ਸੜਕ 'ਤੇ ਚਲਦੇ-ਚਲਦੇ ਕਾਰ ਹੋਵੇਗੀ ਚਾਰਜ, ਚੀਨ ਨੇ ਬਣਾਇਆ ਅਜਿਹਾ ਹਾਈਵੇ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕ‍ੀ ਅਜਿਹਾ ਹੋ ਸਕਦਾ ਹੈ ਕਿ‍ ਤੁਸੀਂ ਸੜਕ 'ਤੇ ਅਪਣੀ ਇਲੈਕ‍ਟ੍ਰਿਕ ਕਾਰ ਜਾਂ ਦੋ ਪਹੀਆ ਵਾਹਨ ਚਲਾਉਂਦੇ - ਚਲਾਉਂਦੇ ਰੀਚਾਰਜ ਹੁੰਦੀ ਜਾਵੇ..

car charge while driving

ਨਵੀਂ ਦਿ‍ੱਲ‍ੀ: ਕ‍ੀ ਅਜਿਹਾ ਹੋ ਸਕਦਾ ਹੈ ਕਿ‍ ਤੁਸੀਂ ਸੜਕ 'ਤੇ ਅਪਣੀ ਇਲੈਕ‍ਟ੍ਰਿਕ ਕਾਰ ਜਾਂ ਦੋ ਪਹੀਆ ਵਾਹਨ ਚਲਾਉਂਦੇ - ਚਲਾਉਂਦੇ ਰੀਚਾਰਜ ਹੁੰਦੀ ਜਾਵੇ। ਸੁਣਨ 'ਚ ਵਧੀਆ ਲਗਦਾ ਹੈ। ਚੀਨ ਨੇ ਇਸ ਚੀਜ਼ ਨੂੰ ਪੂਰਾ ਵੀ ਕਰ ਲਿ‍ਆ ਹੈ। ਚੀਨ ਦੇ ਆਟੋਨੋਮਸ ਡਰਾਈਵਿੰਗ ਫਿਊਚਰ ਨੂੰ ਸੋਲਰ ਪੈਨਲ, ਮੈਪਿੰਗ ਸੈਂਸਰਜ਼ ਅਤੇ ਇਲੈਕ‍ਟ੍ਰਿਕ ਬੈਟਰੀ ਰੀਚਾਰਜਰਜ਼ ਦਾ ਸਹਿਯੋਗ ਮਿ‍ਲਿਆ ਹੈ। ਬ‍ਲੂਮਬਰਗ ਦੀ ਰਿ‍ਪੋਰਟ ਮੁਤਾਬਿਕ,  ਚੀਨ ਨੇ ਇਨਟੈਲਿ‍ਜੈਂਟ ਹਾਈਵੇ ਦੇ ਤੌਰ 'ਤੇ ਪ੍ਰਿਖਣ ਕਿ‍ਤਾ ਹੈ ਜੋਕਿ‍ ਗ‍ਲੋਬਲ ਟਰਾਂਸਪੋਰਟੇਸ਼ਨ ਇੰਡਸਟਰੀ ਨੂੰ ਤੇਜ਼ੀ ਨਾਲ ਬਦਲ ਸਕਦਾ ਹੈ।

ਚੀਨ ਦੇ ਪੂਰਵੀ ਸ਼ਹਿਰ ਜਿਨਾਨ 'ਚ ਚੀਨ ਦੁਆਰਾ ਟ੍ਰਾਇਲ ਪ੍ਰੋਜੈਕਟ ਦੇ ਤੌਰ 'ਤੇ ਕਰੀਬ 1,080 ਮੀਟਰ ਲੰਮੇ ਹਾਈਵੇ ਨੂੰ ਬਣਾਇਆ ਹੈ ਕਿ‍ ਜਿ‍ਸ ਅੰਦਰ ਵਿਲੱਖਣ ਤਕਨੀਕ ਦਾ ਇਸ‍ਤੇਮਾਲ ਕਿ‍ਤਾ ਗਿਆ ਹੈ। ਚੀਨ ਦੀ ਬਿਲ‍ਡਰ ਕੰਪਨੀ Qilu Transportation Development Group Co ਦੇ ਮੁਤਾਬਕ, ਹਾਈਵੇ ਦੇ ਇਸ ਖਾਸ ਸੈਕ‍ਸ਼ਨ 'ਤੇ ਹਰ ਦਿ‍ਨ ਕਰੀਬ 45 ਹਜ਼ਾਰ ਗੱਡੀਆਂ ਚਲਦੀਆਂ ਹਨ।  

ਇਸ ਤੋਂ ਇਲਾਵਾ, ਇਸ ਸੜਕ ਦੇ ਅੰਦਰ ਲੱਗੇ ਸੋਲਰ ਪੈਨਲ ਤੋਂ ਕਾਫ਼ੀ ਬਿਜਲੀ ਪੈਦਾ ਹੁੰਦੀ ਹੈ। ਇਹ ਬਿ‍ਜਲੀ ਇਲੈਕਟਰਿਕ ਗੱਡੀਆਂ ਦੀ ਬੈਟਰੀ ਚਾਰਜ ਕਰਨ ਦੇ ਨਾਲ - ਨਾਲ ਹਾਈਵੇ ਲਾਈਟਸ ਅਤੇ 800 ਘਰਾਂ ਦੀ ਬਿਜਲੀ ਸਪਕਾਈ ਕਰ ਸਕਦਾ ਹੈ।  

ਬਹੁਤ ਵਧੀਆ ਤਕਨੀਕ ਨਾਲ ਬਣੀ ਇਸ ਸੜਕ 'ਤੇ ਪਾਰਦਰਸ਼ੀ ਕੰਕਰੀਟ ਦੀ ਵਰਤੋਂ ਕਿ‍ਤੀ ਗਈ ਹੈ। ਸੜਕ 'ਤੇ ਸੱਭ ਤੋਂ ਹੇਠਾਂ ਸੋਲਰ ਪੈਨਲ ਅਤੇ ਸਾਰੇ ਸੈਂਸਰ ਲੱਗੇ ਹਨ। ਇਨ੍ਹਾਂ ਨੂੰ ਢੱਕਦਾ ਹੋਇਆ ਪਾਰਦਰਸ਼ੀ ਕੰਕਰੀਟ ਸੋਲਰ ਪੈਨਲ ਸਮੇਤ ਸਾਰੇ ਡਿਵਾਈਸਿਸ ਨੂੰ ਸੁਰੱਖਿਅਤ ਅਤੇ ਫੰਕ‍ਸ਼ਨਲ ਬਣਾਏ ਰੱਖਦਾ ਹੈ। 55 ਦਿਨਾਂ ਦੇ ਅੰਦਰ ਸ‍ਮਾਰਟ ਸੜਕ ਦਾ ਇਹ ਛੋਟਾ ਜਿਹਾ ਹਿਸ‍ਾ ਜਿਹਾ ਬਣ ਕੇ ਤਿਆਰ ਹੋਇਆ ਹੈ।