6800 ਸਾਲ ਗਾਇਬ ਰਹਿਣ ਤੋਂ ਬਾਅਦ, ਅੱਜ ਤੋਂ ਭਾਰਤ ਵਿਚ ਦਿਖਾਈ ਦੇਵੇਗਾ NEOWISE Comet

ਏਜੰਸੀ

ਜੀਵਨ ਜਾਚ, ਤਕਨੀਕ

ਹਜ਼ਾਰਾਂ ਸਾਲ ਵਿਚ ਇਕ ਵਾਰ ਦਿਖਾਈ ਦੇਣ ਵਾਲਾ ਧੂਮਕੇਤੂ NEOWISE  ਅੱਜ ਭਾਰਤ ਵਿਚ ਦਿਖਾਈ ਦੇਵੇਗਾ।

NEOWISE Comet

ਨਵੀਂ ਦਿੱਲੀ: ਹਜ਼ਾਰਾਂ ਸਾਲ ਵਿਚ ਇਕ ਵਾਰ ਦਿਖਾਈ ਦੇਣ ਵਾਲਾ ਧੂਮਕੇਤੂ NEOWISE  ਅੱਜ ਭਾਰਤ ਵਿਚ ਦਿਖਾਈ ਦੇਵੇਗਾ। ਇਸ ਧੂਮਕੇਤੂ ਨੂੰ ਲੋਕ ਬਿਨਾਂ ਚਸ਼ਮੇ ਆਦਿ ਤੋਂ ਅਸਾਨੀ ਨਾਲ ਦੇਖ ਸਕਦੇ ਹਨ। 14 ਜੁਲਾਈ ਤੋਂ ਇਹ ਧੂਮਕੇਤੂ ਉੱਤਰ ਪੱਛਮੀ ਅਕਾਸ਼ ਵਿਚ ਸਾਫ ਦਿਖਾਈ ਦੇਵੇਗਾ। ਇਹ ਅਗਲੇ 20 ਦਿਨਾਂ ਤੱਕ ਲਗਭਗ 20 ਮਿੰਟ ਤੱਕ ਸੂਰਜ ਛਿਪਣ ਤੋਂ ਬਾਅਦ ਦਿਖਾਈ ਦੇਵੇਗਾ। ਲੋਕ ਇਸ ਨੂੰ ਨੰਗੀਆਂ ਅੱਖਾਂ ਨਾਲ ਦੇਖ ਸਕਦੇ ਹਨ।  

ਦੱਸ ਦਈਏ ਕਿ ਅਮਰੀਕਾ ਦੀ ਪੁਲਾੜ ਏਜੰਸੀ ਨਾਸਾ ਨੇ ਮਾਰਚ ਵਿਚ ਇਕ ਅਜੀਬ ਘਟਨਾ ਨੂੰ ਅਪਣੇ ਕੈਮਰੇ ਵਿਚ ਕੈਦ ਕੀਤਾ ਸੀ। ਨਾਸਾ ਨੇ ਪਤਾ ਲਗਾਇਆ ਸੀ ਕਿ ਧਰਤੀ ਤੋਂ 200 ਮਿਲੀਅਨ ਕਿਲੋਮੀਟਰ ਦੂਰ ਇਕ ਧੂਮਕੇਤੂ ਸਥਿਤ ਹੈ, ਜੋ ਕਾਫੀ ਦੂਰ ਹੋਣ ਕਾਰਨ ਸਾਫ-ਸਾਫ ਦਿਖਾਈ ਨਹੀਂ ਦੇ ਰਿਹਾ ਸੀ।

ਵਿਗਿਆਨੀਆਂ ਨੇ 5 ਜੁਲਾਈ ਨੂੰ ਇਸ ਨੂੰ ਐਰੀਜ਼ੋਨਾ ਵਿਚ ਦੇਖਿਆ ਸੀ। ਇਸ ਦੀ ਤਸਵੀਰ ਐਸਟ੍ਰੋਫੋਟੋਗ੍ਰਾਫਰ ਕ੍ਰਿਸ ਨੇ ਲਈ ਸੀ। 11 ਜੁਲਾਈ ਦੀ ਸਵੇਰੇ ਅਸਮਾਨ ਵਿਚ ਸਭ ਤੋਂ ਉਚਾਈ ‘ਤੇ ਹੋਣ ਕਾਰਨ ਇਹ ਦਿਖਾਈ ਨਹੀਂ ਦਿੱਤਾ।  ਨਾਸਾ ਦੇ ਅੰਕੜਿਆਂ ਅਨੁਸਾਰ 6,800 ਸਾਲਾਂ ਬਾਅਦ ਇਸ ਦੇ ਧਰਤੀ ਦੇ ਨੇੜੇ ਜਾਣ ਦੀ ਉਮੀਦ ਹੁੰਦੀ ਹੈ।

ਵਿਗਿਆਨਕਾਂ ਅਨੁਸਾਰ ਧੂਮਕੇਤੂ NEOWISE   ਸੂਰਜ ਤੋਂ 44 ਮਿਲੀਅਨ ਕਿਲੋਮੀਟਰ ਦੀ ਦੂਰੀ ਤੋਂ ਗੁਜ਼ਰ ਚੁੱਕਾ ਹੈ। ਉਸ ਤੋਂ ਬਾਅਦ ਇਹ ਧੂਮਕੇਤੂ ਹੌਲੀ-ਹੌਲੀ ਰੋਜ਼ ਕਰੀਬ ਪਹੁੰਚਦਾ ਗਿਆ। ਵਿਗਿਆਨਕਾਂ ਦਾ ਕਹਿਣਾ ਹੈ ਕਿ 22-23 ਜੁਲਾਈ ਨੂੰ ਇਹ ਧਰਤੀ ਦੇ ਸਭ ਤੋਂ ਜ਼ਿਆਦਾ ਨਜ਼ਦੀਕ ਹੋਵੇਹਾ। 22-23 ਜੁਲਾਈ ਨੂੰ ਇਸ ਦੀ ਧਰਤੀ ਤੋਂ ਦੂਰੀ ਸਿਰਫ 100 ਮਿਲੀਅਨ ਕਿਲੋਮੀਟਰ ਹੋਵੇਗੀ।