ਅਜਿਹਾ ਮਾਊਸਪੈਡ ਜੋ ਸ‍ਮਾਰਟਫ਼ੋਨ ਵੀ ਕਰ ਸਕਦੈ ਚਾਰਜ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਉਂਝ ਤਾਂ ਕਈ ਅਜਿਹੇ ਪ੍ਰੀਮੀਅਮ ਸ‍ਮਾਰਟਫ਼ੋਨ ਬਾਜ਼ਾਰ 'ਚ ਆ ਚੁਕੇ ਹਨ, ਜਿਸ ਨਾਲ ਵਾਇਰਲੈਸ ਚਾਰਜਰ ਮਿਲਦੇ ਹਨ ਪਰ ਉਹ ਸਫ਼ਲ ਨਹੀਂ ਹੋਏ ਹਨ ਕ‍ਿਉਂਕਿ ਲੋਕ ਉਨ੍ਹਾਂ...

Mouse Pad

ਉਂਝ ਤਾਂ ਕਈ ਅਜਿਹੇ ਪ੍ਰੀਮੀਅਮ ਸ‍ਮਾਰਟਫ਼ੋਨ ਬਾਜ਼ਾਰ 'ਚ ਆ ਚੁਕੇ ਹਨ, ਜਿਸ ਨਾਲ ਵਾਇਰਲੈਸ ਚਾਰਜਰ ਮਿਲਦੇ ਹਨ ਪਰ ਉਹ ਸਫ਼ਲ ਨਹੀਂ ਹੋਏ ਹਨ ਕ‍ਿਉਂਕਿ ਲੋਕ ਉਨ੍ਹਾਂ ਨੂੰ ਹਰ ਜਗ੍ਹਾ ਨਹੀਂ ਲੈ ਜਾ ਸਕਦੇ। ਹੁਣ ਇਕ ਕੰਪਨੀ ਨੇ ਲੈਪਟਾਪ ਜਾਂ ਡੈਸ‍ਕਟਾਪ ਯੂਜ਼ਰਜ਼ ਲਈ ਇਕ ਅਜਿਹਾ ਮਾਊਸ ਪੈਡ ਬਣਾਇਆ ਹੈ, ਜੋ ਤੁਹਾਡੇ ਸ‍ਮਾਰਟਫ਼ੋਨ ਲਈ ਵਾਇਰਲੈਸ ਚਾਰਜਰ ਦੀ ਤਰ੍ਹਾਂ ਵੀ ਕੰਮ ਕਰਦਾ ਹੈ। ਇਸ ਅਨੋਖੇ ਮਾਊਸ ਪੈਡ 'ਚ ਹੋਰ ਵੀ ਕਈ ਖ਼ੂਬੀਆਂ ਮੌਜੂਦ ਹਨ।  

ਹਾਲ ਹੀ 'ਚ ‍ਨਿਯੂਯਾਰਕ ਦੇ ਡਿਜ਼ਾਈਨ ਸ‍ਟੂਡੀਓ ਟੈਕਸਿਜ਼ੋ ਗ੍ਰਾਫ਼ਟ ਡਿਜ਼ਾਈਨ ਨੇ ਹਾਲ ਹੀ 'ਚ ਚਮੜੇ ਅਤੇ ਉੱਨ ਦੀ ਬਣਾਵਟ ਵਾਲਾ ਇਕ ਮਾਊਸਪੈਡ ਲਾਂਚ ਕੀਤਾ ਹੈ, ਜੋ ਲੈਪਟਾਪ ਜਾਂ ਡੈਸ‍ਕਟਾਪ 'ਤੇ ਮਾਊਸ ਚਲਾਉਣਾ ਤਾਂ ਅਸਾਨ ਬਣਾਉਂਦਾ ਹੀ ਹੈ ਨਾਲ ਹੀ ਇਸ ਮਾਊਸਪੈਡ 'ਚ ਲੱਗਾ ਹੈ ਅਜਿਹਾ ਵਾਇਰਲੈਸ ਚਾਰਜਰ ਜੋ ਤੁਹਾਡੇ ਸ‍ਮਾਰਟਫ਼ੋਨ ਨੂੰ ਬਹੁਤ ਅਸਾਨੀ ਨਾਲ ਚਾਰਜ ਕਰ ਦੇਵੇਗਾ।  

ਇਸ ਮਾਊਸਪੈਡ ਨੂੰ ਬਣਾਉਣ 'ਚ ਤਕਨੀਕ ਦੇ ਨਾਲ-ਨਾਲ ਜ਼ਬਰਦਸ‍ਤ ਸਿਰਜਣਾਤਮਕਤਾ ਪ੍ਰਦਰਸ਼ਨ ਕੀਤਾ ਗਿਆ ਹੈ। ਉਦੋਂ ਤਾਂ ਇਸ ਦੇ ਮਾਊਸਪੈਡ ਵਾਲੇ ਹਿੱਸ‍ੇ ਨਾਲ ਦਾ ਡਿਜ਼ਾਈਨ ਉੱਨ ਤੋਂ ਬਣਿਆ ਹੈ, ਜਦਕਿ ਨਾਲ ਲੱਗੇ ਕ‍ਿਯੂਆਈ ਵਾਇਰਲੈਸ ਚਾਰਜਰ ਦਾ ਡਿਜ਼ਾਈਨ ਪੂਰੀ ਤਰ੍ਹਾਂ ਤੋਂ ਚਮੜੇ 'ਚ ਦਿਤਾ ਗਿਆ ਹੈ।

ਸੱਭ ਤੋਂ ਖਾਸ ਗੱਲ ਇਹ ਹੈ ਕਿ ਇਸ ਨੂੰ ਨਾਲ ਲੈ ਕੇ ਚਲਣ 'ਚ ਅਸਾਨੀ ਹੋਵੇ, ਇਸ ਦੇ ਲਈ ਕੰਪਨੀ ਨੇ ਇਸ ਮਾਊਸਪੈਡ ਨੂੰ ਅਜਿਹਾ ਬਣਾਇਆ ਹੈ ਕਿ ਉਸ ਨੂੰ ਅਸਾਨੀ ਨਾਲ ਮੋੜ ਕੇ ਤੁਸੀਂ ਅਪਣੀ ਜੇਬ ਜਾਂ ਬੈਗ 'ਚ ਰੱਖ ਸਕਦੇ ਹੋ। ਜਦੋਂ ਇਸ ਦੀ ਵਰਤੋਂ ਕਰਨੀ ਹੋਵੇ ਤਾਂ ਇਸ ਨੂੰ ਲੈਪਟਾਪ ਨਾਲ ਜੋੜਿਆ ਜਾ ਸਕਦਾ ਹੈ।

ਇਸ ਮਾਊਸਪੈਡ ਦੀ ਪਹਿਲੀ ਡਿਵਾਈਸ ਅਗਸ‍ਤ 2018 ਤਕ ਬਾਜ਼ਾਰ 'ਚ ਆਉਣ ਦੀ ਸੰਭਾਵਨਾ ਹੈ।