ਤੋਹਫੇ ਸਜਾਉਣ ਦੇ ਤਰੀਕੇ
ਤੋਹਫ਼ੇ ਲੈਣਾ ਸੱਭ ਨੂੰ ਬਹੁਤ ਪਸੰਦ ਹੁੰਦਾ ਹੈ। ਤੋਹਫ਼ੇ ਦੀ ਪਹਿਲੀ ਦਿੱਖ ਉਸਦੀ ਪੈਕਿੰਗ ਹੁੰਦੀ ਹੈ। ਕੀ ਤੁਸੀਂ ਤੋਹਫੇ ਦੇਣ ਦੀ ਉਹੀ ਪੁਰਾਣੀ ਪੈਕਿੰਗ ਦੇਖ-ਦੇਖ .....
ਤੋਹਫ਼ੇ ਲੈਣਾ ਸੱਭ ਨੂੰ ਬਹੁਤ ਪਸੰਦ ਹੁੰਦਾ ਹੈ। ਤੋਹਫ਼ੇ ਦੀ ਪਹਿਲੀ ਦਿੱਖ ਉਸਦੀ ਪੈਕਿੰਗ ਹੁੰਦੀ ਹੈ। ਕੀ ਤੁਸੀਂ ਤੋਹਫੇ ਦੇਣ ਦੀ ਉਹੀ ਪੁਰਾਣੀ ਪੈਕਿੰਗ ਦੇਖ-ਦੇਖ ਕੇ ਬੋਰ ਹੋ ਚੁੱਕੇ ਹੋ ਅਤੇ ਕੁਝ ਨਵਾਂ ਕਰਨਾ ਚਾਹੁੰਦੇ ਹੋ ਤਾਂ ਇਹ ਟਿਪਸ ਤੁਹਾਡੇ ਕਾਫੀ ਕੰਮ ਆ ਸਕਦੇ ਹਨ।
ਮੇਕਅੱਪ ਅਤੇ ਕੱਚ ਦੀ ਬੋਤਲ - ਮੇਕਅੱਪ ਦੀਆਂ ਚੀਜ਼ਾਂ ਨੂੰ ਡੱਬਿਆਂ ‘ਚ ਪੈਕ ਕਰਨ ਦੀ ਬਜਾਏ ਕੱਚ ਦੀ ਬੋਤਲ ‘ਚ ਖੁੱਲ੍ਹੇ ਰੱਖੋ, ਰਿਬਨ ਅਤੇ ਮੋਤੀਆਂ ਦੀ ਮਦਦ ਨਾਲ ਇਸ ਨੂੰ ਹੋਰ ਪਿਆਰਾ ਬਣਾਓ।
ਪੋਟਲੀ 'ਚ ਤੋਹਫਾ - ਕੱਪੜੇ ਦੀ ਖੂਬਸੂਰਤ ਪੋਟਲੀ ਜਾਂ ਗੁਥਲੀ ‘ਚ ਵੀ ਤੋਹਫੇ ਬੇਹੱਦ ਪਿਆਰੇ ਲੱਗਦੇ ਹਨ। ਇਸ ਦੇ ਉੱਪਰ ਆਪਣੇ ਹੱਥਾਂ ਨਾਲ ਲਿਖਿਆ ਬਾਜ਼ਾਰੀ ਕਾਰਡ ਲਗਾ ਕੇ ਇਸ ਦੀ ਖੂਬਸੂਰਤੀ ਵਧਾਓ।
ਰਿਬਨ ਨਾਲ ਵਧਾਓ ਸ਼ਾਨ - ਡੱਬਾ ਪੈਕ ਕਰਨ ਦੀ ਬਜਾਏ ਖੁੱਲ੍ਹੇ ਡੱਬੇ ‘ਚ ਰਿਬਨ ਦੀਆਂ ਢੇਰ ਸਾਰੀਆਂ ਕਾਂਤਰਾਂ ਜਾਂ ਰੰਗੀਨ ਕਾਗਜ਼ ਦੀਆਂ ਕਤਰਨਾਂ ‘ਤੇ ਤੋਹਫਾ ਰੱਖੋ।