ਖੁਸ਼ਖ਼ਬਰੀ! ਹੁਣ ਹਰ ਘਰ ਵਿਚ ਹਾਈ ਸਪੀਡ ਇੰਟਰਨੈੱਟ ਪਹੁੰਚਾਉਣਗੇ ਪੀਐੱਮ ਮੋਦੀ

ਏਜੰਸੀ

ਜੀਵਨ ਜਾਚ, ਤਕਨੀਕ

ਸਾਰੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ

All villages to be connected with optical fibre in next 1,000 days:

ਨਵੀਂ ਦਿੱਲੀ- ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੇ ਭਾਰਤ ਦੇ 74ਵੇਂ ਅਜਾਦੀ ਦਿਵਸ ਮੌਕੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਉਣ ਦਾ ਐਲਾਨ ਕੀਤਾ ਹੈ। ਉਨ੍ਹਾਂ ਨੇ ਕਿਹਾ ਸਾਰੇ 6 ਲੱਖ ਤੋਂ ਜ਼ਿਆਦਾ ਪਿੰਡਾਂ ਵਿਚ ਆਪਟੀਕਲ ਫਾਇਬਰ ਨੈੱਟਵਰਕ ਪਹੁੰਚਾਇਆ ਜਾਵੇਗਾ। ਅਸੀਂ ਤੈਅ ਕੀਤਾ ਹੈ , ਆਉਣ ਵਾਲੇ 1 ,000 ਦਿਨਾਂ ਵਿਚ ਦੇਸ਼ ਦੇ ਸਾਰੇ ਛੇ ਲੱਖ ਪਿੰਡਾਂ ਨੂੰ ਇੰਟਰਨੈੱਟ ਸਹੂਲਤ ਦੇਣ ਵਾਲੇ ਆਪਟੀਕਲ ਫਾਇਬਰ ਨੈੱਟਵਰਕ ਨਾਲ ਜੋੜ ਦਿੱਤਾ ਜਾਵੇਗਾ। ਪੀਐਮ ਮੋਦੀ ਨੇ ਟਵੀਟ ਕਰ ਕੇ ਕਿਹਾ, ਅਗਲੇ 1000 ਦਿਨ ਵਿੱਚ ਲਕਸ਼ਦੀਪ ਨੂੰ ਵੀ ਸਬਮਰੀਨ ਆਪਟੀਕਲ ਫਾਇਬਰ ਕੇਬਲ ਨਾਲ ਜੋੜ ਦਿੱਤਾ ਜਾਵੇਗਾ।

ਕੀ ਹੈ ਭਾਰਤ ਨੈੱਟ ਪਰ ਯੋਜਨਾ?
ਨੈਸ਼ਨਲ ਆਪਟੀਕਲ ਫਾਇਬਰ ਨੈੱਟਵਰਕ (NoFN ) ਜਿਸ ਨੂੰ ਹੁਣ ਭਾਰਤਨੈਟ ਪਰਯੋਜਨਾ ਦਾ ਨਾਮ ਦਿੱਤਾ ਗਿਆ ਹੈ। ਇਸ ਨੂੰ 2012 ਵਿਚ ਸ਼ੁਰੂ ਕੀਤਾ ਗਿਆ ਸੀ। ਪਰਯੋਜਨਾ ਦਾ ਉਦੇਸ਼ ਰਾਜਾਂ ਅਤੇ ਨਿਜੀ ਖੇਤਰਾਂ ਦੀ ਸਾਂਝੇਦਾਰੀ ਵਿਚ ਪੇਂਡੂ ਅਤੇ ਦੂਰ ਦੇ ਖੇਤਰਾਂ ਵਿਚ ਨਾਗਰਿਕਾਂ ਅਤੇ ਸੰਸਥਾਨਾਂ ਨੂੰ ਸਸਤਾ ਬਰਾਡਬੈਂਡ ਸੇਵਾਵਾਂ ਪ੍ਰਦਾਨ ਕਰਨਾ ਹੈ। ਪੂਰੇ ਦੇਸ਼ ਨੂੰ ਡਿਜੀਟਲ ਕਰਨ ਲਈ ਹਰ ਘਰ ਵਿਚ ਇੰਟਰਨੈੱਟ ਦੀ ਸੁਵਿਧਾ ਨੂੰ ਪਹੁੰਚਾਉਣਾ ਹੈ।

ਪ੍ਰਧਾਨ ਮੰਤਰੀ ਦਾ ਕਹਿਣਾ ਹੈ ਕਿ ਇਸ ਦੇ ਨਾਲ ਹੀ ਸਾਨੂੰ ਸਾਈਬਰ ਸੁਰੱਖਿਆ ਦੇ ਪ੍ਰਤੀ ਵੀ ਸੁਚੇਤ ਰਹਿਣਾ ਹੋਵੇਗਾ। ਉਨ੍ਹਾਂ ਨੇ ਕਿਹਾ ਕਿ ਡਿਜੀਟਲ ਇੰਡੀਆ ਦੀ ਬਦੌਲਤ ਹੀ ਯੂਪੀਆਈ ਭੀਮ ਦੇ ਜਰੀਏ ਪਿਛਲੇ ਇੱਕ ਮਹੀਨੇ ਦੇ ਦੌਰਾਨ ਤਿੰਨ ਲੱਖ ਕਰੋੜ ਰੁਪਏ ਦਾ ਲੈਣ ਦੇਣ ਕੀਤਾ ਗਿਆ ਹੈ।