ਗੂਗਲ 'ਚ ਵੱਡੇ ਪੱਧਰ 'ਤੇ ਹੋ ​​ਸਕਦੀ ਹੈ ਕਰਮਚਾਰੀਆਂ ਦੀ ਛਾਂਟੀ, ਕੰਪਨੀ ਨੇ ਦਿੱਤੀ ਚੇਤਾਵਨੀ

ਏਜੰਸੀ

ਜੀਵਨ ਜਾਚ, ਤਕਨੀਕ

ਗੂਗਲ ਨੇ ਪਹਿਲਾਂ ਹੀ ਹਾਇਰਿੰਗ 'ਤੇ ਪਾਬੰਦੀ ਨੂੰ ਹੋਰ ਵਧਾ ਦਿੱਤਾ ਹੈ। ਇਸ ਨਾਲ ਹੁਣ ਇਸ ਨਵੇਂ ਐਲਾਨ ਨਾਲ ਮੁਲਾਜ਼ਮਾਂ ਵਿਚ ਛਾਂਟੀ ਦਾ ਡਰ ਪੈਦਾ ਹੋ ਗਿਆ ਹੈ।

Google Executives Warn Employees About Layoffs

 

ਵਾਸ਼ਿੰਗਟਨ: ਵਿਸ਼ਵ ਆਰਥਿਕ ਮੰਦੀ ਵਿਚਕਾਰ ਵੱਡੀਆਂ ਤਕਨੀਕੀ ਕੰਪਨੀਆਂ ਨੇ ਕਰਮਚਾਰੀਆਂ ਦੀ ਛਾਂਟੀ ਕਰਨੀ ਸ਼ੁਰੂ ਕਰ ਦਿੱਤੀ ਹੈ। ਮਾਈਕ੍ਰੋਸਾਫਟ ਨੇ ਹਾਲ ਹੀ ਵਿਚ ਆਪਣੇ 200 ਕਰਮਚਾਰੀਆਂ ਨੂੰ ਨੌਕਰੀ ਤੋਂ ਕੱਢ ਦਿੱਤਾ ਹੈ ਅਤੇ ਇਕ ਹੋਰ ਵੱਡੀ ਤਕਨੀਕੀ ਕੰਪਨੀ ਗੂਗਲ ਨੇ ਵੀ ਕਰਮਚਾਰੀਆਂ ਨੂੰ ਚੇਤਾਵਨੀ ਦਿੱਤੀ ਹੈ। ਰਿਪੋਰਟਾਂ ਮੁਤਾਬਕ ਗੂਗਲ ਨੇ ਕਿਹਾ ਹੈ ਕਿ ਜੇਕਰ ਕਰਮਚਾਰੀ ਆਪਣੇ ਪ੍ਰਦਰਸ਼ਨ 'ਚ ਸੁਧਾਰ ਨਹੀਂ ਕਰਦੇ ਹਨ ਅਤੇ ਅਗਲੀ ਤਿਮਾਹੀ ਦੇ ਅੰਕੜੇ ਉਮੀਦ ਮੁਤਾਬਕ ਨਹੀਂ ਹਨ ਤਾਂ ਉਹਨਾਂ ਨੂੰ ਛਾਂਟੀ ਲਈ ਤਿਆਰ ਰਹਿਣਾ ਚਾਹੀਦਾ ਹੈ।

Google

ਨਿਊਯਾਰਕ ਟਾਈਮਜ਼ ਵਿਚ ਛਪੀ ਇਕ ਰਿਪੋਰਟ ਅਨੁਸਾਰ ਵਿਕਰੀ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਚੇਤਾਵਨੀ ਦਿੱਤੀ ਹੈ ਕਿ ਵਿਕਰੀ ਉਤਪਾਦਕਤਾ ਦੇ ਨਾਲ-ਨਾਲ ਕਰਮਚਾਰੀਆਂ ਦੀ ਸਮੁੱਚੀ ਉਤਪਾਦਕਤਾ ਦਾ ਮੁਲਾਂਕਣ ਕੀਤਾ ਜਾਵੇਗਾ। ਦੱਸ ਦੇਈਏ ਕਿ ਗੂਗਲ ਨੇ ਪਹਿਲਾਂ ਹੀ ਹਾਇਰਿੰਗ 'ਤੇ ਪਾਬੰਦੀ ਨੂੰ ਹੋਰ ਵਧਾ ਦਿੱਤਾ ਹੈ। ਇਸ ਨਾਲ ਹੁਣ ਇਸ ਨਵੇਂ ਐਲਾਨ ਨਾਲ ਮੁਲਾਜ਼ਮਾਂ ਵਿਚ ਛਾਂਟੀ ਦਾ ਡਰ ਪੈਦਾ ਹੋ ਗਿਆ ਹੈ।

Google

ਜੁਲਾਈ ਵਿਚ ਗੂਗਲ ਨੇ ਕਿਹਾ ਕਿ ਉਹ ਦੋ ਹਫ਼ਤਿਆਂ ਲਈ ਆਪਣੀ ਭਰਤੀ ਨੂੰ ਮੁਅੱਤਲ ਕਰ ਰਿਹਾ ਹੈ ਤਾਂ ਜੋ ਉਹ ਕਰਮਚਾਰੀਆਂ ਦੀ ਗਿਣਤੀ ਦੀ ਸਮੀਖਿਆ ਕਰ ਸਕੇ। ਹਾਲਾਂਕਿ ਨਿਯੁਕਤੀਆਂ 'ਤੇ ਇਹ ਰੋਕ ਪੂਰੇ 2022 ਲਈ ਵਧਾ ਦਿੱਤੀ ਗਈ ਹੈ। ਗੂਗਲ ਦੇ ਸੀਈਓ ਸੁੰਦਰ ਪਿਚਾਈ ਨੇ ਕਿਹਾ ਸੀ ਕਿ ਇਹ ਸਪੱਸ਼ਟ ਹੈ ਕਿ ਕੰਪਨੀ ਚੁਣੌਤੀਆਂ ਦਾ ਸਾਹਮਣਾ ਕਰ ਰਹੀ ਹੈ ਅਤੇ ਅੱਗੇ ਦੀ ਰਾਹ ਆਸਾਨ ਨਹੀਂ ਲੱਗ ਰਹੀ ਹੈ। ਪਿਚਾਈ ਨੇ ਕਰਮਚਾਰੀਆਂ ਨੂੰ ਕਿਹਾ ਸੀ ਕਿ ਜਿਸ ਤਰ੍ਹਾਂ ਦੇ ਆਰਥਿਕ ਹਾਲਾਤ ਪੈਦਾ ਹੋਏ ਹਨ, ਉਹਨਾਂ ਨੂੰ ਆਪਣੀ ਉਤਪਾਦਕਤਾ ਨੂੰ ਹੋਰ ਵਧਾਉਣਾ ਹੋਵੇਗਾ। ਉਹਨਾਂ ਕਿਹਾ, "ਸਾਡੀ ਉਤਪਾਦਕਤਾ ਸਾਡੇ ਕੋਲ ਮੌਜੂਦ ਲੋਕਾਂ ਦੀ ਗਿਣਤੀ ਦੇ ਅਨੁਕੂਲ ਨਹੀਂ ਹੈ ਅਤੇ ਇਹ ਡੂੰਘੀ ਚਿੰਤਾ ਦਾ ਵਿਸ਼ਾ ਹੈ”।