WhatsApp ਦੀ ਡਿਲੀਟ ਵੀਡੀਉ ਦੁਬਾਰਾ ਹੋ ਸਕੇਗੀ ਡਾਊਨਲੋਡ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਅਕਸਰ ਵਟਸਐਪ ਯੂਜ਼ਰ ਨਾਲ ਹੁੰਦਾ ਹੈ ਕਿ ਉਹ ਸ਼ੇਅਰ ਕੀਤੇ ਗਏ ਵੀਡੀਉ ਅਤੇ ਤਸਵੀਰ ਨੂੰ ਡਿਲੀਟ ਕਰ ਦਿੰਦੇ ਹਨ ਅਤੇ ਜਦ ਉਸ ਨੂੰ ਦੁਬਾਰਾ ਡਾਊਨਲੋਡ ਕਰਨਾ ਚਾਹੁੰਦੇ ਹੋ..

WhatsApp

ਅਕਸਰ ਵਟਸਐਪ ਯੂਜ਼ਰ ਨਾਲ ਹੁੰਦਾ ਹੈ ਕਿ ਉਹ ਸ਼ੇਅਰ ਕੀਤੇ ਗਏ ਵੀਡੀਉ ਅਤੇ ਤਸਵੀਰ ਨੂੰ ਡਿਲੀਟ ਕਰ ਦਿੰਦੇ ਹਨ ਅਤੇ ਜਦ ਉਸ ਨੂੰ ਦੁਬਾਰਾ ਡਾਊਨਲੋਡ ਕਰਨਾ ਚਾਹੁੰਦੇ ਹੋ ਤਾਂ ਉਹ ਧਮਾਕਾ ਮੀਡੀਆ ਫ਼ਾਈਲ 'ਚ ਮਿਸਿੰਗ ਦਿਖਾਈ ਦਿੰਦੀ ਹੈ ਪਰ ਹੁਣ ਅਜਿਹਾ ਨਹੀਂ ਹੋਵੇਗਾ।

ਦਰਅਸਲ ਵਟਸਐਪ ਨਵੇਂ ਫ਼ੀਚਰ 'ਤੇ ਟੈਸਟਿੰਗ ਕਰ ਰਿਹਾ ਹੈ ਜੋ ਤਸਵੀਰ ਅਤੇ ਵੀਡੀਉ ਨੂੰ ਦੁਬਾਰਾ ਡਾਊਨਲੋਡ ਕਰਨ ਦੀ ਸਹੂਲਤ ਦਿੰਦਾ ਹੈ। ਕੰਪਨੀ ਨੇ ਹੁਣੇ ਇਹ ਫ਼ੀਚਰ ਬੀਟਾ ਵਰਜ਼ਨ ਲਈ ਜਾਰੀ ਕੀਤਾ ਹੈ। ਇਸ ਫ਼ੀਚਰ ਦੀ ਜਾਣਕਾਰੀ  WABetaInfo ਦੁਆਰਾ ਦਿਤੀ ਗਈ ਹੈ।  

ਵਟਸਐਪ ਦੇ ਇਸ ਨਵੇਂ ਫ਼ੀਚਰ ਦਾ ਸੱਭ ਤੋਂ ਵੱਡਾ ਫ਼ਾਈਦਾ ਇਹ ਹੈ ਕਿ ਭੇਜੀਆਂ ਗਈਆਂ ਤਸਵੀਰਾਂ ਅਤੇ ਵੀਡੀਉਜ਼ ਨੂੰ ਡਿਲੀਟ ਕਰਨ ਤੋਂ ਬਾਅਦ ਉਸ 'ਤੇ ਹੀ ਡਾਊਨਲੋਡ ਨਾਂਅ ਦਾ ਵਿਕਲਪ ਬਣ ਕੇ ਆ ਜਾਵੇਗਾ। ਤਸਵੀਰ ਨੂੰ ਜਿੰਨੀ ਵਾਰ ਚਾਹੋ, ਉਂਨੀ ਵਾਰ ਡਿਲੀਟ ਕਰ ਸਕਦੇ ਹੋ ਕਿਉਂਕਿ ਕੰਪਨੀ ਨੇ ਰੀ-ਡਾਊਨਲੋਡ ਕਰਨ ਦੀ ਕੋਈ ਸੀਮਾ ਨਿਰਧਾਰਤ ਨਹੀਂ ਕੀਤੀ ਹੈ।  

ਤਕਨੀਕ ਜਗਤ ਮੁਤਾਬਕ ਜੇਕਰ ਕੰਪਨੀ ਡਿਲੀਟ ਫ਼ਾਈਲ ਨੂੰ ਰੀ-ਡਾਊਨਲੋਡ ਵਿਕਲਪ ਉਪਲਬਧ ਕਰਾਏਗੀ ਤਾਂ ਇਸ ਦਾ ਮਤਲਬ ਉਹ ਯੂਜ਼ਰ ਦਾ ਡਾਟਾ ਬੇਸ ਤਿਆਰ ਕਰਦੀ ਹੈ ਅਤੇ ਉਸ ਨੂੰ ਸੇਵ ਕਰਦੀ ਜਾਂਦੀ ਹੈ ਪਰ ਕੰਪਨੀ ਦਾ ਕਹਿਣਾ ਹੈ ਕਿ ਉਨ੍ਹਾਂ ਨੇ ਐਂਡ ਟੂ ਐਂਡ ਐਨਕਰਿਪਟ ਦਾ ਵਿਕਲਪ ਵੀ ਦੇ ਰਖਿਆ ਹੈ।

ਅਜਿਹੇ 'ਚ ਜਦੋਂ ਯੂਜ਼ਰ ਦੂਜੇ ਵਿਅਕਤੀ ਨੂੰ ਅਪਣਾ ਮੈਸੇਜ ਭੇਜਦੇ ਹਨ ਤਾਂ ਉਸ ਨੂੰ ਕੋਈ ਤੀਜਾ ਵਿਅਕਤੀ ਡਿਸਕਰਿਪਟ ਕਰ ਕੇ ਪੜ ਨਹੀਂ ਸਕਦਾ।  ਨਾਲ ਹੀ ਵਟਸਐਪ ਅਪਣੇ ਯੂਜ਼ਰ ਦੀ ਜਾਣਕਾਰੀ ਲਈ ਕਾਫ਼ੀ ਸੰਵੇਦਨਸ਼ੀਲ ਹੈ। ਤਕਨੀਕ ਜਗਤ ਮੁਤਾਬਕ ਕੰਪਨੀ ਵਟਸਐਪ ਦੇ ਡਾਟਾ ਨੂੰ ਤਿੰਨ ਮਹੀਨਿਆਂ ਤੋਂ ਬਾਅਦ ਡਿਲੀਟ ਕਰ ਦਿੰਦਾ ਹੈ।