ਫ਼ੋਨ ਡਾਈਲਰ 'ਚ ਚਾਰ ਵਾਰ ਦਬਾਉ 4, ਹਾਈਡ ਹੋ ਜਾਣਗੇ ਐਪਸ
ਇੱਥੇ ਅਸੀਂ ਤੁਹਾਨੂੰ ਫ਼ੋਨ ਡਾਈਲਰ ਦੀ ਅਜਿਹੀ ਟ੍ਰਿਕ ਦਸ ਰਹੇ ਹਾਂ ਜੋ ਤੁਸੀਂ ਅਜ ਤਕ ਨਹੀਂ ਦੇਖੀ ਹੋਵੋਗੇ। ਇਸ ਟ੍ਰਿਕ 'ਚ ਤੁਹਾਨੂੰ ਡਾਈਲਰ 'ਚ ਚਾਰ ਵਾਰ 4 ਡਾਈਲ ਕਰਨਾ...
ਇੱਥੇ ਅਸੀਂ ਤੁਹਾਨੂੰ ਫ਼ੋਨ ਡਾਈਲਰ ਦੀ ਅਜਿਹੀ ਟ੍ਰਿਕ ਦਸ ਰਹੇ ਹਾਂ ਜੋ ਤੁਸੀਂ ਅਜ ਤਕ ਨਹੀਂ ਦੇਖੀ ਹੋਵੋਗੇ। ਇਸ ਟ੍ਰਿਕ 'ਚ ਤੁਹਾਨੂੰ ਡਾਈਲਰ 'ਚ ਚਾਰ ਵਾਰ 4 ਡਾਈਲ ਕਰਨਾ ਹੋਵੇਗਾ ਅਤੇ ਤੁਸੀਂ ਇਥੇ ਅਪਣੀ ਤਸਵੀਰ, ਵੀਡੀਓ, ਆਡੀਓ, ਕਾਂਟੈਕਟ ਅਤੇ ਫਾਈਲਾਂ ਨੂੰ ਲੁਕੋ ਕੇ ਰੱਖ ਸਕਦੇ ਹੋ। ਇਸ ਲਈ ਤੁਹਾਨੂੰ ਇਕ ਐਪ ਅਪਣੇ ਫ਼ੋਨ 'ਚ ਇਨਸਟਾਲ ਕਰਨਾ ਹੋਵੇਗਾ। ਇਸ ਦਾ ਨਾਂਅ Dialer Vault ਹੈ। ਇਹ ਮੁਫ਼ਤ ਐਪ ਹੈ ਜਿਸ ਨੂੰ ਤੁਸੀਂ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰ ਸਕਦੇ ਹੋ।
ਇਸ ਨੂੰ ਇਨਸਟਾਲ ਕਰਨ ਤੋਂ ਬਾਅਦ ਤੁਹਾਨੂੰ ਇਕ 4 ਡਿਜ਼ਿਟ ਦਾ ਪਿਨ ਸੈਟ ਕਰਨਾ ਹੋਵੇਗਾ। ਜਦੋਂ ਤੁਸੀਂ ਇਹ ਪਿਨ ਡਾਈਲ ਕਰੋਗੇ ਤਾਂ ਐਪ ਖੁਲ ਜਾਵੇਗਾ ਅਤੇ ਤੁਸੀਂ ਇਸ 'ਚ ਅਪਣੇ ਤਸਵੀਰ ਅਤੇ ਦੂਜੇ ਦਸਤਾਵੇਜ਼ਾਂ ਨੂੰ ਹਾਈਡ ਕਰ ਸਕੋਗੇ। ਆਉ ਜੀ ਜਾਣਦੇ ਹਾਂ ਕਿ ਇਹ ਐਪ ਕਿਵੇਂ ਕੰਮ ਕਰਦਾ ਹੈ।
ਗੂਗਲ ਪਲੇ ਸਟੋਰ 'ਤੇ ਜਾ ਕੇ Dialer Vault ਐਪ ਡਾਊਨਲੋਡ ਕਰੋ। ਇਸ ਤੋਂ ਬਾਅਦ Next ਕਰਦੇ ਜਾਉ। ਹੁਣ grant permission 'ਤੇ ਟੈਪ ਕਰਨਾ ਹੋਵੇਗਾ।
ਹੁਣ allow ਕਰਦੇ ਜਾਉ। ਹੁਣ ਤੁਹਾਨੂੰ ਇਕ Que ਦਾ Ans ਦੇਣਾ ਹੋਵੇਗਾ। ਇਹ ਉਸ ਸਮੇਂ ਕੰਮ ਆਉਂਦਾ ਹੈ ਜਦੋਂ ਤੁਸੀਂ ਪਿਨ ਭੁਲ ਜਉਗੇ। ਇਸ ਨੂੰ ਫਿਲ ਕਰ ਦਿਉ ਅਤੇ ਓਕੇ 'ਤੇ ਕਲਿਕ ਕਰ ਦਿਉ।
ਹੁਣ 4 ਡਿਜ਼ਿਟ ਦਾ ਪਿਨ ਪਾਉਣਾ ਹੋਵੇਗਾ। ਤੁਸੀਂ ਚਾਹੇ ਤਾਂ 4444 ਜਾਂ ਜੋ ਵੀ ਤੁਸੀਂ ਯਾਦ ਰੱਖ ਸਕੋ ਉਹ ਪਿਨ ਪਾ ਦਿਉ। ਪਿਨ ਪਾਉਣ ਤੋਂ ਬਾਅਦ ਇਕ ਕਾਲ ਲਗਾਉ। ਹੁਣ ਓਕੇ 'ਤੇ ਟੈਪ ਕਰ ਦਿਉ।
ਹੁਣ ਐਪ ਐਕਟਿਵ ਹੋ ਗਿਆ ਹੈ। ਤੁਹਾਡੇ ਸਾਹਮਣੇ ਐਪ ਖੁਲ ਹੋ ਜਾਵੇਗਾ। ਤਸਵੀਰ 'ਤੇ ਕਲਿਕ ਕਰਦੇ ਹੀ ਫ਼ੋਨ ਦੀ ਗੈਲਰੀ ਖੁਲ ਜਾਵੇਗੀ। images 'ਤੇ ਜਾ ਕੇ + ਦੇ ਨਿਸ਼ਾਨ 'ਤੇ ਟੈਪ ਕਰੋ। ਜਿਸ ਤਸਵੀਰ ਨੂੰ ਤੁਸੀਂ ਹਾਈਡ ਕਰਨਾ ਚਾਹੁੰਦੇ ਹੋ ਉਸ ਨੂੰ ਸਿਲੈਕਟ ਕਰ ਲਵੋ। ਹੁਣ ਇਹ ਡਾਈਲਰ 'ਚ ਹਾਈਡ ਹੋ ਜਾਣਗੇ।
ਇਸੇ ਤਰ੍ਹਾਂ ਤੁਸੀਂ ਅਪਣੀ ਤਸਵੀਰ, ਵੀਡੀਓ, ਕਾਂਟੈਕਟ ਅਤੇ ਫਾਈਲਾਂ ਨੂੰ ਹਾਈਡ ਕਰ ਸਕਦੇ ਹੋ। ਤੁਸੀਂ ਇਨ੍ਹਾਂ ਨੂੰ ਵਾਪਸ ਵੀ ਲਿਆ ਸਕਦੇ ਹੋ। ਇਸ ਲਈ ਤੁਹਾਨੂੰ ਇਮੇਜ 'ਚ ਜਾ ਕੇ ਤਸਵੀਰ 'ਤੇ ਟੈਪ ਕਰੋ, ਉੱਤੇ ਦਿਖਾਈ ਦੇ ਰਹੀ ਆਈ ਨੂੰ ਕਲਿਕ ਕਰਨਾ ਹੈ।