ਭਾਰਤ ’ਚ ਜਲਦ ਵਿਕਣਗੀਆਂ ਟੇਸਲਾ ਦੀਆਂ ਕਾਰਾਂ
ਦਿੱਲੀ ਤੇ ਗੁਰੂਗ੍ਰਾਮ ’ਚ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ।
Tesla cars will be sold in India soon
Tesla cars will be sold in India soon News: ਅਮਰੀਕੀ ਕਾਰੋਬਾਰੀ ਐਲਨ ਮਸਕ ਨੇ ਅਪਣੀ ਟੇਸਲਾ ਕੰਪਨੀ ਦਾ ਭਾਰਤ ’ਚ ਸ਼ੋਅਰੂਮ ਖੋਲ੍ਹਣ ਦੀ ਤਿਆਰੀ ਸ਼ੁਰੂ ਕਰ ਦਿਤੀ ਹੈ। ਟੇਸਲਾ ਨੇ ਨਵੀਂ ਦਿੱਲੀ ਤੇ ਆਲੇ-ਦੁਆਲੇ ਸ਼ੋਅਰੂਮ ਲਈ ਜ਼ਮੀਨ ਦੀ ਭਾਲ ਸ਼ੁਰੂ ਕਰ ਦਿਤੀ ਹੈ।
ਇਸ ਲਈ ਰਿਅਲ ਅਸਟੇਟ ਡਿਵੈਲਪਰ ਡੀਐਲਐਫ਼ ਨਾਲ ਸ਼ੁਰੂਆਤੀ ਦੌਰ ਦੀ ਗੱਲਬਾਤ ਚੱਲ ਰਹੀ ਹੈ, ਹਾਲਾਂਕਿ ਟੇਸਲਾ ਤੇ ਡੀਐਲਅਫ਼ ਵਲੋਂ ਇਸ ’ਤੇ ਕੋਈ ਅਧਿਕਾਰਤ ਬਿਆਨ ਨਹੀਂ ਦਿਤਾ ਗਿਆ। ਨਿਊਜ਼ ਏਜੰਸੀ ਰਾਇਟਰਜ਼ ਦੇ ਸੂਤਰਾਂ ਮੁਤਾਬਕ ਟੇਸਲਾ ਇਕ ਕੰਜ਼ਿਊਮਰ ਐਕਸਪੀਰੀਐਂਸ ਸੈਂਟਰ ਬਣਾਉਣ ਲਈ ਤਿੰਨ ਤੋਂ ਪੰਜ ਹਜ਼ਾਰ ਵਰਗ ਫੁੱਟ ਥਾਂ ਦੀ ਭਾਲ ਕਰ ਰਹੀ ਹੈ। ਦਿੱਲੀ ਤੇ ਗੁਰੂਗ੍ਰਾਮ ’ਚ ਜ਼ਮੀਨ ਦੀ ਭਾਲ ਕੀਤੀ ਜਾ ਰਹੀ ਹੈ। (ਭਾਸ਼ਾ)