ਮਹਾਂਮਾਰੀ ਤੋਂ ਬਚਾਅ ਵਿਚ ਮੋਬਾਈਲ ਫ਼ੋਨਾਂ ਦਾ ਯੋਗਦਾਨ
ਮੋਬਾਈਲ ਫ਼ੋਨ ਜ਼ਰੀਏ ਹੀ ਅਜਿਹੇ ਲੋਕਾਂ ਦਾ ਵੀ ਡਾਟਾ ਅਤੇ ਸੰਖਿਆ ਜੁਟਾਈ ਜਾ ਸਕਦੀ ਹੈ ਜੋ ਪੀੜਤ ਨਾਲ ਇਕ ਮੀਟਰ ਦੇ ਘੱਟ ਫ਼ਾਸਲੇ ਵਿਚ ਮਿਲੇ ਹੋਣ।
ਸਮਾਰਟ ਫ਼ੋਨ ਤੇ ਮੋਬਾਈਲ ਨੈੱਟਵਰਕ ਵਰਤਮਾਨ ਵਿਚ ਹਰ ਮਸਲੇ ਦੀ ਜਾਣਕਾਰੀ ਜੁਟਾਉਣ, ਹਲ ਸਮਝਾਉਣ ਅਤੇ ਮਰਜ਼ ਦੀ ਦਵਾਈ ਬਣਾਉਣ ਦੇ ਨੇੜੇ ਹੋ ਚੁਕੇ ਹਨ। ਕੋਵਿਡ-19 ਵਰਗੀ ਮਹਾਂਮਾਰੀ ਦੇ ਫੈਲਾਅ ਨੂੰ ਰੋਕਣ ਵਿਚ ਵੀ ਸਮਾਰਟ ਫ਼ੋਨ ਅਤੇ ਮੋਬਾਈਲ ਨੈੱਟਵਰਕ ਦੀ ਅਹਿਮ ਭੂਮਿਕਾ ਹੋ ਸਕਦੀ ਹੈ। ਪਰ ਅਜੇ ਇਸ ਉਪਰ ਸੂਬਾ ਸਰਕਾਰਾਂ ਦਾ ਧਿਆਨ ਉਨਾ ਗੰਭੀਰਤਾ ਵਾਲਾ ਨਹੀਂ ਹੋਇਆ ਜਿੰਨਾ ਹੋਣਾ ਚਾਹੀਦਾ ਹੈ। ਅਜੇ ਵੀ ਸਮਾਂ ਹੈ ਕਿ ਲਾਕਡਾਊਨ ਹਟਾਉਣ ਤੋਂ ਪਹਿਲਾਂ ਸਾਰੀਆਂ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮੋਬਾਈਲ ਫ਼ੋਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨਾਲ ਮਿਲ ਕੇ ਕੋਰੋਨਾ ਪ੍ਰਭਾਵਤ ਲੋਕਾਂ ਨਾਲ ਜੁੜਿਆ ਡਾਟਾ ਬੈਂਕ ਤਿਆਰ ਕਰਨ ਤਾਂ ਜੋ ਖ਼ਤਰੇ ਦੇ ਭਵੱਖ ਨੂੰ ਮਧੋਲਿਆ ਜਾ ਸਕੇ। ਇਹ ਲੇਖ ਸੂਬਾ ਸਰਕਾਰਾਂ ਦੇ ਉਸ ਪ੍ਰਭਾਵਸ਼ਾਲੀ ਕਦਮ ਬਾਰੇ ਦਸਦਾ ਹੈ ਜਿਸ ਨੂੰ ਅਪਣਾ ਕੇ ਕੋਵਿਡ ਦੇ ਲਾਗ ਦੀ ਠੀਕ ਤਸਵੀਰ ਸਾਹਮਣੇ ਲਿਆਂਦੀ ਜਾ ਸਕੇ।
ਮੋਬਾਈਲ ਡਾਟਾ ਅਧਾਰਤ ਇਸ ਤਕਨੀਕ ਰਾਹੀਂ ਉਨ੍ਹਾਂ ਪ੍ਰਭਾਵਤ 80 ਫ਼ੀਸਦੀ ਲੋਕਾਂ ਬਾਰੇ ਵੀ ਅੰਕੜਾ ਜੁਟਾਇਆ ਜਾ ਸਕਦਾ ਹੈ ਜਿਨ੍ਹਾਂ ਬਾਰੇ ਇੰਡੀਅਨ ਕੌਂਸਲ ਆਫ਼ ਮੈਡੀਕਲ ਰਿਸਰਚ (ਆਈ.ਸੀ.ਏ.ਐਮ.ਆਰ.) ਦਾ ਕਹਿਣਾ ਹੈ ਕਿ ਉਨ੍ਹਾਂ ਵਿਚ ਹੁਣ ਕੋਈ ਲੱਛਣ ਨਹੀਂ ਦਿਸ ਰਹੇ। ਜਿਵੇਂ ਕਿ ਜੱਗ ਜਾਹਰ ਹੈ ਕਿ ਕੋਵਿਡ-19 ਰੋਗ ਕੋਰੋਨਾ ਨਾਮਕ ਜੀਵਾਣੂ ਨਾਲ ਫੈਲ ਰਿਹਾ ਹੈ, ਜੋ ਕਿ ਪੀੜਤ ਵਿਅਕਤੀ ਦੇ ਥੁੱਕ, ਲਾਰ, ਖੰਘ ਜਾਂ ਛਿੱਕਣ ਨਾਲ ਇਕ ਤੋਂ ਦੂਜੇ ਤਕ ਫੈਲਦਾ ਹੈ।
ਕੋਰੋਨਾ ਵੈਕਸੀਨ ਤਿਆਰ ਕਰਨ ਲਈ ਵਿਸ਼ਵ ਪੱਧਰ ਦੀਆਂ ਕਈ ਲੈਬ ਅਤੇ ਸੰਸਥਾਵਾਂ ਲਗੀਆਂ ਹੋਈਆਂ ਹਨ। ਇਸ ਦੇ ਟੈਸਟ ਵਿਚ ਵੀ ਕਈ ਤਰ੍ਹਾਂ ਦੀਆਂ ਦਿੱਕਤਾਂ ਆ ਰਹੀਆਂ ਹਨ, ਜਿਵੇਂ ਟੈਸਟਿੰਗ ਕਿੱਟਾਂ ਦੀ ਸੀਮਤ ਗਿਣਤੀ, ਆਧੁਨਕ ਲੈਬ ਦੀ ਘਾਟ, ਸਟਾਫ਼ ਅਤੇ ਸਥਾਪਤ ਲੋਕਾਂ ਦੇ ਸੰਪਰਕ ਵਿਚ ਆਏ ਲੋਕਾਂ ਦਾ ਜਾਣਕਾਰੀ ਨੂੰ ਅਣਪਛਾਤੇ ਕਰਨਾ ਆਦਿ ਹੈ। ਫਿਲਹਾਲ ਇਸ ਰੋਗ ਦੇ 3 ਤਰ੍ਹਾਂ ਦੇ ਹੀ ਲੱਛਣ ਸਾਹਮਣੇ ਆ ਰਹੇ ਹਨ - ਬੁਖ਼ਾਰ, ਸੁੱਕੀ ਖੰਘ ਅਤੇ ਸਾਹ ਲੈਣ ਵਿਚ ਦਿੱਕਤ। ਇਹ ਲੱਛਣ 14 ਦਿਨਾਂ ਦੌਰਾਨ ਸਾਹਮਣੇ ਆਉਂਦੇ ਹਨ। ਯੂ.ਐਸ. ਸੈਂਟਰ ਫ਼ਾਰ ਡਿਜ਼ੀਜ਼ ਕੰਟਰੋਲ ਐਂਡ ਪ੍ਰੀਵੈਂਸ਼ਨ ਵੀ ਇਸ ਗੱਲ ਦੀ ਪੁਸ਼ਟੀ ਕਰਦਾ ਹੈ ਕਿ ਇਸ ਦੇ ਲਛਣਾਂ ਦੀ ਸੂਚੀ ਬਹੁਤ ਹੀ ਛੋਟੀ ਹੈ। ਦੂਜੇ ਪਾਸੇ ਚਿੰਤਾ ਦੀ ਗੱਲ ਇਹ ਹੈ ਕਿ ਹਾਲ ਹੀ ਵਿਚ ਆਈ.ਸੀ.ਐਮ.ਆਰ. ਨੇ ਦਸਿਆ ਹੈ ਕਿ ਸਥਾਪਤ ਯਾਨਿ ਪਾਜ਼ੇਟਿਵ ਪਾਏ ਗਏ 80 ਫ਼ੀ ਸਦੀ ਲੋਕਾਂ ਵਿਚ ਤਾਂ ਇਸ ਦੇ ਮੁੱਖ ਤਿੰਨ ਲੱਛਣ ਹੀ ਨਹੀਂ ਹਨ। ਅਜਿਹੇ ਲੋਕ ਤਾਂ ਸਮਾਜ ਲਈ ਹੋਰ ਵੀ ਖ਼ਤਰਾ ਹੋ ਸਕਦੇ ਹਨ।
ਜੋ ਵੀ ਕੋਰੋਨਾ ਪੀੜਤ ਹੁੰਦਾ ਹੈ, ਉਸ ਤੋਂ ਪਿਛਲੇ 15 ਦਿਨਾਂ ਦੀ ਜਾਣਕਾਰੀ ਲਈ ਜਾਂਦੀ ਹੈ। ਇਨ੍ਹਾਂ ਦਿਨਾਂ ਦੌਰਾਨ ਉਹ ਕਿਸ ਕਿਸ ਨੂੰ ਮਿਲਿਆ, ਕਿਥੇ ਕਿਥੇ ਗਿਆ? ਪਰ ਜ਼ਰੂਰੀ ਨਹੀਂ ਕਿ ਉਸ ਨੂੰ ਉਹ ਸੱਭ ਲੋਕ ਯਾਦ ਹੋਣਗੇ ਜੋ ਉਸ ਦੇ ਸੰਪਰਕ ਵਿਚ ਆਏ ਸਨ। ਅਜਿਹੀ ਸੂਰਤ ਵਿਚ ਪ੍ਰਭਾਵਤ ਲੋਕ ਰੋਗਾਂ ਨਾਲ ਲਾਗਾਂ ਦੀ ਕਮਜ਼ੋਰ ਸ਼ਕਤੀ ਰੱਖਣ ਵਾਲੇ ਕਈ ਵਿਅਕਤੀਆਂ ਨੂੰ ਪ੍ਰਭਾਵਤ ਕਰਦੇ ਹਨ। ਅਜਿਹੇ ਵਿਚ ਲਾਕਡਾਊਨ ਖੁਲ੍ਹਣ ਤੋਂ ਪਹਿਲਾਂ ਇਹ ਬਹੁਤ ਜ਼ਰੂਰੀ ਹੋ ਜਾਂਦਾ ਹੈ ਕਿ ਅਜਿਹੇ ਕੇਸਾਂ ਦਾ ਪਤਾ ਲਗਾਇਆ ਜਾਵੇ ਅਤੇ ਮੋਬਾਈਲ ਕੰਪਨੀਆਂ, ਸਮਾਰਟ ਫ਼ੋਨ ਵਿਚ ਡਾਊਨਲੋਡ ਕੀਤੀਆਂ ਐਪ ਡਾਟਾ ਇਕੱਠਾ ਕਰਨ ਅਤੇ ਪ੍ਰਭਾਵੀ ਜਾਣਕਾਰੀ ਰੋਕਥਾਮ ਵਿਚ ਲੱਗੇ ਵਿਭਾਗਾਂ ਲਈ ਸੌਖਾਲੇ ਹੀ ਜੁਟਾ ਸਕਦੇ ਹਨ ਕਿਉਂਕਿ ਇਕ ਵਾਰ ਲਾਕਡਾਊਨ ਖੁਲ੍ਹ ਗਿਆ ਤਾਂ ਡਾਟੇ ਦੀ ਕਮੀ ਅਤੇ ਪ੍ਰਭਾਵਤ ਲੋਕ ਪੂਰੇ ਦੇਸ਼ ਲਈ ਖ਼ਤਰਨਾਕ ਸਿੱਧ ਹੋਣਗੇ।
ਸਾਰੀਆਂ ਸੂਬਾ ਸਰਕਾਰਾਂ ਨੂੰ ਚਾਹੀਦਾ ਹੈ ਕਿ ਉਹ ਮੋਬਾਈਲ ਫ਼ੋਨ ਸੇਵਾਵਾਂ ਦੇਣ ਵਾਲੀਆਂ ਕੰਪਨੀਆਂ ਨੂੰ ਅਪਣੇ ਨਾਲ ਮਿਲਾ ਕੇ ਕੋਰੋਨਾ ਸਥਾਪਤ ਲੋਕਾਂ ਦੇ ਫ਼ੋਨ ਵਲੋਂ ਉਨ੍ਹਾਂ ਬਾਰੇ ਜਾਂ ਉਨ੍ਹਾਂ ਦੀਆਂ ਗਤੀਵਿਧੀਆਂ ਬਾਰੇ ਪਤਾ ਲਗਾਉਣ ਤਾਕਿ ਵੇਲੇ ਸਿਰ ਸੁਰਖਿਆ ਦੇ ਉਪਾਅ ਕੀਤੇ ਜਾ ਸਕਣ। ਮੋਬਾਈਲ ਫ਼ੋਨ ਜ਼ਰੀਏ ਹੀ ਅਜਿਹੇ ਲੋਕਾਂ ਦਾ ਵੀ ਡਾਟਾ ਅਤੇ ਸੰਖਿਆ ਜੁਟਾਈ ਜਾ ਸਕਦੀ ਹੈ ਜੋ ਪੀੜਤ ਨਾਲ ਇਕ ਮੀਟਰ ਦੇ ਘੱਟ ਫ਼ਾਸਲੇ ਵਿਚ ਮਿਲੇ ਹੋਣ। ਕੋਰੋਨਾ ਪਾਜ਼ੇਟਿਵ ਲੋਕਾਂ ਵਲੋਂ ਇਕ ਮੀਟਰ ਦੀ ਘੱਟ ਦੂਰੀ ਵਿਚ ਮਿਲਣ ਵਾਲਿਆਂ ਨੂੰ ਇਕਾਂਤਵਾਸ ਕਰ ਕੇ ਹਾਲਾਤ ਸੰਭਾਲੇ ਜਾ ਸਕਦੇ ਹਨ। ਇਸ ਤਕਨੀਕ ਨਾਲ ਉਨ੍ਹਾਂ ਲੋਕਾਂ ਦਾ ਵੀ ਪਤਾ ਲਗਾਇਆ ਜਾ ਸਕਦਾ ਹੈ ਜੋ ਕੋਰੋਨਾ ਪੀੜਤ ਦੇ ਆਸਪਾਸ ਰਹੇ ਹਨ ਪਰ ਇਸ ਗੱਲ ਦਾ ਪ੍ਰਗਟਾਵਾ ਨਹੀਂ ਕਰ ਰਹੇ।
ਮੋਬਾਈਲ : 94780-98080