ਵਟਸਐਪ ਡਾਟਾ ਫ਼ੇਸਬੁਕ ਨਾਲ ਸ਼ੇਅਰ ਕਰਨ ਤੋਂ ਕਿਵੇਂ ਰੋਕ ਸਕਦੇ ਹੋ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੈਂਬਰਿਜ ਐਨਾਲਿਟਿਕਾ ਦੁਆਰਾ ਫ਼ੇਸਬੁਕ ਡਾਟਾ ਦਾ ਇਸਤੇਮਾਲ ਕੀਤੇ ਜਾਣ ਅਤੇ ਫ਼ੇਸਬੁਕ ਤੋਂ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਲੋਕ ਅਪਣੇ ਡਾਟਾ ਲਈ ਕਾਫ਼ੀ ਜਾਗਰੁਕ..

WhatsApp and Facebook

ਨਵੀਂ ਦਿੱਲੀ: ਕੈਂਬਰਿਜ ਐਨਾਲਿਟਿਕਾ ਦੁਆਰਾ ਫ਼ੇਸਬੁਕ ਡਾਟਾ ਦਾ ਇਸਤੇਮਾਲ ਕੀਤੇ ਜਾਣ ਅਤੇ ਫ਼ੇਸਬੁਕ ਤੋਂ ਡਾਟਾ ਲੀਕ ਹੋਣ ਦੀਆਂ ਖ਼ਬਰਾਂ ਤੋਂ ਬਾਅਦ ਲੋਕ ਅਪਣੇ ਡਾਟਾ ਲਈ ਕਾਫ਼ੀ ਜਾਗਰੁਕ ਹੋ ਰਹੇ ਹਨ। ਹੁਣ ਲੋਕ ਇਸ ਗੱਲ ਬਾਰੇ ਜ਼ਿਆਦਾ ਚਰਚਾ ਕਰਨ ਲੱਗੇ ਹਨ ਕਿ ਹੋਰ ਕਿੰਨਾ ਡਾਟਾ ਆਨਲਾਈਨ ਸ਼ੇਅਰ ਕੀਤਾ ਜਾਵੇ। ਪਹਿਲਾਂ ਯੂਜ਼ਰਸ ਇਸ ਬਾਰੇ ਜਾਗਰੁਕ ਨਹੀਂ ਸਨ। ਇਨਹਾਂ 2 ਤਰੀਕਿਆਂ ਨਾਲ ਤੁਸੀਂ ਅਪਣੀ ਵਟਸਐਪ ਜਾਣਕਾਰੀ ਨੂੰ ਫ਼ੇਸਬੁਕ ਦੇ ਨਾਲ ਸ਼ੇਅਰ ਕੀਤੇ ਜਾਣ ਤੋਂ ਰੋਕ ਸਕਦੇ ਹੋ।

1: ਜਿਵੇਂ ਹੀ ਤੁਸੀਂ ਵਟਸਐਪ ਡਾਊਨਲੋਡ ਕਰਦੇ ਹੋ, ਤੁਹਾਨੂੰ ਅਪਡੇਟਿਡ ਟਰਮਜ਼ ਆਫ਼ ਸਰਵਿਸ ਐਂਡ ਪ੍ਰਾਈਵੇਸੀ ਪਾਲਿਸੀ ਨੂੰ ਐਗਰੀ ਕਰਨ ਨੂੰ ਕਿਹਾ ਜਾਵੇਗਾ ਪਰ ਇਸ ਨੂੰ ਐਗਰੀ ਕਰਨ ਤੋਂ ਪਹਿਲਾਂ ਤੁਸੀਂ ਰੀਡ ਮੋਰ 'ਤੇ ਟੈਪ ਕਰੋ। ਅਜਿਹਾ ਕਰਨ 'ਤੇ ਤੁਹਾਨੂੰ ਸਕਰੀਨ 'ਤੇ ਸੱਭ ਤੋਂ ਹੇਠਾਂ ਇਕ ਕੰਟਰੋਲ ਦਾ ਬਟਨ ਦਿਖਾਈ ਦੇਵੇਗਾ ਜਿਸ 'ਚ ਤੁਸੀਂ ਜੋ ਵੀ ਜਾਣਕਾਰੀ ਫ਼ੇਸਬੁਕ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਉਨ੍ਹਾਂ ਨੂੰ ਅਨਚੈੱਕ ਕਰ ਦਿਓ।

2: ਜੇਕਰ ਤੁਸੀਂ ਪਹਿਲਾਂ ਹੀ ਵਟਸਐਪ ਦੇ ਟਰਮ ਅਤੇ ਪਾਲਿਸੀ ਨੂੰ ਐਗਰੀ ਕਰ ਲਿਆ ਹੈ ਪਰ ਤੁਸੀਂ ਉਸ ਨੂੰ ਬਦਲਨਾ ਚਾਹੁੰਦੇ ਹੋ ਤਾਂ ਤੁਸੀਂ ਇਸ ਚੋਣ ਦਾ ਇਸਤੇਮਾਲ ਕਰ ਸਕਦੇ ਹੋ। ਹਾਲਾਂਕਿ ਇਹ ਤਰੀਕਾ ਕੇਵਲ 30 ਦਿਨਾਂ ਲਈ ਹੀ ਕੰਮ ਕਰਦਾ ਹੈ। ਸੱਭ ਤੋਂ ਪਹਿਲਾਂ ਸੈਟਿੰਗ 'ਚ ਜਾ ਕੇ ਅਕਾਊਂਟ 'ਚ ਜਾਓ। ਇਸ ਤੋਂ ਬਾਅਦ ਸ਼ੇਅਰ ਮਾਈ ਅਕਾਊਂਟ ਇਨਫ਼ੋ 'ਤੇ ਜਾਓ। ਜੇਕਰ ਤੁਸੀਂ ਅਪਣੇ ਅਕਾਊਂਟ ਦੀ ਜਾਣਕਾਰੀ ਫ਼ੇਸਬੁਕ ਦੇ ਨਾਲ ਸ਼ੇਅਰ ਨਹੀਂ ਕਰਨਾ ਚਾਹੁੰਦੇ ਹੋ ਤਾਂ ਤੁਸੀਂ ਉਸ ਨੂੰ ਅਨਚੈੱਕ ਕਰ ਸਕਦੇ ਹੋ।

ਇੱਥੇ ਤੁਹਾ ਨੂੰ ਇਹ ਧਿਆਨ ਰੱਖਣਾ ਜ਼ਰੂਰੀ ਹੈ ਕਿ ਇਸ ਦੇ ਬਾਵਜੂਦ ਵਟਸਐਪ ਨੇ ਅਪਣੇ ਬਲਾਗ 'ਚ ਕਿਹਾ ਹੈ ਕਿ ਉਹ ਹਲੇ ਵੀ ਤੁਹਾਡੀ ਇਨਫ਼ਾਰਮੇਸ਼ਨ ਫ਼ੇਸਬੁਕ ਦੇ ਨਾਲ ਸ਼ੇਅਰ ਕਰਦੇ ਹਨ। ਇਸ 'ਚ ਕਿਹਾ ਗਿਆ ਹੈ, ਫ਼ੇਸਬੁਕ ਕੰਪਨੀਆਂ ਦੀ ਫ਼ੈਮਿਲੀ ਦੇ 'ਚ ਬਿਹਤਰ ਇਨਫ਼ਰਾਸਟਰਕਚਰ ਅਤੇ ਡਿਲਿਵਰੀ ਸਿਸਟਮ, ਬਿਹਤਰ ਸਰਵਿਸ,  ਸਿਸਟਮ ਨੂੰ ਸੁਰੱਖਿਅਤ ਕਰਨ, ਸਪੈਮ ਰੋਕਣ ਵਰਗੇ ਉਦੇਸ਼ ਲਈ ਆਪਸ 'ਚ ਇਨਫ਼ਾਰਮੇਸ਼ਨ ਸ਼ੇਅਰ ਕਰਣਗੀਆਂ ਅਤੇ ਉਸ ਦਾ ਇਸਤੇਮਾਲ ਕਰਣਗੀਆਂ।