ਜੇਕਰ ਪ੍ਰਦੂਸ਼ਣ ਵਧਾ ਰਹੀ ਹੈ ਤੁਹਾਡੀ ਕਾਰ ਤਾਂ ਤੁਰਤ ਕਰੋ ਇਹ ਉਪਾਅ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕਾਰਾਂ ਦੀ ਵੱਧਦੀ ਗਿਣਤੀ ਕਾਰਨ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਕਾਰ ਇੰਜਨ ਨੂੰ ਸਹੀ ਰੱਖਿਆ ਜਾਵੇ ਤਾਕਿ ਉਹ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ..

Car pollution

ਕਾਰਾਂ ਦੀ ਵੱਧਦੀ ਗਿਣਤੀ ਕਾਰਨ ਪ੍ਰਦੂਸ਼ਣ ਲਗਾਤਾਰ ਵੱਧ ਰਿਹਾ ਹੈ। ਅਜਿਹੇ 'ਚ ਜ਼ਰੂਰੀ ਹੈ ਕਿ ਕਾਰ ਇੰਜਨ ਨੂੰ ਸਹੀ ਰੱਖਿਆ ਜਾਵੇ ਤਾਕਿ ਉਹ ਘੱਟ ਤੋਂ ਘੱਟ ਪ੍ਰਦੂਸ਼ਣ ਪੈਦਾ ਕਰੇ। ਕਈ ਵਾਰ ਕਾਰ 'ਚ ਅਜਿਹੀ ਗਡ਼ਬਡ਼ੀ ਪੈਦਾ ਹੋ ਜਾਂਦੀ ਹੈ ਜਿਸ ਦੇ ਚਲਦੇ ਉਹ ਪ੍ਰਦੂਸ਼ਣ ਵਧਾਉਣ ਲਗਦੀਆਂ ਹਨ। ਕੀ ਹੁੰਦੇ ਹਨ ਕਾਰਨ ਅਤੇ ਕਿਵੇਂ ਕਾਰ ਨੂੰ ਤੁਸੀਂ ਸਹੀ ਰੱਖ ਸਕਦੇ ਹੋ ?

ਜੇਕਰ ਕਾਰ ਦੀ ਟਿਊਨਿੰਗ ਅਪਸੈੱਟ ਹੋ ਜਾਵੇ ਤਾਂ ਬਾਲਣ ਦਾ ਫ਼ਲੋ ਅਤੇ ਬਾਲਣ ਦੇ ਇੰਜਨ 'ਚ ਖ਼ਪਣ ਦੀ ਪਰਿਕ੍ਰੀਆ ਵੀ ਗੜਬੜ ਹੋ ਜਾਂਦੀ ਹੈ। ਨਤੀਜਾ ਇਹ ਹੁੰਦਾ ਹੈ ਕਿ ਕਾਰ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਲਗਦੀ ਹੈ। ਕਿਸੇ ਕਾਰਨ ਜਦੋਂ ਇੰਜਨ ਖ਼ਰਾਬ ਹੋ ਜਾਵੇ ਅਤੇ ਪੂਰੀ ਤਰ੍ਹਾਂ ਕੰਮ ਨਾ ਕਰ ਪਾਏ ਤਾਂ ਕਾਰ 'ਚ ਬਾਲਣ ਦੀ ਖ਼ਪਤ ਪੂਰੀ ਤਰ੍ਹਾਂ ਨਾਲ ਨਹੀਂ ਹੋ ਪਾਉਂਦੀ। ਅਜਿਹੇ 'ਚ ਇੰਜਨ ਜ਼ਿਆਦਾ ਆਇਲ ਖਪਣ ਲਗਦਾ ਹੈ। ਇਸ ਤੋਂ ਐਵਰੇਜ ਤਾਂ ਘਟਦੀ ਹੀ ਹੈ, ਪ੍ਰਦੂਸ਼ਣ ਦਾ ਪੱਧਰ ਵੀ ਵਧਣ ਲਗਦਾ ਹੈ।  

ਇਹ ਅਕਸਰ ਪ੍ਰਦੂਸ਼ਣ ਫਲਾਉਣ ਦਾ ਕਾਰਨ ਬਣਦਾ ਹੈ। ਅਜਿਹੇ ਬਾਲਣ ਦੇ ਕਾਰਨ ਇੰਜਨ ਦੀ ਸਮਰਥਾ 'ਤੇ ਅਸਰ ਪੈਂਦਾ ਹੈ ਅਤੇ ਕਾਰਾਂ ਜ਼ਿਆਦਾ ਪ੍ਰਦੂਸ਼ਣ ਪੈਦਾ ਕਰਨ ਲਗਦੀਆਂ ਹਨ। ਅਜਕੱਲ ਕਾਰਾਂ 'ਚ ਕਈ ਤਰ੍ਹਾਂ ਦੇ ਸੈਂਸਰਜ਼ ਲੱਗੇ ਹੁੰਦੇ ਹਨ। ਚਲਦੀ ਕਾਰ ਦਾ ਕੋਈ ਵੀ ਸੈਂਸਰ ਕਦੇ ਵੀ ਕੰਮ ਕਰਨਾ ਬੰਦ ਕਰ ਦੇਵੇ ਜਾਂ ਪੂਰੀ ਤਰ੍ਹਾਂ ਤੋਂ ਕੰਮ ਨਾ ਕਰ ਪਾਏ ਤਾਂ ਇਸ ਦਾ ਅਸਰ ਕਾਰ ਦੀ ਕੁਸ਼ਲਤਾ 'ਤੇ ਪੈਂਦਾ ਹੈ ਅਤੇ ਇਸ ਨਾਲ ਪ੍ਰਦੂਸ਼ਣ ਜ਼ਿਆਦਾ ਪੈਦਾ ਹੁੰਦਾ ਹੈ।

ਗੱਡੀ 'ਚ ਬਾਲਣ ਦੀ ਖ਼ਪਤ ਵਧਨਾ ਵੀ ਇਸ ਦਾ ਲੱਛਣ ਹੈ। ਇਸ ਤੋਂ ਖ਼ਰਚ ਤਾਂ ਵਧੇਗਾ ਹੀ, ਕਾਰ ਦੀ ਔਸਤ ਵੀ ਘੱਟ ਹੋ ਜਾਵੇਗੀ। ਕਾਰ 'ਚ ਜਦੋਂ ਪ੍ਰਦੂਸ਼ਣ ਵਧਣ ਦੀ ਪਰਿਕ੍ਰੀਆ ਸ਼ੁਰੂ ਹੁੰਦੀ ਹੈ ਤਾਂ ਡਰਾਈਵਿੰਗ ਦੇ ਸਮੇਂ ਤੁਹਾਨੂੰ ਸਾਫ਼ ਤੌਰ 'ਤੇ ਮਹਿਸੂਸ ਹੋਵੇਗਾ ਕਿ ਕਾਰ ਸਮੂਦ ਨਹੀਂ ਚਲ ਰਹੀ। ਕਾਰ ਦੀ ਔਸਤ ਡਿੱਗਦੀ ਹੈ ਅਤੇ ਬਾਲਣ 'ਤੇ ਜ਼ਿਆਦਾ ਖ਼ਰਚ ਆਉਂਦਾ ਹੈ। ਜ਼ਿਆਦਾ ਧੁਆਂ ਨਿਕਲਣ ਨਾਲ ਨਾਈਟਰੋਜਨ, ਕਾਰਬਨ ਮੋਨੋਕਸਾਈਡ ਅਤੇ ਕਾਰਬਨ ਡਾਈਆਕਸਾਈਡ ਮਾਹੌਲ 'ਚ ਜ਼ਿਆਦਾ ਪਹੁੰਚਦੀਆਂ ਹਨ ਜਿਸ ਨਾਲ ਵਾਤਾਵਰਣ ਨੂੰ ਨੁਕਸਾਨ ਹੁੰਦਾ ਹੈ।

ਕੀ ਕਰੋ ਉਪਾਅ
ਪੀਊਸੀ 'ਚ ਜਾ ਕੇ ਪ੍ਰਦੂਸ਼ਣ ਦਾ ਪੱਧਰ ਜਾਂਚ ਕਰਾਓ। ਕਾਰ ਦੀ ਐਵਰੇਜ 'ਤੇ ਨਜ਼ਰ ਰੱਖੋ। ਜੇਕਰ ਕੁੱਝ ਗੜਬੜ ਹੈ ਤਾਂ ਉਸ ਨੂੰ ਠੀਕ ਕਰਾਓ।