ਦੁਨੀਆਂ ਦੀ ਸੱਭ ਤੋਂ ਵਡੀ ਚਿਪ ਬਣਾਉਣ ਵਲੀ ਇੰਟੈਲ ਦਾ ਜਨਮਦਿਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟੈਲ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਤੁਹਾਡੇ ਲੈਪਟਾਪ ਤੋਂ ਲੈ ਕੇ ਡੈਸਕਟਾਪ ਅਤੇ ਆਈਫੋਨ ਤਕ ਵਿਚ ਇੰਟੈਲ ਦੇ ਹੀ ਪ੍ਰੋਸੈਸਰ ਮਿਲਣਗੇ। ਜੀ ਹਾਂ, ਵਿਸ਼ਵ ਦੀ...

Intel

ਇੰਟੈਲ ਦਾ ਨਾਮ ਤਾਂ ਤੁਸੀਂ ਸੁਣਿਆ ਹੀ ਹੋਵੇਗਾ। ਤੁਹਾਡੇ ਲੈਪਟਾਪ ਤੋਂ ਲੈ ਕੇ ਡੈਸਕਟਾਪ ਅਤੇ ਆਈਫੋਨ ਤਕ ਵਿਚ ਇੰਟੈਲ ਦੇ ਹੀ ਪ੍ਰੋਸੈਸਰ ਮਿਲਣਗੇ। ਜੀ ਹਾਂ,  ਵਿਸ਼ਵ ਦੀ ਸੱਭ ਤੋਂ ਵੱਡੀ ਚਿਪ ਬਣਾਉਣ ਵਾਲੀ ਅਮਰੀਕੀ ਕੰਪਨੀ ਇੰਟੈਲ ਕਾਰਪ ਦਾ ਅੱਜ ਯਾਨੀ 18 ਜੁਲਾਈ 2018 ਨੂੰ 50ਵਾਂ ਜਨਮਦਿਨ ਹੈ। ਇੰਟੈਲ ਦੀ ਸਥਾਪਨਾ ਅੱਜ ਹੀ ਦੇ ਦਿਨ 18 ਜੁਲਾਈ 1968 ਨੂੰ ਹੋਈ ਸੀ।

Intel

ਅਪਣੇ 50ਵੇਂ ਜਨਮਦਿਨ ਦੇ ਖਾਸ ਮੌਕੇ 'ਤੇ ਇੰਟੈਲ ਨੇ 1,500 ਡਰੋਨ ਦੇ ਨਾਲ ਲਾਈਟ ਸ਼ੋਅ ਕਰ ਕੇ ਅਪਣਾ ਹੀ ਰਿਕਾਰਡ ਤੋਡ਼ ਦਿਤਾ ਹੈ। ਇਸ ਤੋਂ ਪਹਿਲਾਂ ਕੰਪਨੀ ਨੇ 1,218 ਡਰੋਨ ਦੇ ਨਾਲ ਸ਼ੋਅ ਕੀਤਾ ਸੀ। ਮੰਗਲਵਾਰ ਦੀ ਸ਼ਾਮ ਦਾ ਨਜ਼ਾਰਾ ਕੁੱਝ ਅਜਿਹਾ ਸੀ ਕਿ ਇੰਟੈਲ ਦੇ ਫੋਲਸਮ ਕੈਂਪਸ ਵਿਚ ਕੰਪਨੀ ਦੇ ਹਜ਼ਾਰਾਂ ਕਰਮਚਾਰੀ ਬੈਠੇ ਸਨ ਅਤੇ ਕੰਪਨੀ 1,500 ਡਰੋਨ ਦੇ ਨਾਲ ਲਾਈਟ ਸ਼ੋਅ ਦਿਖਾ ਰਹੀ ਸੀ। ਖਾਸ ਗੱਲ ਇਹ ਹੈ ਕਿ ਇਨ੍ਹੇ ਸਾਰੇ ਡਰੋਨ ਨੂੰ ਇਕ ਹੀ ਸ਼ਖਸ ਕੰਟਰੋਲ ਕਰ ਰਿਹਾ ਸੀ।

Intel

ਸਾਰੇ ਡਰੋਨ ਦੇ ਨਾਲ ਇਨਸਾਨ, ਧਰਤੀ ਅਤੇ ਕੰਪਨੀ ਦੇ ਲੋਗੋ ਸਮੇਤ ਕਈ ਸ਼ੋਅ ਦਿਖਾਏ ਗਏ। ਇਸ ਸ਼ੋਅ ਦਾ ਨਾਮ ਦ ਸਟੋਰੀ ਆਫ਼ ਇੰਟੈਲ ਜਰਨੀ (ਇੰਟੈਲ ਦੇ ਸਫ਼ਰ ਦੀ ਕਹਾਣੀ) ਰੱਖਿਆ ਗਿਆ ਸੀ। ਸ਼ੋਅ ਵਿਚ ਸ਼ਾਮਿਲ 1,500 ਡਰੋਨ ਦੇ ਜ਼ਰੀਏ ਇੰਟੈਲ ਦੇ ਪਹਿਲੇ ਮਾਈਕ੍ਰੋਪ੍ਰੋਸੈਸਰ ਦੀ ਤਸਵੀਰ ਨੂੰ ਵੀ ਦੇਖਣ ਦਾ ਮੌਕਾ ਮਿਲਿਆ ਜਿਸ ਦਾ ਨਾਮ 4004 ਸੀ ਅਤੇ ਇਸ ਨੂੰ 1971 ਵਿਚ ਲਾਂਚ ਕੀਤਾ ਗਿਆ ਸੀ। ਦੱਸਦੇ ਚੱਲੀਏ ਕਿ ਹਾਲ ਹੀ ਵਿਚ ਇੰਟੈਲ ਕਾਰਪ ਦੇ ਚੀਫ਼ ਐਗਜ਼ਿਕਿਉਟਿਵ ਅਧਿਕਾਰੀ ਬਰਾਇਨ ਕ੍ਰੈਨਿਕ ਨੇ ਅਪਣੇ ਅਹੁਦੇ ਤੋਂ ਤਿਆਗ ਪੱਤਰ ਦੇ ਦਿਤੇ ਹਨ।

Gordon Moore

ਦਰਅਸਲ ਬ੍ਰਾਇਨ ਦਾ ਕੰਪਨੀ ਦੇ ਇਕ ਕਰਮਚਾਰੀ ਦੇ ਨਾਲ ਆਪਸ ਦਾ ਸਹਿਮਤੀ ਦਾ ਰਿਸ਼ਤਾ ਸੀ ਜੋ ਕੰਪਨੀ ਦੀ ਨੀਤੀ ਦੇ ਵਿਰੁਧ ਹੈ। ਇਸ ਮਾਮਲੇ 'ਤੇ ਬ੍ਰਾਇਨ ਨੂੰ ਅਪਣੇ ਅਹੁਦੇ ਤੋਂ ਤਿਆਗ ਪੱਤਰ ਦੇਣਾ ਪਿਆ ਹੈ। ਅਜ ਵੱਧ ਤੋਂ ਵੱਧ ਕੰਪਨੀਆਂ ਇੰਟੈਲ ਚੋਪ ਦੀ ਹੀ ਵਰਤੋਂ ਕਰਦੀਆਂ ਹਨ। ਲੋਕ ਇੰਟੈਲ ਦੇ ਬਣੇ ਲੈਪਟਾਪ, ਟੀਵੀ, ਕੰਪਿਊਟਰ, ਆਦਿ ਦੀ ਹੀ ਵਰਤੋਂ ਕਰਦੇ ਹਨ।