ਪੇਸ਼ ਹੈ ਦੁਨੀਆ ਦੀ ਪਹਿਲੀ ਫਲਾਇੰਗ ਬਾਈਕ, ਪੜ੍ਹੋ ਕਿੰਨੀ ਹੈ ਕੀਮਤ ਤੇ ਕੀ ਹੈ ਖ਼ਾਸ 

ਏਜੰਸੀ

ਜੀਵਨ ਜਾਚ, ਤਕਨੀਕ

ਕੰਪਨੀ ਨੇ 15 ਸਤੰਬਰ ਨੂੰ ਅਮਰੀਕਾ 'ਚ ਆਯੋਜਿਤ ਡੇਟ੍ਰੋਇਟ ਆਟੋ ਸ਼ੋਅ 'ਚ ਦੇਸ਼ ਦੀ ਪਹਿਲੀ ਫਲਾਈ ਬਾਈਕ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ

World’s first flying bike

 

ਨਵੀਂ ਦਿੱਲੀ - ਦੁਨੀਆ ਇੰਨੀ ਤੇਜ਼ੀ ਨਾਲ ਤਰੱਕੀ ਕਰ ਰਹੀ ਹੈ ਕਿ ਕਦੇ-ਕਦੇ ਕਿਸੇ ਨਾ ਕਿਸੇ ਚੀਜ਼ 'ਤੇ ਵਿਸ਼ਵਾਸ ਕਰਨਾ ਮੁਸ਼ਕਿਲ ਹੋ ਜਾਂਦਾ ਹੈ। ਜਾਪਾਨ ਦੀ ਇੱਕ ਸਟਾਰਟਅਪ ਕੰਪਨੀ ਨੇ ਅਜਿਹਾ ਹੀ ਕੁਝ ਕੀਤਾ ਹੈ। ਕੰਪਨੀ ਨੇ 15 ਸਤੰਬਰ ਨੂੰ ਅਮਰੀਕਾ 'ਚ ਆਯੋਜਿਤ ਡੇਟ੍ਰੋਇਟ ਆਟੋ ਸ਼ੋਅ 'ਚ ਦੇਸ਼ ਦੀ ਪਹਿਲੀ ਫਲਾਈ ਬਾਈਕ ਨੂੰ ਦੁਨੀਆ ਸਾਹਮਣੇ ਪੇਸ਼ ਕੀਤਾ ਹੈ। ਇਸ ਏਅਰ ਫਲਾਇੰਗ ਲਗਜ਼ਰੀ ਬਾਈਕ ਦੇ ਅੰਦਰ ਇੰਨੀਆਂ ਵਿਸ਼ੇਸ਼ਤਾਵਾਂ ਹਨ ਕਿ ਦੇਖ ਕੇ ਹਰ ਕੋਈ ਦੀਵਾਨਾ ਹੋ ਰਿਹਾ ਹੈ। 

ਲਗਜ਼ਰੀ ਕਰੂਜ਼ਰ ਬਾਈਕ ਨੂੰ ਜਦੋਂ ਵਾਇਰਲ ਵੀਡੀਓ ਵਿਚ ਹਵਾ 'ਚ ਉੱਡਦੇ ਹੋਏ ਦੁਨੀਆਂ ਨੇ ਦੇਖਿਆ ਤਾਂ ਸਭ ਦੇ ਮੂੰਹ ਖੁੱਲ੍ਹੇ ਰਹਿ ਗਏ। XTURISMO ਨਾਮ ਦੀ ਬਾਈਕ ਨੂੰ ਇੱਕ ਲਗਜ਼ਰੀ ਕਰੂਜ਼ਰ ਕਿਹਾ ਜਾਂਦਾ ਹੈ ਜੋ ਵਿਗਿਆਨ ਨੂੰ ਜੀਵਨ ਵਿੱਚ ਲਿਆਉਂਦਾ ਹੈ। ਡੇਟ੍ਰੋਇਟ ਆਟੋ ਸ਼ੋਅ ਦੇ ਕੋ-ਪ੍ਰੈਜ਼ੀਡੈਂਟ ਥੈਡ ਸਜ਼ੋਟ ਨੇ ਵੀ ਇਸ ਬਾਈਕ ਦਾ ਟੈਸਟ ਕੀਤਾ। ਉਹਨਾਂ ਮੁਤਾਬਕ ਇਹ ਬਾਈਕ ਕਮਾਲ ਦੀ ਹੈ।

 

 

ਡੇਟ੍ਰੋਇਟ ਆਟੋ ਸ਼ੋਅ ਦੇ ਸਹਿ-ਪ੍ਰਧਾਨ ਥੈਡ ਸਜ਼ੋਟ ਨੇ ਕਿਹਾ ਕਿ ਜਦੋਂ ਮੈਂ ਇਸ ਬਾਈਕ 'ਤੇ ਬੈਠਿਆ ਤਾਂ ਮੇਰੇ ਸੱਚਮੁੱਚ ਲੂ-ਕੰਢੇ ਖੜ੍ਹੇ ਹੋ ਗਏ ਅਤੇ ਮੈਂ ਇਕ ਬੱਚੇ ਵਾਂਗ ਮਹਿਸੂਸ ਕਰ ਰਿਹਾ ਸੀ। ਇਸ ਮੋਟਰਸਾਈਕਲ 'ਚ ਕਈ ਸੇਫਟੀ ਫੀਚਰਸ ਵੀ ਦਿੱਤੇ ਗਏ ਹਨ ਤਾਂ ਜੋ ਸਵਾਰੀਆਂ ਇਸ ਦਾ ਪੂਰਾ ਫਾਇਦਾ ਲੈ ਸਕਣ। ਉਹਨਾਂ ਕਿਹਾ ਕਿ ਜਦੋਂ ਮੈਂ ਬਾਈਕ ਚਲਾ ਰਿਹਾ ਸੀ ਤਾਂ ਮੈਨੂੰ ਸੱਚੀ ਲੱਗ ਰਿਹਾ ਸੀ ਕਿ ਮੈਂ 15 ਸਾਲ ਦਾ ਹਾਂ। 

ਬਾਈਕ ਦੇ ਨਿਰਮਾਤਾ AERWINS Technologies ਦੀ ਵੈੱਬਸਾਈਟ ਅਨੁਸਾਰ, ਬਾਈਕ ਦੀ ਕੀਮਤ $777,000 ਹੈ। ਇਹ 300 ਕਿਲੋ ਦੀ ਫਲਾਇੰਗ ਬਾਈਕ 100 ਕਿਲੋਮੀਟਰ ਪ੍ਰਤੀ ਘੰਟਾ ਦੀ ਟਾਪ ਸਪੀਡ ਫੜਨ ਦੇ ਸਮਰੱਥ ਹੈ। ਇਸ ਵਿੱਚ ਇੱਕ ICE ਪਲੱਸ ਬੈਟਰੀ ਹੈ।