ਗੂਗਲ 'ਤੇ ਡੇਟਾ ਚੋਰੀ ਦਾ ਲੱਗਿਆ ਦੋਸ਼, ਜਾਂਚ ਹੋਈ ਸ਼ੁਰੂ 

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਗੂਗਲ 'ਤੇ ਆਸਟ੍ਰੇਲਿਆ 'ਚ ਐਂਡਰਾਇਡ ਯੂਜ਼ਰਜ਼ ਦੇ ਡੇਟਾ ਨੂੰ ਗ਼ਲਤ ਤਰੀਕੇ ਨਾਲ ਇਕੱਠਾ ਕਰਨ ਦਾ ਦੋਸ਼ ਲੱਗਿਆ ਹੈ। ਗੂਗਲ 'ਤੇ ਇਹ ਇਲਜ਼ਾਮ ਸਾਫ਼ਟਵੇਅਰ ਬਣਾਉਣ ਵਾਲੀ ਕੰਪਨੀ...

Google data harvesting from Android phones

ਸਿਡਨੀ : ਗੂਗਲ 'ਤੇ ਆਸਟ੍ਰੇਲਿਆ 'ਚ ਐਂਡਰਾਇਡ ਯੂਜ਼ਰਜ਼ ਦੇ ਡੇਟਾ ਨੂੰ ਗ਼ਲਤ ਤਰੀਕੇ ਨਾਲ ਇਕੱਠਾ ਕਰਨ ਦਾ ਦੋਸ਼ ਲੱਗਿਆ ਹੈ। ਗੂਗਲ 'ਤੇ ਇਹ ਇਲਜ਼ਾਮ ਸਾਫ਼ਟਵੇਅਰ ਬਣਾਉਣ ਵਾਲੀ ਕੰਪਨੀ ਆਰੇਕਲ ਨੇ ਲਗਾਇਆ ਹੈ। ਤੁਹਾਨੂੰ ਦਸ ਦਈਏ ਕਿ ਇਸ ਤੋਂ ਪਹਿਲਾਂ ਵੀ ਅਜਿਹੇ ਦੋਸ਼ ਲੱਗ ਚੁਕੇ ਹਨ। ਇਸ ਤੋਂ ਪਹਿਲਾਂ ਫ਼ੇਸਬੁਕ 'ਤੇ ਵੀ ਡੇਟਾ ਚੋਰੀ ਦਾ ਦੋਸ਼ ਲੱਗ ਚੁੱਕਿਆ ਹੈ।

ਆਸਟ੍ਰੇਲੀਆ ਰੈਗੂਲੇਟਰੀ 'ਚ ਆਰੇਕਲ ਨੇ 15 ਮਈ ਨੂੰ ਦਸਿਆ ਕਿ ਗੂਗਲ ਲੱਖਾਂ ਐਂਡਰਾਇਡ ਯੂਜ਼ਰਜ਼ ਦਾ ਡੇਟਾ ਉਨ੍ਹਾਂ ਨੂੰ ਬਿਨਾਂ ਦੱਸੇ ਇਕੱਠੇ ਕਰ ਰਹੀ ਹੈ। ਇਸ 'ਤੇ ਗੂਗਲ ਨੇ ਕਿਹਾ ਹੈ ਕਿ ਗੂਗਲ ਕੋਲ ਯੂਜ਼ਰਜ਼ ਦੇ ਡੇਟਾ ਇਕੱਠਾ ਕਰਨ ਦੀ ਮਨਜ਼ੂਰੀ ਹੈ। ਕਿਸੇ ਵੀ ਤਰ੍ਹਾਂ ਦੇ ਲੋਕੇਸ਼ਨ ਸਬੰਧੀ ਵੇਰਵੇ ਦੇ ਇਸਤੇਮਾਲ ਵਿਚ ਖ਼ਪਤ ਹੋਣ ਵਾਲੇ ਡੇਟਾ ਲਈ ਯੂਜ਼ਰਜ਼ ਨੂੰ ਟੈਲੀਕਾਮ ਕੰਪਨੀਆਂ ਦੇ ਪਲਾਨ ਦੇ ਹਿਸਾਬ ਨਾਲ ਪੈਸੇ ਲਏ ਜਾਂਦੇ ਹਨ।

ਆਸਟ੍ਰੇਲੀਆ ਰੈਗੂਲੇਟਰੀ ਨੇ ਕਿਹਾ ਹੈ ਕਿ ਉਹ ਹਲੇ ਆਰੇਕਲ ਨੇ ਜੋ ਸ਼ਿਕਾਇਤਾਂ ਦਰਜ ਕਰਵਾਈਆਂ ਹਨ ਉਨ੍ਹਾਂ ਦੀ ਜਾਂਚ ਕੀਤੀ ਜਾ ਰਹੀ ਹੈ। ਅਸੀਂ ਇਸ ਗੱਲ ਦਾ ਪਤਾ ਲਗਾ ਰਹੇ ਹਾਂ ਕਿ ਯੂਜ਼ਰਜ਼ ਨੂੰ ਇਸ ਦੇ ਬਾਰੇ ਕੋਈ ਜਾਣਕਾਰੀ ਹੈ ਜਾਂ ਨਹੀਂ।