ਹੁਣ Facebook ਤੋਂ ਹੀ ਮੋਬਾਈਲ ਰਿਚਾਰਜ ਕਰ ਸਕਣਗੇ ਉਪਭੋਗਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਪਿਛਲੇ ਦਿਨੀਂ ਫ਼ੇਸਬੁਕ ਡਾਟਾ ਲੀਕ ਨੂੰ ਲੈ ਕੇ ਕਾਫ਼ੀ ਵਿਵਾਦਾਂ 'ਚ ਬਣਿਆ ਰਿਹਾ। ਹੁਣ ਇਸ ਸੱਭ ਤੋਂ ਬਾਅਦ ਇਕ ਨਵਾਂ ਫ਼ੀਚਰ ਆਇਆ ਹੈ। ਹੁਣ ਫ਼ੇਸਬੁਕ ਅਪਣੇ ਉਪਭੋਗਤਾਵਾਂ...

recharge prepaid mobile on facebook

ਪਿਛਲੇ ਦਿਨੀਂ ਫ਼ੇਸਬੁਕ ਡਾਟਾ ਲੀਕ ਨੂੰ ਲੈ ਕੇ ਕਾਫ਼ੀ ਵਿਵਾਦਾਂ 'ਚ ਬਣਿਆ ਰਿਹਾ। ਹੁਣ ਇਸ ਸੱਭ ਤੋਂ ਬਾਅਦ ਇਕ ਨਵਾਂ ਫ਼ੀਚਰ ਆਇਆ ਹੈ। ਹੁਣ ਫ਼ੇਸਬੁਕ ਅਪਣੇ ਉਪਭੋਗਤਾਵਾਂ ਲਈ ਪ੍ਰੀਪੇਡ ਨੰਬਰ 'ਤੇ ਰਿਚਾਰਜ ਕਰਨ ਦਾ ਵਿਕਲਪ ਲੈ ਕੇ ਆਇਆ ਹੈ। ਇਸ ਆਪਸ਼ਨ ਤੋਂ ਬਾਅਦ ਫ਼ੇਸਬੁਕ ਉਪਭੋਗਤਾ ਅਪਣੇ ਮੋਬਾਈਲ ਨੰਬਰ 'ਤੇ ਫ਼ੇਸਬੁਕ ਐਪ ਜ਼ਰੀਏ ਰਿਚਾਰਜ ਕਰ ਸਕਦੇ ਹੋ।  

ਫ਼ੇਸਬੁਕ ਦਾ ਇਹ ਨਵਾਂ ਫ਼ੀਚਰ ਐਂਡਾਇਡ ਵਰਜ਼ਨ 167.0.0.42.94 'ਤੇ ਦੇਖਿਆ ਗਿਆ ਹੈ। ਇਹ ਸਿਰਫ਼ ਫ਼ੇਸਬੁਕ ਐਪ 'ਤੇ ਹੀ ਉਪਲਬਧ ਹੋਵੇਗਾ। ਇਸ ਫ਼ੀਚਰ ਲਈ ਉਪਭੋਗਤਾਵਾਂ ਨੂੰ ਅਪਣੇ ਫ਼ੋਨ 'ਤੇ ਫ਼ੇਸਬੁਕ ਐਪ ਨੂੰ ਅਪਡੇਟ ਕਰਨਾ ਹੋਵੇਗਾ। ਐਂਡਰਾਈਡ ਯੂਜ਼ਰ ਮੋਬਾਈਲ ਰਿਚਾਰਜ ਦਾ ਵਿਕਲਪ ਐਪ ਦੇ ਟਾਪ ਦੇ ਸੱਜੇ ਇਸ ਆਪਸ਼ਨ ਨੂੰ ਖੋਜ ਸਕਦੇ ਹੋ। ਜੇਕਰ ਉੱਥੇ ਨਹੀਂ ਦਿਖਾਈ ਦਿੰਦਾ ਹੈ ਤਾਂ ਫਿਰ ਤੁਹਾਨੂੰ 'ਸੀ ਮੋਰ' ਕਰਨਾ ਹੋਵੇਗਾ। 

ਇਸ ਤੋਂ ਬਾਅਦ ਯੂਜ਼ਰ ਨੂੰ ਮੋਬਾਈਲ ਟਾਪ ਅਪ ਨਾਂਅ ਦਾ ਆਪਸ਼ਨ ਦਿਖਾਈ ਦੇਵੇਗਾ। ਇਸ ਆਪਸ਼ਨ 'ਤੇ ਕਲਿਕ ਕਰਨਾ ਹੋਵੇਗਾ। ਉਸ 'ਤੇ ਕਲਿਕ ਕਰਨ ਤੋਂ ਬਾਅਦ ਉਪਭੋਗਤਾ ਨੂੰ ਟਾਪ ਅਪ ਨਾਉ ਦਿਖਾਈ ਦੇਵੇਗਾ। ਇਸ ਤੋਂ ਬਾਅਦ ਤੁਹਾਨੂੰ ਅਪਣਾ ਮੋਬਾਈਲ ਨੰਬਰ ਅਤੇ ਨੈੱਟਵਰਕ ਪ੍ਰੋਵਾਈਡਰ ਨੂੰ ਚੁਣਨਾ ਹੋਵੇਗਾ।  

ਇਸ ਤੋਂ ਬਾਅਦ ਤੁਹਾਨੂੰ ਕਿਹੜਾ ਰਿਚਾਰਜ ਕਰਨਾ ਹੈ, ਉਸ ਬਾਰੇ ਜਾਣਕਾਰੀ ਦੇਣੀ ਹੋਵੇਗੀ। ਇਕ ਵਾਰ ਪਲਾਨ ਦੀ ਚੋਣ ਕਰਨ ਤੋਂ ਬਾਅਦ ਤੁਹਾਨੂੰ ਅਪਣੇ ਕਾਰਡ ਦੀ ਡਿਟੇਲ ਭਰਨੀ ਹੋਵੇਗੀ। ਉਥੇ ਹੀ, ਐਪ ਅਪਣੇ ਉਪਭੋਗਤਾ ਤੋਂ ਓਟੀਪੀ ਵੀ ਮੰਗੇਗਾ ਜਿਸ ਨਾਲ ਇਹ ਹੋਰ ਸੁਰੱਖਿਅਤ ਹੋ ਜਾਂਦਾ ਹੈ।