iPhone 12mini 'ਚ ਯੂਜ਼ਰਸ ਨੂੰ ਆ ਰਹੀਆਂ ਵੱਡੀ ਸਮੱਸਿਆਵਾਂ, ਲੋਕ ਹੋ ਰਹੇ ਪਰੇਸ਼ਾਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਫੋਨ ਦੀ ਲੌਕ ਸਕ੍ਰੀਨ ਸਵਾਈਪ ਕਰਨ ਜਾਂ ਕੈਮਰਾ ਖੋਲ੍ਹਣ ਨਾਲ ਇਸ ਦਾ ਲੌਕ ਨਹੀਂ ਖੋਲ੍ਹ ਰਿਹਾ।

iPhone 12mini

ਨਵੀਂ ਦਿੱਲੀ: ਇਸ ਸਾਲ ਟੈਕ ਕੰਪਨੀ apple ਨੇ iPhone 12 ਸੀਰੀਜ਼ ਦੇ ਨਾਲ ਹੀ 12 ਮਿਨੀ ਵੀ ਲਾਂਚ ਕੀਤੀ ਹੈ।  ਪਰ ਬਹੁਤ ਸਾਰੇ ਯੂਜ਼ਰਸ ਹਨ ਜਿਨ੍ਹਾਂ ਨੂੰ ਇਨ੍ਹਾਂ ਫੋਨਾਂ ਵਿੱਚ ਬਹੁਤ ਮੁਸ਼ਕਲਾਂ ਆ ਰਾਹੀਆਂ ਹਨ। ਹੁਣ ਆਈਫੋਨ 12 ਮਿਨੀ ਦੀ ਸਮੱਸਿਆ ਜਿਆਦਾ ਆ ਰਹੀ ਹੈ। ਮਿਲੀ ਜਾਣਕਾਰੀ ਮੁਤਾਬਕ ਇਸ ਫੋਨ ਦੀ ਲੌਕ ਸਕ੍ਰੀਨ ਕਾਰਨ ਬਹੁਤ ਸਾਰੇ ਯੂਜ਼ਰਸ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। 

ਇਹ ਹਨ ਵੱਡੀ ਸਮੱਸਿਆਵਾਂ 
-ਯੂਜ਼ਰਸ ਸ਼ਿਕਾਇਤ ਕਰ ਰਹੇ ਹਨ ਕਿ ਫੋਨ ਦੀ ਲੌਕ ਸਕ੍ਰੀਨ ਸਵਾਈਪ ਕਰਨ ਜਾਂ ਕੈਮਰਾ ਖੋਲ੍ਹਣ ਨਾਲ ਇਸ ਦਾ ਲੌਕ ਨਹੀਂ ਖੋਲ੍ਹ ਰਿਹਾ। ਬਹੁਤ ਸਾਰੇ ਉਪਭੋਗਤਾਵਾਂ ਦਾ ਟੱਚ ਵੀ ਕੰਮ ਨਹੀਂ ਕਰ ਰਿਹਾ।

-ਯੂਜ਼ਰਸ ਸੋਸ਼ਲ ਮੀਡੀਆ 'ਤੇ ਇਸ ਬਾਰੇ ਸ਼ਿਕਾਇਤ ਕਰ ਰਹੇ ਹਨ। ਉਧਰ ਬਹੁਤੇ ਯੂਜ਼ਰਸ ਨੇ ਕਿਹਾ ਹੈ ਕਿ ਸਕ੍ਰੀਨ ਪ੍ਰੋਟੈਕਟਰ ਤੇ ਕੇਸ ਨੂੰ ਹਟਾਉਣ ਤੋਂ ਬਾਅਦ ਲੌਕ ਸਕ੍ਰੀਨ ਤੋਂ ਡਿਵਾਈਸ ਨੂੰ ਅਨਲੌਕ ਕਰਨ ਦੀ ਸਮੱਸਿਆ ਨੂੰ ਠੀਕ ਕੀਤਾ ਗਿਆ ਹੈ।