Vodafone Idea ਯੂਜ਼ਰਜ਼ ਲਈ ਖੁਸ਼ਖਬਰੀ! ਹੁਣ ਬਿਨਾ ਨੈੱਟਵਰਕ ਦੇ ਕਰ ਸਕਦੇ ਹੋ ਕਾਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Airtel ਤੇ Reliance Jio ਨੇ ਪਿਛਲੇ ਸਾਲ ਹੀ ਵਾਈਫਾਈ ਕਾਲਿੰਗ ਫੀਚਰ ਨੂੰ ਪੇਸ਼ ਕਰ ਦਿੱਤਾ ਸੀ।

Vodafone

ਨਵੀਂ ਦਿੱਲੀ: Vodafone Idea ਯੂਜ਼ਰਜ਼ ਲਈ ਖਾਸ ਖ਼ਬਰ ਵੇਖਣ ਨੂੰ ਮਿਲੀ ਹੈ। ਦੱਸ ਦੇਈਏ ਕਿ Vodafone Idea ਕੰਪਨੀ ਨੇ ਲੰਬੇ ਸਮੇਂ ਬਾਅਦ Wifi calling feature ਨੂੰ ਰੋਲ ਆਉਟ ਕਰ ਦਿੱਤਾ ਹੈ। ਭਾਵ ਹੁਣ Vodafone Idea ਯੂਜ਼ਰਜ਼ ਬਿਨਾ ਨੈੱਟਵਰਕ ਦੇ ਵੀ ਕਾਲਿੰਗ ਦਾ ਮਜ਼ਾ ਲੈ ਸਕਣਗੇ।

ਜਿਕਰਯੋਗ ਹੈ ਕਿ  Airtel ਤੇ Reliance Jio ਨੇ ਪਿਛਲੇ ਸਾਲ ਹੀ ਵਾਈਫਾਈ ਕਾਲਿੰਗ ਫੀਚਰ ਨੂੰ ਪੇਸ਼ ਕਰ ਦਿੱਤਾ ਸੀ। ਜਦ ਕਿ Vodafone Idea ਨੂੰ ਇਸ ਦੇ ਲਈ ਲੰਬਾ ਇੰਤਜ਼ਾਰ ਕਰਨਾ ਪਾਇਆ ਪਰ ਹੁਣ ਵੀ ਇਹ ਸਰਵਿਸ ਸਿਰਫ਼ ਦੋ ਹੀ ਸਰਕਲਜ਼ ਉਪਲਬਧ ਹੋਵੇਗੀ।

ਇਨ੍ਹਾਂ ਰਾਜਾਂ 'ਚ ਹੋਇਆ ਲਾਂਚ
Telecomtalk ਵਲੋਂ ਜਾਰੀ ਰਿਪੋਰਟ ਦੇ ਮੁਤਾਬਿਕ ਹੁਣ Vodafone Idea ਨੇ ਫਿਲਹਾਲ ਆਪਣੀ ਵਾਈਫਾਈ ਕਾਲਿੰਗ ਸਰਵਿਸ ਨੂੰ ਮਹਾਰਾਸ਼ਟਰ-ਗੋਅ ਤੇ ਕੋਲਕਾਤਾ ਸਰਕਲਜ਼ 'ਚ ਹੀ ਲਾਂਚ ਕੀਤਾ ਹੈ।  ਹੁਣ ਸਿਰਫ ਇਨ੍ਹਾਂ ਦੋ ਸਰਕਲਜ਼ ਦੇ ਯੂਜ਼ਰਜ਼ ਹੀ ਇਸ ਸਰਵਿਸ ਦਾ ਲਾਭ ਚੁੱਕ ਸਕਣਗੇ ਪਰ ਕੰਪਨੀ ਜਲਦ ਹੀ ਪੜਾਅਬੱਧ ਤਰੀਕੇ ਨਾਲ ਆਪਣੀ ਇਸ ਸਰਵਿਸ ਨੂੰ ਦੂਜੇ ਸਰਕਲਜ਼ 'ਚ ਵੀ ਪੇਸ਼ ਕਰੇਗੀ।