ਨਵੀਂ ਪਹਿਲ : ਹੁਣ ਭੋਜਨ ਪਦਾਰਥਾਂ ਦੀ ਰਹਿੰਦ-ਖੂੰਹਦ ਤੋਂ ਬਣੇਗਾ ਪਲਾਸਟਿਕ

ਏਜੰਸੀ

ਜੀਵਨ ਜਾਚ, ਤਕਨੀਕ

ਪਾਲੀਥੀਨ ਦੇ ਲਿਫ਼ਾਫ਼ੇ ਵਰਤਣ 'ਚ ਸੌਖੇ ਤਾਂ ਹੁੰਦੇ ਹਨ ਪਰ ਵਾਤਾਵਰਣ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੇ ਹਨ

File Photo

ਪਾਲੀਥੀਨ ਦੇ ਲਿਫ਼ਾਫ਼ੇ ਵਰਤਣ 'ਚ ਸੌਖੇ ਤਾਂ ਹੁੰਦੇ ਹਨ ਪਰ ਵਾਤਾਵਰਣ ਲਈ ਬਹੁਤ ਨੁਕਸਾਨਦੇਹ ਸਾਬਤ ਹੋ ਸਕਦੇ ਹਨ। ਇਨ੍ਹਾਂ ਦੀ ਵਰਤੋਂ ਜਾਰੀ ਰੱਖਣ ਲਈ ਇਨ੍ਹਾਂ ਦੇ ਉਤਪਾਦਨ ਦਾ ਜ਼ਰੀਆ ਬਦਲਣ ਦੀ ਜ਼ਰੂਰਤ ਹੈ।

ਜੈਨੇਸਿਸ ਬਾਇਉਇੰਡਸਟਰੀਜ਼ ਇੰਕ. ਨਾਂ ਦੀ ਕੰਪਨੀ ਨੇ ਭੋਜਨ ਪਦਾਰਥਾਂ ਦੇ ਕੂੜੇ-ਕਰਕਟ ਨੂੰ ਉੱਚ ਤਾਕਤ ਵਾਲੇ ਪਦਾਰਥ 'ਚ ਬਦਲਣ ਦੀ ਤਕਨੀਕ ਵਿਕਸਤ ਕਰ ਲਈ ਹੈ। ਇਨ੍ਹਾਂ 'ਚੋਂ ਇਕ ਪਦਾਰਥ ਛੇਤੀ ਗਲਣ ਵਾਲੀ ਪਲਾਸਟਿਕ ਹੈ।

ਜੈਨੇਸਿਸ ਵਲੋਂ ਵਿਕਸਤ ਇਸ ਤਕਨੀਕ ਦੇ ਕਈ ਲਾਭ ਹਨ। ਪਟਰੌਲੀਅਮ ਪਲਾਸਟਿਕ ਦੀ ਥਾਂ ਲੈ ਕੇ ਇਹ ਅਜਿਹੇ ਲਿਫ਼ਾਫ਼ੇ ਤਿਆਰ ਕਰ ਸਕਦੀ ਹੈ ਜਿਸ ਨੂੰ ਭੋਜਨ ਪਦਾਰਥਾਂ ਦੀ ਪੈਕੇਜਿੰਗ ਲਈ ਵਰਤਿਆ ਜਾ ਸਕਦਾ ਹੈ।

ਇਹ ਪਲਾਸਟਿਕ ਬਹੁਤ ਛੇਤੀ ਗਲ ਜਾਂਦਾ ਹੈ ਅਤੇ ਇਸ ਦਾ ਵਾਤਵਰਣ ਨੂੰ ਕੋਈ ਨੁਕਸਾਨ ਵੀ ਨਹੀਂ ਹੁੰਦਾ। ਇਸ ਨੂੰ ਤਾਪਰੋਧੀ ਪੈਕਟਾਂ, 3ਡੀ ਪ੍ਰਿੰਟਿੰਗ ਫ਼ਿਲਾਮੈਂਟ, ਚਾਹ-ਕੌਫ਼ੀ ਵਾਲੇ ਕੱਪਾਂ ਆਦਿ ਲਈ ਵਰਤਿਆ ਜਾ ਸਕਦਾ ਹੈ।