'ਜ਼ੂਮ ਐਪ ਸੁਰੱਖਿਅਤ ਪਲੇਟਫ਼ਾਰਮ ਨਹੀਂ'

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਕੇਂਦਰੀ ਗ੍ਰਹਿ ਮੰਤਰਾਲੇ ਵਲੋਂ ਐਡਵਾਈਜ਼ਰੀ ਜਾਰੀ

File photo

ਚੰਡੀਗੜ੍ਹ, 16 ਅਪ੍ਰੈਲ (ਨੀਲ ਭਲਿੰਦਰ ਸਿੰਘ): ਕੇਂਦਰੀ ਗ੍ਰਹਿ ਮੰਤਰਾਲੇ ਨੇ ਵੀਰਵਾਰ ਨੂੰ ਐਡਵਾਇਜ਼ਰੀ ਜਾਰੀ ਕੀਤੀ ਹੈ. ਜਿਸ ਵਿਚ ਕਿਹਾ ਗਿਆ ਹੈ ਕਿ ਵੀਡੀਉ ਕਾਨਫ਼ਰੰਸਿੰਗ ਲਈ 'ਜ਼ੂਮ ਐਪ' ਸੁਰੱਖਿਅਤ ਪਲੇਟਫ਼ਾਰਮ ਨਹੀਂ ਹੈ। ਕੇਂਦਰੀ ਗ੍ਰਹਿ ਮੰਤਰਾਲੇ ਤਹਿਤ ਸਾਈਬਰ ਕੋਆਰਡੀਨੇਸ਼ਨ ਕੇਂਦਰ (ਸਾਈਕੋਰਡ) ਨੇ ਵੀਡੀਉ ਕਾਨਫ਼ਰੰਸਿੰਗ ਮੀਟਿੰਗ ਲਈ 'ਜ਼ੂਮ ਮੀਟਿੰਗ ਪਲੇਟਫ਼ਾਰਮ' ਦੀ ਸੁਰੱਖਿਅਤ ਵਰਤੋਂ ਲਈ ਇਹ ਐਡਵਾਇਜ਼ਰੀ ਜਾਰੀ ਕੀਤੀ ਹੈ। ਇਹ ਐਡਵਾਈਜ਼ਰੀ ਦਸਦੀ ਹੈ ਕਿ ਜੂਮ ਮੀਟਿੰਗ ਪਲੇਟਫ਼ਾਰਮ ਸਰਕਾਰੀ ਅਧਿਕਾਰੀਆਂ ਦੇ ਆਧਿਕਾਰਿਕ ਯੋਜਨਾ ਲਈ ਵਰਤੋਂ ਕਰਨ ਲਈ ਨਹੀਂ ਹੈ।

ਇਹ ਐਡਵਾਈਜ਼ਰੀ ਭਾਰਤੀ ਕੰਪਿਊਟਰ ਐਮਰਜੈਂਸੀ ਰਿਸਪਾਂਸ ਟੀਮ (ਸਰਟਿਫ-ਇਨ) ਦੇ ਪਹਿਲੇ ਦੇ ਮਸ਼ਵਰਿਆਂ ਦੇ ਸੰਦਰਭ ਵਿਚ ਜਾਰੀ ਕੀਤੀ ਗਈ ਹੈ ਜੋ ਕਹਿੰਦੀ ਹੈ ਕਿ ਜ਼ੂਮ ਇਕ ਸੁਰੱਖਿਅਤ ਪਲੇਟਫ਼ਾਰਮ ਨਹੀਂ ਹੈ। ਵੀਡੀਉ ਕਾਨਫ਼ਰੰਸਿੰਗ ਮੀਟਿੰਗ ਲਈ ਜ਼ੂਮ ਐਪ ਇਸਤੇਮਾਲ ਕਰਨ ਵਾਲੇ ਲੋਕਾਂ ਲਈ ਸੁਰੱਖਿਆ ਦੇ ਦਿਸ਼ਾ ਨਿਰਦੇਸ਼ ਜਾਰੀ ਕੀਤੇ ਗਏ ਹਨ ਜੋ ਹਾਲੇ ਵੀ ਨਿਜੀ ਉਦੇਸ਼ਾਂ ਲਈ ਇਸ ਪਲੇਟਫਾਰਮ ਦੀ ਵਰਤੋਂ ਕਰਨਾ ਚਾਹੁੰਦੇ ਹਨ। ਇਸ ਐਡਵਾਈਜ਼ਰੀ ਦਾ ਵਿਆਪਕ ਉਦੇਸ਼ ਜ਼ੂਮ ਕਾਨਫਰੰਸ ਰੂਮ ਵਿੱਚ ਕਿਸੇ ਵੀ ਗੈਰ ਕਨੂੰਨੀ ਐਂਟਰੀ ਨੂੰ ਰੋਕਣਾ ਅਤੇ ਗੈਰ ਕਨੂੰਨੀ ਪ੍ਰਤੀਭਾਗੀ ਨੂੰ ਕਾਨਫਰੰਸ ਵਿੱਚ ਦੂਸਰੇ ਉਪਯੋਗਕਰਤਾਵਾਂ ਦੇ ਟਰਮੀਨਲਾਂ ਉੱਤੇ ਮੰਦਭਾਵਨਾ ਪੂਰਣ ਹਮਲਿਆਂ ਨੂੰ ਰੋਕਣਾ ਹੈ ।

ਦਸਣਯੋਗ ਹੈ ਕਿ ਲਾਕਡਾਉਨ ਕਾਰਨ ਜ਼ੂਮ ਐਪ ਦਾ ਡਾਉਨਲੋਡ ਵਧ ਗਿਆ ਕਿਉਂਕਿ ਇਸਦੀ ਵਰਤੋ ਆਨਲਾਇਨ ਆਫਿਸ ਮੀਟਿੰਗ ਅਤੇ ਵੀਡੀਓ ਕਾਨਫਰੰਸਿੰਗ ਦੇ ਮਾਧਿਅਮ ਰਾਹੀਂ ਅਦਾਲਤ ਦੀ ਸੁਣਵਾਈ ਲਈ ਵਿਆਪਕ ਰੂਪ ਚ ਕੀਤਾ ਜਾ ਰਿਹਾ ਹੈ। ਭਾਰਤੀ ਕੰਪਿਊਟਰ ਆਪਾਤਕਾਲੀਨ ਪ੍ਰਤੀਕਿਰਿਆ ਟੀਮ ( ਸੀਈਆਰਟੀ - ਇਨ ) ਨੇ ਹਾਲ ਹੀ ਵਿੱਚ ਇੱਕ ਐਡਵਾਇਜ਼ਰੀ ਵਿੱਚ ਕਿਹਾ ਕਿ ਪਲੇਟਫਾਰਮ ਦੀ ਅਸੁਰੱਖਿਅਤ ਵਰਤੋ ਸਾਇਬਰ ਅਪਰਾਧੀਆਂ ਨੂੰ ਸੰਵੇਦਨਸ਼ੀਲ ਜਾਣਕਾਰੀ ਜਿਵੇਂ ਬੈਠਕ ਵੇਰਵੇ ਅਤੇ ਗਲਬਾਤ ਤੱਕ ਪੁੱਜਣ ਦੀ ਆਗਿਆ ਦੇ ਸਕਦੀ ਹੈ।