ਸ਼ੂ ਕੰਪਨੀ 'ਨਾਈਕ' ਨੇ ਅਪਣੇ ਆਪ ਤਸਮੇ ਬੰਨ੍ਹੇ ਜਾਣ ਵਾਲੀ ਸਮਾਰਟ ਜੁੱਤੀ ਬਣਾਈ
ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫ਼ੋਨਾਂ ਨੇ ਅਪਣੇ ਨਿਯੰਤਰਣ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ.....
ਔਕਲੈਂਡ : ਦੁਨੀਆ ਸਮਾਰਟ ਹੋ ਰਹੀ ਹੈ, ਸਾਰਾ ਕੁਝ ਸਮਾਰਟ ਫ਼ੋਨਾਂ ਨੇ ਅਪਣੇ ਨਿਯੰਤਰਣ ਵਿਚ ਲੈਣਾ ਸ਼ੁਰੂ ਕਰ ਦਿਤਾ ਹੈ। ਹੁਣ ਪ੍ਰਸਿੱਧ ਕੰਪਨੀ 'ਨਾਈਕ' ਨੇ ਇਕ ਅਜਿਹਾ ਸਪੋਰਟਸ ਸ਼ੂ (ਜੁੱਤੀ) ਬਣਾਈ ਹੈ ਜਿਹੜੀ ਕਿ ਅਪਣੇ ਤਸਮੇ ਆਪ ਹੀ ਸੈੱਟ ਕਰ ਦਿੰਦੀ ਹੈ। ਇਕ ਸਮਾਰਟ ਫ਼ੋਨ ਉਤੇ ਐਪ ਰਾਹੀਂ ਇਸ ਨੂੰ ਨਿੰਯਤਰਣ ਕੀਤਾ ਜਾ ਸਕਦਾ ਹੈ। ਜੁੱਤੀ ਨੂੰ ਹੱਥ ਲਾਉਣ ਦੀ ਹੁਣ ਲੋੜ ਨਹੀਂ ਰਹੇਗੀ। 'ਨਾਈਕ ਅਡਾਪ ਬੀ.ਬੀ.' ਨਾਂਅ ਦੀ ਇਹ ਸੀਰੀਜ਼ ਲਾਂਚ ਕਰ ਦਿਤੀ ਗਈ ਹੈ।
ਬਲੂਟੁੱਥ ਦੇ ਨਾਲ ਕੰਮ ਕਰਨ ਵਾਲੇ ਇਹ ਸ਼ੂ ਵਾਇਰਲੈਸ ਤਰੀਕੇ ਨਾਲ ਚਾਰਜ ਕੀਤੇ ਜਾ ਸਕਣਗੇ। ਇਕ ਵਾਰ ਚਾਰਜ ਹੋਣ ਦੇ ਨਾਲ ਇਹ ਬੂਟ 10 ਤੋਂ 14 ਦਿਨਾਂ ਤਕ ਫੋਨ ਦੇ ਨਾਲ ਕੰਮ ਕਰਦੇ ਰਹਿਣਗੇ। ਇੰਗਲੈਂਡ ਵਿਚ ਇਹ ਸ਼ੂ 17 ਫਰਵਰੀ ਨੂੰ ਮਿਲਣੇ ਸ਼ੁਰੂ ਹੋ ਜਾਣਗੇ ਅਤੇ ਇਸ ਦੀ ਕੀਮਤ ਨਿਊਜ਼ੀਲੈਂਡ ਦੇ 565 ਡਾਲਰ (27,300 ਰੁਪਏ) ਦੇ ਕਰੀਬ ਹੋਵੇਗੀ। ਨਾਈਕ ਨੇ 2016 ਦੇ ਵਿਚ ਵੀ ਅਜਿਹੇ ਸ਼ੂ ਜਾਰੀ ਕੀਤੇ ਸਨ। ਅਜਿਹੇ ਹੋਰ ਸ਼ੂ ਵੀ ਜਲਦੀ ਆ ਰਹੇ ਹਨ।