Google ਲੈ ਕੇ ਆਇਆ ਨਵਾਂ ਕਲਰ ਪਾਪ ਫ਼ੀਚਰ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ ਨੇ ਫੋਟੋਜ਼ ਐਪ ਲਈ ਇਕ ਨਵਾਂ ਫ਼ੀਚਰ ਪੇਸ਼ ਕੀਤਾ ਹੈ, ਜਿਸ ਦਾ ਯੂਜ਼ਰਜ਼ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ। ਕੰਪਨੀ ਨੇ ਗੂਗਲ ਫੋਟੋਜ ਲਈ ਨਵਾਂ ਕਲਰ ਪਾਪ - ਅਪ ਫ਼ੀਚਰ...

Google 'Color Pop' Feature

ਗੂਗਲ ਨੇ ਫੋਟੋਜ਼ ਐਪ ਲਈ ਇਕ ਨਵਾਂ ਫ਼ੀਚਰ ਪੇਸ਼ ਕੀਤਾ ਹੈ, ਜਿਸ ਦਾ ਯੂਜ਼ਰਜ਼ ਨੂੰ ਕਾਫ਼ੀ ਸਮੇਂ ਤੋਂ ਇੰਤਜ਼ਾਰ ਸੀ। ਕੰਪਨੀ ਨੇ ਗੂਗਲ ਫੋਟੋਜ ਲਈ ਨਵਾਂ ਕਲਰ ਪਾਪ - ਅਪ ਫ਼ੀਚਰ ਅਪਡੇਟ ਕੀਤਾ ਹੈ। ਦਸ ਦਈਏ ਕਿ ਇਸ ਫ਼ੀਚਰ ਨੂੰ ਕੰਪਨੀ ਪਿਛਲੇ ਹਫ਼ਤੇ ਹੋਈ ਅਪਣੀ ਸਾਲਾਨਾ ਪ੍ਰੈਸ ਕਾਨਫ਼ਰੈਂਸ I/O 2018 ਵਿਚ ਪੇਸ਼ ਕੀਤਾ ਸੀ। ਕੰਪਨੀ ਨੇ ਇਵੈਂਟ 'ਚ ਦਿਖਾਇਆ ਸੀ ਕਿ ਆਰਟਿਫ਼ੀਸ਼ੀਅਲ ਇਨਟੈਲਿਜੈਂਸ ਦੀ ਮਦਦ ਨਾਲ ਇਸ ਫ਼ੀਚਰ ਵਿਚ ਫ਼ੋਨ ਦੇ ਬੈਗਰਾਉਂਡ ਨੂੰ ਬਦਲਿਆ ਜਾ ਸਕੇਗਾ ਅਤੇ ਆਬਜੈਕਟ ਨੂੰ ਵਾਪਸ ਲਿਆਉਣਾ ਕਾਫ਼ੀ ਆਸਾਨ ਹੋ ਜਾਵੇਗਾ।

ਇਸ ਤੋਂ ਇਲਾਵਾ ਤਸਵੀਰ 'ਚ ਆਬਜੈਕਟ 'ਤੇ ਫੋਕਸ ਕਰਦੇ ਹੋਏ ਬਾਕੀ ਤਸਵੀਰਾਂ ਨੂੰ ਬਲੈਕ ਐਂਡ ਵਾਈਟ ਕੀਤਾ ਜਾ ਸਕੇਗਾ। ਗੂਗਲ ਫੋਟੋਜ਼ ਵਿਚ ਕਲਰ ਪਾਪ ਅਪ ਫ਼ੀਚਰ ਸਿਸਟੈਂਟ ਟੈਬ   ਜ਼ਰੀਏ ਕੰਮ ਕਰਦਾ ਹੈ ਅਤੇ ਯੂਜ਼ਰਜ਼ ਮੈਨੁਅਲੀ ਕਲਰਜ਼ ਅਤੇ ਬਲੈਕ ਐਂਡ ਵਾਈਟ ਬੈਗਰਾਉਂਡ ਦਾ ਇਸਤੇਮਾਲ ਨਹੀਂ ਕਰ ਸਕਦੇ ਹਨ।

ਹਾਲਾਂਕਿ ਉਮੀਦ ਕੀਤੀ ਜਾ ਰਹੀ ਹੈ ਕਿ ਕੰਪਨੀ ਆਉਣ ਵਾਲੇ ਸਮੇਂ ਵਿਚ ਇਸ ਨੂੰ ਮੈਨੁਅਲੀ ਕਰ ਸਕਦੀ ਹੈ। ਜੇਕਰ ਤੁਸੀਂ ਇਸ ਫ਼ੀਚਰ ਨੂੰ ਇਸਤੇਮਾਲ ਕਰਨਾ ਚਾਹੁੰਦੇ ਹਨ ਤਾਂ ਗੂਗਲ ਪਲੇਸਟੋਰ ਤੋਂ ਇਸ ਦਾ ਨਵੀਨਤਮ ਅਪਡੇਟ ਵਰਜ਼ਨ ਡਾਊਨਲੋਡ ਕਰ ਸਕਦੇ ਹੋ ਜਾਂ ਫਿਰ ਏਪੀਕੇ ਫ਼ਾਈਲ ਨੂੰ ਏਪੀਕੇ ਮਿਰਰ ਤੋਂ ਡਾਊਨਲੋਡ ਕਰ ਇਸ ਦਾ ਇਸਤੇਮਾਲ ਕਰ ਸਕਦੇ ਹੋ।

ਗੂਗਲ ਨੇ ਆਬਜੈਕਟ ਰਿਮੂਵਲ ਟੂਲ ਜਿਸ 'ਚ ਫੋਟੋ ਵਿਚ ਮੌਜੂਦ ਆਬਜੈਕਟ ਨੂੰ ਹਟਾਇਆ ਜਾ ਸਕਦਾ ਹੈ,  ਫਿਲਹਾਲ ਐਪ 'ਚ ਨਹੀਂ ਆਇਆ ਹੈ। ਗੂਗਲ ਨੇ 8 ਮਈ ਨੂੰ ਅਪਣੇ ਸਰਕਾਰੀ ਖਾਤਾ ਤੋਂ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਸੀ। ਕੰਪਨੀ ਨੇ I/O ਇਵੈਂਟ ਵਿਚ ਕਿਹਾ ਸੀ ਕਿ ਗੂਗਲ ਫੋਟੋਜ ਏਏ ਸਿਰਫ਼ ਐਂਡਰਾਇਡ 'ਤੇ ਹੀ ਨਹੀਂ ਸਗੋਂ ਵੈਬ ਅਤੇ ਆਈਓਐਸ 'ਤੇ ਵੀ ਕਾਫ਼ੀ ਮਸ਼ਹੂਰ ਹੈ।