Phone stolen : ਗੁਆਚਿਆ ਜਾਂ ਚੋਰੀ ਹੋਇਆ ਫ਼ੋਨ ਇੰਝ ਮਿਲੇਗਾ ਵਾਪਸ ! ਜਾਣੋ ਸਟੈਪ-ਬਾਏ-ਸਟੈਪ ਤਰੀਕਾ

ਏਜੰਸੀ

ਜੀਵਨ ਜਾਚ, ਤਕਨੀਕ

IMEI ਨੰਬਰ ਰਾਹੀਂ ਮਿਲੇਗਾ ਗੁਆਚਿਆ ਜਾਂ ਚੋਰੀ ਹੋਇਆ ਫ਼ੋਨ, ਬਹੁਤ ਫਾਇਦੇਮੰਦ ਹੈ 15 ਅੰਕਾਂ ਦਾ ਇਹ ਜਾਦੂਈ ਨੰਬਰ

Phone stolen

Phone stolen : ਕੀ ਤੁਹਾਡਾ ਫ਼ੋਨ ਚੋਰੀ ਹੋ ਗਿਆ ਹੈ ਜਾਂ ਗੁਆਚ ਗਿਆ ਹੈ ? ਅਕਸਰ ਦੇਖਿਆ ਗਿਆ ਹੈ ਕਿ ਜਦੋਂ ਫੋਨ ਗੁੰਮ ਹੋ ਜਾਂਦਾ ਹੈ ਤਾਂ ਯੂਜ਼ਰ ਦਾ ਦਿਮਾਗ ਕੰਮ ਕਰਨਾ ਬੰਦ ਕਰ ਦਿੰਦਾ ਹੈ। ਫੋਨ ਗੁਆਚਣ ਤੋਂ ਬਾਅਦ ਉਪਭੋਗਤਾ ਸੋਚਦੇ ਹਨ ਹੁਣ ਕੀ ਕੀਤਾ ਜਾਵੇ।  ਫੋਨ 'ਚ ਕਈ ਨਿੱਜੀ ਫੋਟੋਆਂ, ਵੀਡੀਓਜ਼ ਅਤੇ ਜ਼ਰੂਰੀ ਵੇਰਵੇ ਆਦਿ ਮੌਜੂਦ ਹੁੰਦੇ ਹਨ। ਅਜਿਹੇ 'ਚ ਫੋਨ ਨੂੰ ਵਾਪਸ ਲੱਭਣ ਦੀ ਟੈਨਸ਼ਨ ਵੱਧਣੀ ਤੈਅ ਹੈ। ਹਾਲਾਂਕਿ, ਗੁਆਚੇ ਜਾਂ ਚੋਰੀ ਹੋਏ ਫੋਨ ਨੂੰ ਮੁੜ ਪ੍ਰਾਪਤ ਕਰਨਾ ਇੰਨਾ ਆਸਾਨ ਨਹੀਂ ਹੈ। ਪਰ ਅੱਜ ਅਸੀਂ ਤੁਹਾਨੂੰ ਅਜਿਹੇ ਟ੍ਰਿਕਸ ਦੱਸਣ ਜਾ ਰਹੇ ਹਾਂ ਜਿਸ ਨਾਲ ਤੁਸੀਂ ਇਹ ਪਤਾ ਲਗਾ ਸਕੋਗੇ ਕਿ ਤੁਹਾਡਾ ਫੋਨ ਕਿੱਥੇ ਹੈ।

 

IMEI ਨੰਬਰ ਦੀ ਮਦਦ ਨਾਲ ਲੱਭੋ ਚੋਰੀ ਹੋਇਆ ਫੋਨ

 

ਹਰ ਫ਼ੋਨ ਦਾ ਇੱਕ IMEI ਨੰਬਰ ਹੁੰਦਾ ਹੈ। ਇਸ ਦੀ ਮਦਦ ਨਾਲ ਤੁਸੀਂ ਆਪਣਾ ਗੁੰਮ ਹੋਇਆ ਫ਼ੋਨ ਵਾਪਸ ਪ੍ਰਾਪਤ ਕਰ ਸਕਦੇ ਹੋ। ਫੋਨ ਬਾਕਸ 'ਤੇ IMEI ਨੰਬਰ ਲਿਖਿਆ ਹੁੰਦਾ ਹੈ। ਜੇਕਰ ਤੁਸੀਂ ਚਾਹੋ ਤਾਂ ਫੋਨ 'ਚ ਕੰਪਨੀ ਦਾ ਯੂਨੀਕ ਕੋਡ ਐਂਟਰ ਕਰਕੇ IMEI ਨੰਬਰ ਪ੍ਰਾਪਤ ਕਰ ਸਕਦੇ ਹੋ। ਤੁਹਾਨੂੰ ਦੱਸ ਦੇਈਏ ਕਿ ਹਰ ਕੰਪਨੀ ਦਾ ਵੱਖਰਾ ਯੂਨੀਕ ਕੋਡ ਹੁੰਦਾ ਹੈ। ਜੇਕਰ ਤੁਹਾਡੇ ਕੋਲ ਯੂਨੀਕ ਕੋਡ ਹੈ ਤਾਂ ਤੁਸੀਂ ਆਸਾਨੀ ਨਾਲ ਦੇਖ ਸਕਦੇ ਹੋ ਕਿ ਫ਼ੋਨ ਕਿੱਥੇ ਹੈ।

 

ਟ੍ਰੈਕਰ ਡਿਵਾਈਸ ਦੀ ਮਦਦ ਨਾਲ ਗੁੰਮ ਹੋਏ ਫੋਨ ਨੂੰ ਲੱਭੋ


ਜੇਕਰ ਤੁਸੀਂ ਚਾਹੋ ਤਾਂ ਤੁਹਾਡਾ ਫ਼ੋਨ ਗੁੰਮ ਹੋਣ ਦੀ ਸੂਰਤ ਵਿੱਚ ਤੁਸੀਂ ਮੋਬਾਈਲ ਟ੍ਰੈਕਰ ਡਿਵਾਈਸ ਦੀ ਮਦਦ ਵੀ ਲੈ ਸਕਦੇ ਹੋ। ਕਿਸੇ ਵੀ ਮੋਬਾਈਲ ਟਰੈਕਰ ਐਪ 'ਤੇ ਜਾ ਕੇ ਤੁਸੀਂ ਗੁੰਮ ਹੋਏ ਫ਼ੋਨ ਦਾ IMEI ਨੰਬਰ ਦਰਜ ਕਰਨ ਤੋਂ ਬਾਅਦ ਉਸ ਦੀ ਲੋਕੇਸ਼ਨ ਨੂੰ ਟਰੈਕ ਕਰ ਸਕਦੇ ਹੋ। ਹੁਣ ਤੁਸੀਂ ਸੋਚ ਰਹੇ ਹੋਵੋਗੇ ਕਿ ਜੇਕਰ ਤੁਹਾਡਾ ਗੁੰਮ ਹੋਇਆ ਫ਼ੋਨ ਸਵਿੱਚ ਆਫ਼ ਹੈ ਤਾਂ ਉਸ ਦੀ ਲੋਕੇਸ਼ਨ ਦਾ ਪਤਾ ਕਿਵੇਂ ਲੱਗੇਗਾ। ਇਸ ਬਾਰੇ ਚਿੰਤਾ ਕਰਨ ਦੀ ਕੋਈ ਲੋੜ ਨਹੀਂ ਹੈ ਕਿਉਂਕਿ ਜੇਕਰ ਫ਼ੋਨ ਬੰਦ ਰਹਿੰਦਾ ਹੈ ਤਾਂ ਵੀ ਤੁਸੀਂ ਇਸ ਨੰਬਰ ਨਾਲ ਫ਼ੋਨ ਦੀ ਲੋਕੇਸ਼ਨ ਨੂੰ ਟ੍ਰੈਕ ਕਰ ਸਕੋਗੇ।

 

ਪੁਲਿਸ ਦੀ ਮਦਦ ਲਵੋ 

ਜਦੋਂ ਤੁਹਾਨੂੰ ਆਪਣੇ ਫ਼ੋਨ ਦੀ ਲੋਕੇਸ਼ਨ ਬਾਰੇ ਜਾਣਕਾਰੀ ਮਿਲਦੀ ਹੈ, ਤਾਂ ਤੁਸੀਂ ਪੁਲਿਸ ਨੂੰ ਦੇ ਸਕਦੇ ਹੋ ਅਤੇ ਉਨ੍ਹਾਂ ਦੀ ਮਦਦ ਲੈ ਸਕਦੇ ਹੋ। ਪੁਲਿਸ ਨਿਗਰਾਨੀ ਪ੍ਰਣਾਲੀ ਦੀ ਮਦਦ ਨਾਲ ਤੁਹਾਡੇ ਫ਼ੋਨ ਦੀ ਲੋਕੇਸ਼ਨ ਤੱਕ ਪਹੁੰਚ ਕਰ ਸਕਦੀ ਹੈ। ਇਸ ਤੋਂ ਬਾਅਦ ਪੁਲਿਸ ਆਸਾਨੀ ਨਾਲ ਚੋਰ ਨੂੰ ਟਰੇਸ ਕਰਕੇ ਫੜ ਸਕਦੀ ਹੈ। ਹਾਲਾਂਕਿ, ਜੇਕਰ ਤੁਹਾਡਾ ਫ਼ੋਨ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ ਤਾਂ ਅਸੀਂ ਤੁਹਾਨੂੰ ਤੁਰੰਤ ਪੁਲਿਸ ਸ਼ਿਕਾਇਤ ਦਰਜ ਕਰਨ ਦੀ ਸਲਾਹ ਦਿੰਦੇ ਹਾਂ।

ਫ਼ੋਨ ਟਰੈਕਰ ਇੱਥੇ ਉਪਲਬਧ ਹੋਵੇਗਾ


ਤੁਸੀਂ ਗੂਗਲ ਪਲੇ ਸਟੋਰ 'ਤੇ ਜਾ ਕੇ ਫੋਨ ਟਰੈਕਰ ਐਪ ਨੂੰ ਡਾਊਨਲੋਡ ਕਰ ਸਕਦੇ ਹੋ। ਜਿਵੇਂ ਹੀ ਤੁਸੀਂ ਫ਼ੋਨ ਟ੍ਰੈਕਰ ਐਪ ਵਿੱਚ IMEI ਨੰਬਰ ਦਰਜ ਕਰਦੇ ਹੋ, ਤੁਹਾਨੂੰ ਤੁਹਾਡੇ ਫ਼ੋਨ ਦੀ ਲੋਕੇਸ਼ਨ ਬਾਰੇ ਇੱਕ ਸੁਨੇਹਾ ਮਿਲੇਗਾ। ਇਸ ਤੋਂ ਬਾਅਦ ਤੁਸੀਂ ਆਪਣਾ ਫ਼ੋਨ ਲੈ ਸਕਦੇ ਹੋ।

ਇਸ ਤਰ੍ਹਾਂ ਮੋਬਾਈਲ ਲੋਕੇਸ਼ਨ ਟਰੇਸ ਕਰੋ


ਹੁਣ ਜੇਕਰ ਤੁਹਾਡੇ ਕੋਲ ਮੋਬਾਈਲ ਟਰੈਕਰ ਜਾਂ ਐਪ ਨਹੀਂ ਹੈ ਤਾਂ ਤੁਸੀਂ ਐਪਲ ਅਤੇ ਐਂਡਰੌਇਡ ਵਿੱਚ ਇਨ-ਬਿਲਟ 'ਫਾਈਂਡ ਮਾਈ ਫ਼ੋਨ' ਫੀਚਰ ਰਾਹੀਂ ਆਪਣੇ ਮੋਬਾਈਲ ਫ਼ੋਨ ਨੂੰ ਟ੍ਰੈਕ ਕਰ ਸਕਦੇ ਹੋ। ਤੁਸੀਂ ਇੱਥੇ ਉਹਨਾਂ ਫ਼ੋਨਾਂ ਨੂੰ ਟਰੈਕ ਕਰ ਸਕਦੇ ਹੋ ਜੋ ਤੁਹਾਡੇ ਖਾਤੇ ਵਿੱਚ ਸ਼ਾਮਲ ਕੀਤੇ ਗਏ ਹਨ। ਇਹ ਸੇਵਾ ਪੂਰੀ ਤਰ੍ਹਾਂ ਮੁਫਤ ਹੈ, ਇਸਦੇ ਲਈ ਕੋਈ ਚਾਰਜ ਨਹੀਂ ਦੇਣਾ ਪੈਂਦਾ।