TikTok ‘ਤੇ ਲੱਗਿਆ ਕਰੋੜਾਂ ਦਾ ਜ਼ੁਰਮਾਨਾ, ਬੱਚਿਆਂ ਸਬੰਧੀ ਡੇਟਾ ਦੀ ਗਲਤ ਵਰਤੋਂ ਦਾ ਅਰੋਪ

ਏਜੰਸੀ

ਜੀਵਨ ਜਾਚ, ਤਕਨੀਕ

ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ

TikTok

ਨਵੀਂ ਦਿੱਲੀ: ਸ਼ਾਰਟ ਵੀਡੀਓ ਮੇਕਿੰਗ ਪਲੇਟਫਾਰਮ ਟਿਕ-ਟਾਕ ਨੂੰ ਭਾਰਤ ਵਿਚ ਬੈਨ ਕਰ ਦਿੱਤਾ ਗਿਆ ਹੈ ਅਤੇ ਅਜਿਹਾ ਯੂਜ਼ਰ ਦੇ ਡੇਟਾ ਦੀ ਸੁਰੱਖਿਆ ਅਤੇ ਰਾਸ਼ਟਰੀ ਸੁਰੱਖਿਆ ਦੇ ਮੱਦੇਨਜ਼ਰ ਕੀਤਾ ਗਿਆ ਹੈ। ਇਕ ਵਾਰ ਫਿਰ ਇਸ ਚੀਨੀ ਪਲੇਟਫਾਰਮ ਖਿਲਾਫ ਕਾਰਵਾਈ ਕੀਤੀ ਗਈ ਹੈ ਅਤੇ ਸਾਊਥ ਕੋਰੀਆ ਵਿਚ ਐਪ ‘ਤੇ ਭਾਰੀ ਜ਼ੁਰਮਾਨਾ ਲਗਾਇਆ ਗਿਆ ਹੈ।

ਅਰੋਪ ਹੈ ਕਿ ਟਿਕਟਾਕ ਨੇ ਬੱਚਿਆਂ ਨਾਲ ਜੁੜੇ ਡੇਟਾ ਦੀ ਗਲਤ ਵਰਤੋਂ ਕੀਤੀ ਹੈ। ਐਪ ‘ਤੇ 155,000 ਡਾਲਰ ਦਾ ਜ਼ੁਰਮਾਨਾ ਲਗਾਇਆ ਗਿਆ ਹੈ। ਕੋਰੀਆ ਸੰਚਾਰ ਕਮਿਸ਼ਨ (ਕੇਸੀਸੀ) ਨੇ ਚੀਨੀ ਕੰਪਨੀ 'ਤੇ 186 ਮਿਲੀਅਨ ਵਾਨ (ਲਗਭਗ 1.1 ਕਰੋੜ ਰੁਪਏ) ਦਾ ਜ਼ੁਰਮਾਨਾ ਲਗਾਇਆ ਹੈ। ਦੱਸ ਦਈਏ ਕਿ ਕੇਸੀਸੀ ਅਸਲ ਵਿਚ ਕੋਰੀਆ ਵਿਚ ਦੂਰਸੰਚਾਰ ਅਤੇ ਡੇਟਾ ਨਾਲ ਜੁੜੇ ਸੈਕਟਰਾਂ ਵਿਚ ਇਕ ਰੈਗੂਲੇਟਰ ਵਜੋਂ ਕੰਮ ਕਰਦਾ ਹੈ ਅਤੇ ਇਸ ‘ਤੇ ਯੂਜ਼ਰਸ ਨਾਲ ਜੁੜੇ ਡੇਟਾ ਦੀ ਨਿਗਰਾਨੀ ਕਰਨ ਦੀ ਵੀ ਜ਼ਿੰਮੇਵਾਰੀ ਹੈ।

ਇਹ ਭਾਰੀ ਜ਼ੁਰਮਾਨਾ ਟਿਕ-ਟਾਕ 'ਤੇ ਇਸ ਲਈ ਲਗਾਇਆ ਗਿਆ ਕਿਉਂਕਿ ਕੰਪਨੀ ਯੂਜ਼ਰਸ ਦੀ ਨਿੱਜੀ ਜਾਣਕਾਰੀ ਸੁਰੱਖਿਅਤ ਨਹੀਂ ਰੱਖ ਪਾਈ। ਖ਼ਾਸ ਕਰਕੇ ਘੱਟ ਉਮਰ ਦੇ ਯੂਜ਼ਰਸ ਦੇ ਡੇਟਾ ਨੂੰ ਲੈ ਕੇ ਟਿਕਟਾਕ ਦੀ ਗਲਤੀ ਸਾਹਮਣੇ ਆਈ ਹੈ। ਟਿਕਟਾਕ ‘ਤੇ ਲਗਾਇਆ ਗਿਆ ਜ਼ੁਰਮਾਨਾ ਕੰਪਨੀ ਦੀ ਇਸ ਦੇਸ਼ ਵਿਚ ਸਲਾਨਾ ਵਿਕਰੀ ਦਾ ਕਰੀਬ 3 ਪ੍ਰਤੀਸ਼ਤ ਹੈ।

ਸਥਾਨਕ ਗੋਪਨੀਯਤਾ ਕਾਨੂੰਨ ਦੇ ਤਹਿਤ, ਕੰਪਨੀ ਨੂੰ ਓਨੀ ਹੀ ਰਕਮ ਦਾ ਭੁਗਤਾਨ ਕਰਨਾ ਪੈਂਦਾ ਹੈ। ਕੇਸੀਸੀ ਨੇ ਪਿਛਲੇ ਸਾਲ ਅਕਤੂਬਰ ਵਿਚ ਇਸ ਕੇਸ ਦੀ ਜਾਂਚ ਸ਼ੁਰੂ ਕੀਤੀ ਸੀ ਅਤੇ ਪਾਇਆ ਕਿ ਟਿਕਟਾਕ ਬਿਨਾਂ ਮਾਪਿਆਂ ਦੀ ਇਜਾਜ਼ਤ ਦੇ 14 ਸਾਲ ਤੋਂ ਘੱਟ ਉਮਰ ਦੇ ਬੱਚਿਆਂ ਤੋਂ ਡਾਟਾ ਇਕੱਠਾ ਕਰ ਰਿਹਾ ਸੀ ਅਤੇ ਇਸ ਦੀ ਵਰਤੋਂ ਕਰ ਰਿਹਾ ਸੀ।

ਕੇਸੀਸੀ ਮੁਤਾਬਕ 31 ਮਈ 2017 ਤੋਂ 6 ਦਸੰਬਰ 2019 ਵਿਚਕਾਲ ਚਾਈਲਡ ਡਾਟਾ ਦੇ ਘੱਟੇ ਘੱਟ 6,0007 ਪੀਸ ਇਕੱਠੇ ਕੀਤੇ ਗਏ। ਇਸ ਤੋਂ ਇਲ਼ਾਵਾ ਟਿਕਟਾਕ ਨੇ ਯੂਜ਼ਰਸ ਨੂੰ ਇਸ ਦੀ ਜਾਣਕਾਰੀ ਨਹੀਂ ਦਿੱਤੀ ਕਿ ਉਹਨਾਂ ਦਾ ਡਾਟਾ ਦੂਜੇ ਦੇਸ਼ਾਂ ਤੱਕ ਭੇਜਿਆ ਜਾ ਰਿਹਾ ਹੈ।