Google ਦੀ 'Find my Device' ਦੀ ਸੁਵਿਧਾ ਨਾਲ ਇਸ ਤਰ੍ਹਾਂ ਲੱਭੋ ਗੁੰਮ ਹੋਇਆ ਮੋਬਾਈਲ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅੱਜ ਦੇ ਯੁੱਗ ਵਿੱਚ, ਮੋਬਾਈਲ ਫੋਨ ਕੇਵਲ ਕਾਲ ਕਰਨ ਲਈ ਨਹੀਂ ਬਲਕਿ ਬੈਂਕਿੰਗ ਲੈਣ ਦੇ ਲਈ ਵੀ ਵਰਤੇ ਜਾਂਦੇ ਹਨ।

Find my Device

ਅੱਜ ਦੇ ਯੁੱਗ ਵਿੱਚ, ਮੋਬਾਈਲ ਫੋਨ ਕੇਵਲ ਕਾਲ ਕਰਨ ਲਈ ਨਹੀਂ ਬਲਕਿ ਬੈਂਕਿੰਗ ਲੈਣ ਦੇ ਲਈ ਵੀ ਵਰਤੇ ਜਾਂਦੇ ਹਨ। ਤਕਨਾਲੋਜੀ ਦੇ ਖੇਤਰ ਵਿਚ ਵੱਧਦੇ ਹੋਏ ਨਵੀਨਤਾ ਨੇ ਪੂਰੇ ਸੰਸਾਰ ਨੂੰ ਛੋਟੇ ਜਿਹੇ ਮੋਬਾਇਲ ਫੋਨਾਂ ਵਿਚ ਇਕੱਠਾ ਕਰ ਦਿੱਤਾ ਹੈ। ਜੇ ਤੁਹਾਨੂੰ ਕਿਤੇ ਵੀ ਪੈਸਾ ਟ੍ਰਾਂਸਫਰ ਕਰਨਾ ਹੈ, ਤਾਂ ਤੁਸੀਂ ਆਸਾਨੀ ਨਾਲ ਮੋਬਾਈਲ ਫੋਨ ਐਪ ਨਾਲ ਇਸ ਨੂੰ ਕਰ ਸਕਦੇ ਹੋ। ਇਸ ਤਰ੍ਹਾਂ, ਨਿੱਜੀ ਫੋਟੋਆਂ, ਵੀਡੀਓ ਅਤੇ ਬੈਂਕਿੰਗ ਵਰਗੀਆਂ ਸਾਡੀਆਂ ਸਾਰੀਆਂ ਮਹੱਤਵਪੂਰਨ ਜਾਣਕਾਰੀ ਦਾ ਸਾਰਾ ਵੇਰਵਾ ਮੋਬਾਈਲ 'ਚ ਸੇਵ ਵੀ ਹੁੰਦਾ ਹੈ।

ਅਜਿਹੇ ਹਾਲਾਤ ਵਿੱਚ, ਜਦੋਂ ਮੋਬਾਈਲ ਗੁਆਚ ਜਾਂਦਾ ਹੈ ਜਾਂ ਚੋਰੀ ਹੋ ਜਾਂਦਾ ਹੈ, ਤਾਂ ਸਾਡੀ ਜਾਣਕਾਰੀ ਦੇ ਦੁਰਵਰਤੋਂ ਦਾ ਖਤਰਾ ਵਧ ਜਾਂਦਾ ਹੈ, ਜਿਸ ਨਾਲ ਸਾਡੇ ਲਈ ਵੱਡੀ ਮੁਸ਼ਕਲ ਹੋ ਸਕਦੀ ਹੈ। ਇਸ ਲਈ ਅਸੀਂ ਤੁਹਾਨੂੰ ਅਜੇਹੀ ਐਪ ਬਾਰੇ ਦੱਸ ਰਹੇ ਹਾਂ ਜੋ ਤੁਹਾਨੂੰ ਆਪਣੇ ਗੁਆਚੇ ਹੋਏ ਸਮਾਰਟ ਫੋਨ ਨੂੰ ਆਸਾਨੀ ਨਾਲ ਲੱਭਣ 'ਚ ਮਦਦ ਕਰੇਗੀ।

ਡਿਵਾਈਸ ਮੈਨੇਜਰ ਦਾ ਅਪਗ੍ਰੇਡ ਵਰਜਨ ਹੈ  'Find my Device'

- 2013 ਵਿੱਚ, ਗੂਗਲ ਨੇ ਡਿਵਾਈਸ ਮੈਨੇਜਰ ਦੀ ਸ਼ੁਰੂਆਤ ਕੀਤੀ ਸੀ ਜਿਸ ਨੇ ਤੁਹਾਨੂੰ ਆਪਣਾ ਗੁੰਮਸ਼ੁਦਾ ਸਮਾਰਟ ਫੋਨ ਲੱਭਣ ਵਿੱਚ ਸਹਾਇਤਾ ਕੀਤੀ ਸੀ।

ਫਿਰ 2017 ਵਿੱਚ, Google ਨੇ ਕੁਝ ਹੋਰ ਵਿਸ਼ੇਸ਼ਤਾਵਾਂ ਨਾਲ ਡਿਵਾਈਸ ਮੈਨੇਜਰ ਨੂੰ ਅਪਗ੍ਰੇਡ ਕੀਤਾ ਅਤੇ  'Find my Device' ਦੇ ਨਾਮ 'ਤੇ ਲਾਂਚ ਕੀਤਾ ਗਿਆ।

ਇਸ ਤਰ੍ਹਾਂ ਕਰੋ ਸਰਚ

1.  'Find my Device'

- ਇਹ ਤੁਹਾਡੇ ਐਂਡਰਾਇਡ ਸਮਾਰਟਫੋਨ ਜਿਸ ਵਿਚ ਕਿਟਕਿਟ ਓਪਰੇਟਿੰਗ ਸਿਸਟਮ ਦਾ ਲੇਟੈਸਟ ਵਰਜ਼ਨ ਹੈ, 'ਤੇ ਕੰਮ ਕਰੇਗਾ।

ਇਸਦੇ ਲਈ, ਤੁਹਾਡੇ ਸਮਾਰਟ ਫ਼ੋਨ ਤੇ ਤੁਹਾਡਾ ਜੀਮੇਲ ਖਾਤਾ ਹੋਣਾ ਚਾਹੀਦਾ ਹੈ ਅਤੇ ਤੁਹਾਡੇ ਫ਼ੋਨ ਦੀ ਲੋਕੇਸ਼ਨ ਆਨ ਹੋਣੀ ਜ਼ਰੂਰੀ ਹੈ। ਧਿਆਨ 'ਚ ਰੱਖੋ ਕਿ ਤੁਹਾਡਾ ਮੋਬਾਈਲ ਡਾਟਾ ਵੀ ਆਨ ਹੋਣਾ ਚਾਹੀਦਾ ਹੈ।

2. 'Find my Device' ਦੱਸੇਗਾ ਆਖ਼ਰੀ ਲੋਕੇਸ਼ਨ

ਜੇ ਤੁਹਾਡਾ ਸਮਾਰਟਫੋਨ ਗੁੰਮ ਹੈ ਅਤੇ ਇਸਦਾ ਇੰਟਰਨੈਟ ਬੰਦ ਹੈ, ਤਾਂ ਇਸ ਸ਼ਰਤ ਵਿੱਚ, 'Find my Device' ਤੁਹਾਨੂੰ ਆਪਣੇ Google map ਦੀ ਲੋਕੇਸ਼ਨ ਹਿਸਟਰੀ ਦਸ ਦੇਵੇਗਾ। ਜਿਸਨੂੰ ਟਰੇਸ ਕਰ ਤੁਸੀਂ ਆਪਣੇ ਫੋਨ ਦਾ ਪਤਾ ਲਗਾ ਸਕਦੇ ਹੋ।

3. Wi-Fi ਐਕਸੈਸ ਪੁਆਇੰਟ ਵੀ ਦੱਸਦਾ ਹੈ

- 'Find my Device' ਨਾਲ ਤੁਸੀਂ ਆਪਣੇ ਮੋਬਾਈਲ ਦਾ ਲਾਸਟ Wi-Fi ਕਨੈਕਟੀਵਿਟੀ ਸਥਾਨ ਨੂੰ ਲੱਭ ਸਕਦੇ ਹੋ ਜੋ ਤੁਹਾਡੇ ਫੋਨ ਨੂੰ ਲੱਭਣ ਵਿੱਚ ਤੁਹਾਡੀ ਮਦਦ ਕਰ ਸਕਦਾ ਹੈ।

4. ਮੋਬਾਈਲ ਫੋਨ ਵਿਚ ਕਿੰਨੀ ਬੈਟਰੀ ਸੀ

- 'Find my Device' ਨਾਲ ਤੁਸੀਂ ਵੀ ਆਪਣੇ ਗੁਆਚੇ ਮੋਬਾਇਲ ਫੋਨ ਦੇ ਬੈਟਰੀ ਪਰਸੇਂਟੇਜ਼ ਦਾ ਪਤਾ ਲਗਾ ਸਕਦੇ ਹੋ ਤਾਂ ਕਿ ਯੂਜ਼ਰ ਇਹ ਅਨੁਮਾਨ ਲਗਾ ਸਕੇ ਕਿ ਉਸਦਾ ਮੋਬਾਈਲ ਕਿੰਨੀ ਦੇਰ ਆਨ ਰਹਿ ਸਕਦਾ ਹੈ ਤੇ ਉਸਨੂੰ ਪਣੇ ਮੋਬਾਈਲ ਤੱਕ ਕਿੰਨੀ ਦੇਰ 'ਚ ਪਹੁੰਚਣਾ ਹੋਵੇਗਾ।

5. ਰਿੰਗ, ਮੋਬਾਈਲ ਲਾਕ, ਡੇਟਾ ਡਲੀਟ ਵੀ ਕਰ ਸਕਦੇ ਹੋ।

- 'Find my Device' ਨਾਲ ਤੁਸੀਂ ਆਪਣੇ ਮੋਬਾਈਲ ਫੋਨ 'ਤੇ ਰਿੰਗ ਵੀ ਦੇ ਸਕਦੇ ਹੋ।

- ਤੁਸੀਂ ਇਸ ਐਪ ਨਾਲ ਆਪਣੇ ਮੋਬਾਈਲ ਫੋਨ ਦਾ ਡੇਟਾ ਡਲੀਟ ਵੀ ਕਰ ਸਕਦੇ ਹੋ।

- ਨਾਲ ਹੀ ਤੁਸੀਂ ਪਣੇ ਫੋਨ ਨੂੰ ਲੋਕ ਵੀ ਕਰ ਸਕਦੇ ਹੋ।