ਹੁਣ ਤੁਹਾਡੀ ਕਬਾੜ ਬਣੀ ਕਾਰ ਵੀ ਦੇ ਸਕਦੀ ਹੈ ਫ਼ਾਇਦਾ, ਇਸ ਤਰ੍ਹਾਂ ਕਮਾ ਸਕਦੇ ਹੋ ਚੰਗੇ ਪੈਸੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੀ ਤੁਹਾਡੇ ਘਰ 'ਚ ਵੀ ਹੈ ਐਸੀ ਕਾਰ ਜੋ ਕਿ ਹੁਣ ਕਿਸੇ ਕਬਾੜ ਤੋਂ ਘਟ ਨਹੀਂ ਹੈ

Damaged cars

ਕੀ ਤੁਹਾਡੇ ਘਰ 'ਚ ਵੀ ਹੈ ਐਸੀ ਕਾਰ ਜੋ ਕਿ ਹੁਣ ਕਿਸੇ ਕਬਾੜ ਤੋਂ ਘਟ ਨਹੀਂ ਹੈ, ਜਾਂ ਫੇਰ ਐਸੀ ਕਾਰ ਜੋ ਨਹੀਂ ਦੇ ਰਹੀ ਹੁਣ ਤੁਹਾਨੂੰ ਆਪਣਾ ਕੋਈ ਫਾਇਦਾ ਤਾਂ ਸਮਝੋ ਕਿ ਹੁਣ ਤੁਹਾਨੂੰ ਤੁਹਾਡੀ ਕਬਾੜ ਬਣੀ ਕਾਰ ਵੀ ਫ਼ਾਇਦੇ 'ਚ ਰੱਖ ਸਕਦੀ ਹੈ। ਤੁਸੀਂ ਸੋਚ ਤਾਂ ਜਰੂਰ ਰਹੇ ਹੋਵੇਗੇ ਕਿ ਆਖਿਰ ਅਸੀਂ ਤੁਹਾਨੂੰ ਐਸਾ ਕੀ ਦੱਸਣ ਵਾਲੇ ਹਾਂ, ਜਿਸ ਨਾਲ ਤੁਸੀਂ ਲੈ ਸਕਦੇ ਹੋ ਕਬਾੜ ਬਣੀ ਕਾਰ ਦਾ ਲਾਭ ਤੇ ਕਮਾ ਸਕਦੇ ਹੋ ਚੰਗਾ ਪੈਸਾ। 

ਤੁਹਾਨੂੰ ਇਹ ਖ਼ਬਰ ਜਾਣ ਕੇ ਖੁਸ਼ੀ ਜ਼ਰੂਰ ਹੋਵੇਗੀ ਕਿਉਂਕਿ ਮਹਿੰਦਰਾ ਐਕਸੇਲੋ ਨੇ ਸਰਕਾਰੀ ਕੰਪਨੀ MSTC ਦੇ ਨਾਲ ਦੇਸ਼ ਦੀ ਪਹਿਲੀ ਆਟੋਮੇਟਿਡ ਅਤੇ ਆਰਗੇਨਾਇਜਡ ਵਹੀਕਲ ਸਕਰੈਪਿੰਗ ਅਤੇ ਰੀਸਾਇਕਲਿੰਗ ਪਲਾਂਟ ਸ਼ੁਰੂ ਕੀਤਾ ਹੈ। ਜੀ ਹਾਂ, ਇਸ ਪਲਾਂਟ ਨੂੰ ਨੋਇਡਾ ‘ਚ ਖੋਲਿਆ ਗਿਆ ਹੈ । ਇਸ ਖੋਲ੍ਹੀ ਗਈ ਕੰਪਨੀ ਦਾ ਨਾਂਅ CERO ਰਖਿਆ ਗਿਆ ਹੈ।

ਦਰਅਸਲ ਮਹਿੰਦਰਾ ਐਕਸੇਲੋ ਅਤੇ ਸਰਕਾਰੀ ਕੰਪਨੀ MSTC ਨੇ ਆਪਸ 'ਚ ਮਿਲਕੇ ਕਬਾੜ ਕਾਰਾਂ ਦੀ ਸਕਰੈਪਿੰਗ ਅਤੇ ਰੀਸਾਇਕਲਿੰਗ ਲਈ CERO ਨਾਮ ਨਾਲ ਕੰਪਨੀ ਦੀ ਸ਼ੁਰੂਆਤ ਕੀਤੀ ਹੈ । ਮਿਲੀ ਜਾਣਕਾਰੀ ਮੁਤਾਬਕ ਤਾਂ ਆਉਣ ਵਾਲੇ ਸਾਲਾਂ ਵਿੱਚ ਕੰਪਨੀ ਦੇਸ਼ ਭਰ ਵਿਚ ਆਪਣੇ ਇਸ ਪਲਾਂਟ ਦੇ ਵਿਸਥਾਰ ਦੀ ਯੋਜਨਾ ਬਣਾ ਰਹੀ ਹੈ ।

CERO ਕੰਪਨੀ ‘ਚ ਮਹਿੰਦਰਾ ਐਕਸੇਲੋ ਅਤੇ MSTC ਦੀ ਬਰਾਬਰ-ਬਰਾਬਰ ਦੀ ਹਿਸੇਦਾਰੀ ਹੈ। ਦੋਨਾਂ ਕੰਪਨੀਆਂ ਨੇ ਮਿਲ ਕੇ ਇਸ ਪਲਾਂਟ ਨੂੰ 5 ਏਕੜ ਜ਼ਮੀਨ ਵਿਚ ਬਣਾਇਆ ਹੈ ਅਤੇ ਇਥੇ ਪੁਰਾਣੇ ਵਾਹਨਾਂ ਨੂੰ ਲਿਆ ਕੇ ਉਨ੍ਹਾਂ ਨੂੰ ਸਕਰੈਪ ਅਤੇ ਰੀਸਾਈਕਲ ਕੀਤਾ ਜਾਂਦਾ ਹੈ । ਟੈਕਸ ‘ਤੇ ਮਿਲੇਗੀ ਛੋਟ : ਤੁਹਾਡੀ ਸਕਰੈਪ ਕਾਰ ਦੀ ਕੀਮਤ ਵਾਹਨ ਦੇ ਕੰਡੀਸ਼ਨ , ਉਸਦੀ ਉਮਰ ਦੇ ਹਿਸਾਬ ਨਾਲ ਵੱਖ – ਵੱਖ ਦਿੱਤੀ ਜਾਵੇਗੀ । ਇੰਨਾ ਹੀ ਨਹੀਂ ਕਾਰ ਮਾਲਿਕ ਆਪਣੀ ਕਾਰ CERO ਨੂੰ ਦਾਨ ‘ਚ ਵੀ ਦੇ ਸੱਕਦੇ ਹਨ । ਮਹਿੰਦਰਾ NGO ਤੋਂ CERO ਦਾ ਟਾਈਅਪ ਹੈ। 

ਮਹਿੰਦਰਾ ਐਕਸੇਲੋ ਅਤੇ MSTC ਵਲੋਂ ਚੁਕੇ ਇਹ ਕਦਮ ਹੈ ਤਾਂ ਵਧੀਆ ਪਰ ਇਸਦਾ ਲੋਕ ਕਿੰਨਾ ਲਾਭ ਲੈ ਸਕਣਗੇ ਇਹ ਤਾਂ ਆਉਣ ਵਾਲਾ ਸਮਾਂ ਹੀ ਦੱਸੇਗਾ। ਜੇਕਰ ਇਹ ਕੰਪਨੀ ਫ਼ਾਇਦਾ ਦੇਣ 'ਚ ਸਫ਼ਲ ਹੋਈ ਤਾਂ ਹੀ ਮਹਿੰਦਰਾ ਐਕਸੇਲੋ ਅਤੇ MSTC ਦੇਸ਼ ਭਰ ਵਿਚ ਆਪਣੇ ਇਸ ਪਲਾਂਟ ਲਗਾਉਣ 'ਚ ਸਫ਼ਲ ਹੋਣਗੇ।