਸਮਾਰਟਫ਼ੋਨ 14 ਅਪ੍ਰੈਲ ਤੋਂ ਸਾਰੇ ਆਫ਼ਲਾਈਨ ਸਟੋਰਜ਼ 'ਤੇ ਵਿਕਣ ਲਗੇਗਾ। ਵੀਵੋ ਈ - ਸਟੋਰ..

Vivo Y71

ਵੀਵੋ ਨੇ ਅਪਣਾ ਬਜਟ ਸਮਾਰਟਫ਼ੋਨ Y71 ਭਾਰਤ 'ਚ ਲਾਂਚ ਕਰ ਦਿਤਾ ਹੈ। ਇਹ ਸਮਾਰਟਫ਼ੋਨ 14 ਅਪ੍ਰੈਲ ਤੋਂ ਸਾਰੇ ਆਫ਼ਲਾਈਨ ਸਟੋਰਜ਼ 'ਤੇ ਵਿਕਣ ਲਗੇਗਾ। ਵੀਵੋ ਈ - ਸਟੋਰ, ਫ਼ਲਿਪਕਾਰਟ, ਐਮਾਜ਼ੋਨ ਅਤੇ ਪੇਟੀਐਮ ਵਰਗੇ ਆਨਲਾਈਨ ਸਟੋਰਜ਼ 'ਤੇ ਇਹ 16 ਅਪ੍ਰੈਲ ਤੋਂ ਉਪਲਬਧ ਹੋਵੇਗਾ। ਕੇਵਲ 10,990 ਰੁਪਏ ਦੀ ਕੀਮਤ 'ਚ ਲਾਂਚ ਕੀਤੇ ਗਏ ਇਸ ਸਮਾਰਟਫ਼ੋਨ 'ਚ ਵੀਵੋ ਦੀ ਵੀ - ਸੀਰੀਜ਼ ਦੇ ਪ੍ਰੀਮਿਅਮ ਫ਼ੀਚਰਜ਼ ਦਿਤੇ ਗਏ ਹਨ।

Vivo Y71 'ਚ 18:9 ਅਨੁਪਾਤ ਵਾਲਾ 6 ਇੰਚ ਦਾ ਐਚਡੀਪਲਸ ਫੁੱਲਵਿਊ ਡਿਸਪਲੇ ਦਿਤਾ ਗਿਆ ਹੈ। ਇਸ ਨੂੰ ਹਾਈ ਪਾਲਿਮਰ ਨੈਨੋ ਬਲਾਸਟਿੰਗ ਟੈਕਨੀਕ ਨਾਲ ਤਿਆਰ ਕੀਤਾ ਗਿਆ ਹੈ। ਵੀਵੋ ਨੇ ਦਸਿਆ ਹੈ ਕਿ Y71 'ਚ ਫ਼ੇਸ ਐਕਸੈੱਸ ਦਿਤਾ ਗਿਆ ਹੈ ਜਿਸ ਦੇ ਜ਼ਰੀਏ ਨਾ ਕੇਵਲ ਯੂਜ਼ਰਜ਼ ਇਸ ਡਿਵਾਈਸ ਨੂੰ ਫ਼ੇਸ਼ੀਅਲ ਫ਼ੀਚਰ ਦੇ ਜ਼ਰੀਏ ਅਨਲਾਕ ਕਰ ਪਾਉਣਗੇ ਸਗੋਂ ਯੂਜ਼ਰਜ਼ ਸਕਰੀਨ ਵੱਲ ਦੇਖ ਕੇ ਇਸ ਦੀ ਅਵਾਜ਼ ਵੀ ਘੱਟ ਜ਼ਿਆਦਾ ਕਰ ਸਕਦੇ ਹੋ।  

ਇਸ ਸਮਾਰਟਫ਼ੋਨ ਕਵਾਲਕਾਮ ਸਨੈਪਡਰੈਗਨ 425 ਪ੍ਰੋਸੈੱਸਰ ਦਿਤਾ ਗਿਆ ਹੈ ਅਤੇ ਅਜਿਹਾ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਸ 'ਚ ਪੀਡੀਏਐਫ਼ ਦੇ ਨਾਲ ਆਰਟਿਫਿਸ਼ਲ ਇੰਟੈਲਿਜੈਂਸ ਬੇਸਡ 13 ਮੈਗਾਪਿਕਸਲ ਦਾ ਰਿਅਰ ਕੈਮਰਾ ਦਿਤਾ ਗਿਆ ਹੈ। ਇਹ ਸਬਜੈਕਟ ਫ਼ੇਸ ਦੇ ਮੁਤਾਬਕ ਕੈਮਰਾ ਲਾਈਟ ਅਡਜਸਟ ਕਰ ਲੈਂਦਾ ਹੈ। ਇਸ ਦੇ ਫ਼ਰੰਟ ਸੈਲਫ਼ੀ ਕੈਮਰੇ 'ਚ ਆਰਟਿਫਿਸ਼ੀਅਲ ਇੰਟੈਲਿਜੈਂਸ 'ਤੇ ਅਧਾਰਤ ਬਿਊਟੀ ਫ਼ੀਚਰ ਦਿਤਾ ਗਿਆ ਹੈ ਜੋ ਸਬਜੈਕਟ ਦਾ ਲਿੰਗ, ਉਮਰ, ਚਮੜੀ ਦੀ ਟੋਨ ਅਤੇ ਟੈਕਸਚਰ ਦਾ ਪਤਾ ਕਰ ਅਪਣੇ ਆਪ ਸੈਲਫ਼ੀ 'ਚ ਬਿਊਟੀ ਇਫ਼ੈਕਟ ਦੇ ਦਿੰਦਾ ਹੈ।  

ਵੀਵੋ Y71 ਐਂਡਰਾਇਡ 8.1 ਓਰੀਯੋ 'ਤੇ ਅਧਾਰਤ ਫ਼ਨ ਟਚ ਆਪਰੇਟਿੰਗ ਸਿਸਟਮ 'ਤੇ ਚਲਦਾ ਹੈ। ਇਸ 'ਚ 3ਜੀਬੀ ਰੈਮ, 16 ਜੀਬੀ ਇੰਟਰਨਲ ਮੈਮਰੀ ਅਤੇ 3360mAh ਦੀ ਦਮਦਾਰ ਬੈਟਰੀ ਦਿਤੀ ਗਈ ਹੈ। ਨਾਲ ਹੀ ਇਸ 'ਚ ਵੀਵੋ ਦਾ ਸਮਾਰਟ ਇੰਜਨ ਦਿਤਾ ਗਿਆ ਹੈ ਜਿਸ ਦੇ ਨਾਲ ਇਸ ਦੀ ਬੈਟਰੀ ਦੀ ਪਰਫ਼ਾਰਮੈਂਸ ਬਿਹਤਰ ਹੁੰਦੀ ਹੈ। ਇਸ 'ਚ 4ਜੀ, VoLTE, ਵਾਈਫ਼ਾਈ, ਬਲੂਟੂਥ ਅਤੇ ਜੀਪੀਐਸ ਵਰਗੇ ਕਨੈਕਟਿਵਿਟੀ ਫ਼ੀਚਰਜ਼ ਦਿਤੇ ਗਏ ਹਨ। ਇੱਥੇ ਇਹ ਵੀ ਦਸ ਦਈਏ ਕਿ Y71 ਕੰਪਨੀ ਅਪਣੀ ਸੀਰੀਜ਼ ਦਾ ਪਹਿਲਾ ਸਮਾਰਟਫ਼ੋਨ ਹੈ ਜੋ ਬੇਜ਼ਲਲੇਸ ਹੈ।