ਬਿਨਾਂ ਬੋਲੇ ਕੰਪਿਊਟਰ ਪੜ੍ ਲਵੇਗਾ ਤੁਹਾਡੇ ਮਨ ਦੀ ਗੱਲ
ਇਕ ਅਜਿਹਾ ਕੰਪਿਊਟਰ ਇੰਟਰਫ਼ੇਸ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਮਨੁੱਖ ਦੇ ਮਨ 'ਚ ਸੋਚੇ ਸ਼ਬਦਾਂ ਨੂੰ ਬਿਨਾਂ ਸੁਣੇ ਹੀ ਚਿਹਰਾ ਪੜ੍ਹ ਕੇ ਹੀ ਦਸ ਦੇਵੇਗਾ। ਖਾਸ ਗੱਲ ਇਹ ਹੈ..
ਮੈਸੇਚਿਉਸੇਟਸ ਇੰਸਟੀਚਿਊਟ ਆਫ਼ ਟੈਕਨਾਲੋਜੀ ਦੇ ਖੋਜਕਾਰਾਂ ਨੇ ਆਰਟਿਫੀਸ਼ਿਅਲ ਇਨਟੈਲਿਜੈਂਸ ਨੂੰ ਅਧਾਰ ਬਣਾ ਕੇ ਇਕ ਅਜਿਹਾ ਕੰਪਿਊਟਰ ਇੰਟਰਫ਼ੇਸ ਬਣਾਉਣ ਦਾ ਦਾਅਵਾ ਕੀਤਾ ਹੈ ਜੋ ਮਨੁੱਖ ਦੇ ਮਨ 'ਚ ਸੋਚੇ ਸ਼ਬਦਾਂ ਨੂੰ ਬਿਨਾਂ ਸੁਣੇ ਹੀ ਚਿਹਰਾ ਪੜ੍ਹ ਕੇ ਹੀ ਦਸ ਦੇਵੇਗਾ। ਖਾਸ ਗੱਲ ਇਹ ਹੈ ਕਿ ਇਸ ਖੋਜਕਾਰਾਂ 'ਚ ਦੋ ਭਾਰਤੀ ਮੂਲ ਦੇ ਲੋਕ ਵੀ ਸ਼ਾਮਲ ਹਨ। ਇਸ ਕੰਪਿਊਟਰ ਸਿਸਟਮ 'ਚ ਮੌਜੂਦ ਖ਼ਾਸ ਤਕਨੀਕ ਤੁਹਾਡੇ ਚਿਹਰੇ ਦੇ ਭਾਵਾਂ ਅਤੇ ਮਨ 'ਚ ਬੋਲੇ ਗਏ ਸ਼ਬਦਾਂ ਦੀਆਂ ਪ੍ਰਤੀਕਰਿਆਵਾਂ ਨੂੰ ਸਮਝ ਕਰ ਮਨੁੱਖ ਦੇ ਅਣਕਹੇ ਸ਼ਬਦਾਂ ਨੂੰ ਦਸਦੀ ਹੈ।
ਇਸ ਵਿਸ਼ੇਸ਼ ਡਿਵਾਈਸ ਬਾਰੇ ਗੱਲ ਕਰਦੇ ਹੋਏ ਇਸ ਦੇ ਨਿਰਮਾਤਾਵਾਂ ਨੇ ਦਸਿਆ ਕਿ ਇਸ 'ਚ ਲੱਗੇ ਇਲੈਕਟਰੋਡ ਮਨੁੱਖ ਦੇ ਜਬੜੇ ਅਤੇ ਚਿਹਰੇ ਤੋਂ ਪ੍ਰਾਪਤ ਹੋਣ ਵਾਲੇ ਨਿਊਰੋ-ਮਸਕਿਊਲਰ ਸੰਕੇਤਾਂ ਜ਼ਰੀਏ ਮਨ ਹੀ ਮਨ 'ਚ ਬੋਲੇ ਗਏ ਸ਼ਬਦਾਂ ਨੂੰ ਪੜ੍ਹ ਲੈਂਦਾ ਹੈ ਅਤੇ ਉਸ ਨੂੰ ਸਾਹਮਣੇ ਲੈ ਆਉਂਦਾ ਹੈ। ਅਜਿਹਾ ਮੰਨਿਆ ਜਾਂਦਾ ਹੈ ਕਿ ਮਨ 'ਚ ਸੋਚੇ ਸ਼ਬਦਾਂ ਦਾ ਬਿਨਾਂ ਬੋਲੇ ਉਚਾਰਣ ਕਰਨ 'ਚ ਮਨੁੱਖ ਦੇ ਜਬੜੇ ਦਾ ਪ੍ਰਯੋਗ ਹੁੰਦਾ ਹੈ। ਹਾਂਲਾਕਿ ਮਨੁੱਖ ਦੀ ਅੱਖ ਇਸ ਨੂੰ ਦਿਖ ਨਹੀਂ ਪਾਉਂਦੀ ਹੈ।
ਇੰਨਾਂ ਸ਼ਬਦਾਂ ਨੂੰ ਪੜ੍ਹਨ ਲਈ ਕੰਪਿਊਟਰ ਸਿਸਟਮ 'ਚ ਇਕ ਪਾਉਣਯੋਗ ਡਿਵਾਈਸ ਜੁਡ਼ੀ ਹੁੰਦੀ ਹੈ। ਜਿਸ ਦੇ ਜ਼ਰੀਏ ਸ਼ਬਦਾਂ ਦੇ ਸੰਕੇਤ ਮਸ਼ੀਨ ਲਰਨਿੰਗ ਸਿਸਟਮ ਨੂੰ ਮਿਲਦੇ ਹਨ। ਇਸ ਸਿਸਟਮ ਨੂੰ ਸ਼ਬਦਾਂ ਨਾਲ ਵਿਸ਼ੇਸ਼ ਸੰਕੇਤਾਂ ਨਾਲ ਜੁੜਨ ਲਈ ਸਿਖਲਾਈ ਦਿਤੀ ਗਈ ਹੈ।
ਐਮਆਈਟੀ 'ਚ ਮੀਡੀਆ ਲੈਬ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਇਕ ਚੰਗੇਰੇ ਖੁਫ਼ੀਆ ਅਨੁਮਾਨ ਡਿਵਾਈਸ ਬਣਾਉਣਾ ਚਾਹੁੰਦੇ ਸਨ। ਇਸ ਬਾਰੇ 'ਚ ਉਨਹਾਂ ਨੇ ਸੋਚਿਆ ਸੀ ਕਿ ਉਹ ਅਜਿਹਾ ਕੰਪਿਊਟਿੰਗ ਪਲੇਟਫ਼ਾਰਮ ਤਿਆਰ ਕਰਣਗੇ ਜੋ ਮਨੁੱਖ ਦੇ ਮਨ 'ਚ ਡੰਘਾਈ ਤਕ ਉਤਰ ਸਕੇਗਾ। ਇਹ ਇੰਨਾ ਕਰੀਬ ਹੋਵੇਗਾ ਕਿ ਮਨੁੱਖੀ ਮਨ ਅਤੇ ਮਸ਼ੀਨ ਮਿਲ ਕੇ ਇਕ ਹੋ ਜਾਣਗੇ ਅਤੇ ਉਹ ਇਨਸਾਨੀ ਅਨੁਭਵ ਦਾ ਕਰੀਬੀ ਨਾਲ ਅਨੁਭਵ ਕਰ ਸਕੇਗਾ।
ਖੋਜਕਾਰਾਂ ਦਾ ਮੰਨਣਾ ਹੈ ਕਿ ਹੁਣ ਮਿਲੇ ਨਤੀਜੇ ਕਾਫ਼ੀ ਉਤਸਾਹਜਨਕ ਹਨ ਅਤੇ ਉਨ੍ਹਾਂ ਦੇ ਨਤੀਜੇ ਵਧੀਆ ਮਿਲ ਰਹੇ ਹਨ। ਉਨ੍ਹਾਂ ਦਾ ਇਹ ਵੀ ਮੰਨਣਾ ਹੈ ਕਿ ਭਵਿੱਖ 'ਚ ਉਹ ਪੂਰੀ ਗੱਲਬਾਤ ਨੂੰ ਪੜ ਸਕਣ ਦਾ ਟੀਚਾ ਹਾਸਲ ਕਰ ਲੈਣਗੇ।