ਜ਼ੁਕਰਬਰਗ ਨੇ ਫ਼ੇਸਬੁਕ ਨੂੰ ਬਣਾਇਆ ਥੋੜ੍ਹਾ Safe, ਹਟਾਏ ਡਾਟਾ ਚੋਰੀ ਕਰਨ ਵਾਲੇ 200 ਐਪ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸੋਸ਼ਲ ਮੀਡਿਆ ਕੰਪਨੀ ਫ਼ੇਸਬੁਕ ਨੇ ਕੈਮਬ੍ਰਿਜ ਐਨਾਲਿਟਿਕਾ ਵਲੋਂ ਯੂਜ਼ਰਜ਼ ਦੇ ਡਾਟਾ ਦੀ ਗ਼ਲਤ ਵਰਤੋਂ ਕਰਨ ਤੋਂ ਬਾਅਦ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਦੇ ਤਹਿਤ...

Facebook

ਸੋਸ਼ਲ ਮੀਡਿਆ ਕੰਪਨੀ ਫ਼ੇਸਬੁਕ ਨੇ ਕੈਮਬ੍ਰਿਜ ਐਨਾਲਿਟਿਕਾ ਵਲੋਂ ਯੂਜ਼ਰਜ਼ ਦੇ ਡਾਟਾ ਦੀ ਗ਼ਲਤ ਵਰਤੋਂ ਕਰਨ ਤੋਂ ਬਾਅਦ ਸਖ਼ਤ ਕਦਮ   ਚੁੱਕਣੇ ਸ਼ੁਰੂ ਕਰ ਦਿਤੇ ਹਨ। ਇਸ ਦੇ ਤਹਿਤ ਫ਼ੇਸਬੁਕ ਨੇ ਡਾਟਾ ਚੋਰੀ ਕਰ ਉਨ੍ਹਾਂ ਦੀ ਗ਼ਲਤ ਵਰਤੋਂ ਕਰਨ ਵਾਲੇ 200 ਐਪ ਨੂੰ ਅਪਣੇ ਪਲੇਟਫ਼ਾਰਮ ਤੋਂ ਹਟਾ ਦਿਤਾ ਹੈ। ਨਵੀਂ ਯੋਜਨਾਵਾਂ ਤਹਿਤ ਫ਼ੇਸਬੁਕ ਨੇ ਇਹ ਕਦਮ ਚੁੱਕਿਆ ਹੈ।

ਫ਼ੇਸਬੁਕ ਦੇ ਸੀਈਓ ਮਾਰਕ ਜ਼ੁਕਰਬਰਗ ਨੇ ਡਾਟਾ ਚੋਰੀ ਦਾ ਮਾਮਲਾ ਸਾਹਮਣੇ ਆਉਣ ਤੋਂ ਬਾਅਦ ਡਾਟਾ ਦੀ ਗ਼ਲਤ ਵਰਤੋਂ ਕਰਨ ਵਾਲੇ ਐਪ ਦੀ ਜਾਂਚ ਕਰਨ ਦੀ ਗੱਲ ਕਹੀ ਸੀ। ਇਸ ਦਾ ਟੀਚਾ ਯੂਜ਼ਰਜ਼ ਤਕ ਇਸ ਐਪ ਦੀ ਪਹੁੰਚ ਨੂੰ ਘਟਾਉਣਾ ਸੀ। ਫ਼ੇਸਬੁਕ ਦੇ ਉਤਪਾਦ ਸਾਂਝੇ ਉਪ-ਪ੍ਰਧਾਨ ਇਮ ਆਰਕਿਬੋਂਗ ਨੇ ਦਸਿਆ ਕਿ ਜਾਂਚ ਦਾ ਕੰਮ ਤੇਜ਼ੀ ਨਾਲ ਚਲ ਰਿਹਾ ਹੈ।

ਇਹ ਕੰਮ ਦੋ ਪੜਾਵਾਂ 'ਚ ਕੀਤਾ ਜਾਵੇਗਾ। ਪਹਿਲੇ ਪੜਾਅ 'ਚ ਫ਼ੇਸਬੁਕ ਡਾਟਾ ਤਕ ਪਹੁੰਚ ਰੱਖਣ ਵਾਲੇ ਇਕ - ਇਕ ਐਪ ਦੀ ਜਾਂਚ ਹੋ ਰਹੀ ਹੈ। ਦੂਜੇ ਪੜਾਅ ਤਹਿਤ ਜਿੱਥੇ ਸਾਨੂੰ ਸ਼ਕ ਹੋਵੇਗਾ, ਅਸੀਂ ਪੁੱਛਗਿਛ ਕਰਾਂਗੇ। ਇਸ ਦੌਰਾਨ ਅਜਿਹੇ ਐਪ ਅਤੇ ਉਸ ਕੋਲ ਮੌਜੂਦ ਡਾਟਾ ਅਤੇ ਉਸ ਦੀ ਪਹੁੰਚ ਨੂੰ ਲੈ ਕੇ ਸਵਾਲ - ਜਵਾਬ ਕੀਤੇ ਜਾਣਗੇ।