Mumbai Airport 9 Closed: ਮਈ ਨੂੰ 6 ਘੰਟੇ ਲਈ ਬੰਦ ਰਹੇਗਾ ਇਹ ਹਵਾਈ ਅੱਡਾ, ਜਾਣੋ ਕਿਉਂ?

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

Mumbai Airport 9 Closed: ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਰਨਵੇਅ ਦੇ ਰੱਖ-ਰਖਾਅ ਕਾਰਨ ਲਿਆ ਫ਼ੈਸਲਾ

Mumbai Airport Closed news

ਮੁੰਬਈ ਦੇ ਛਤਰਪਤੀ ਸ਼ਿਵਾਜੀ ਮਹਾਰਾਜ ਅੰਤਰਰਾਸ਼ਟਰੀ ਹਵਾਈ ਅੱਡੇ (CSMIA) 'ਤੇ 9 ਮਈ ਨੂੰ ਛੇ ਘੰਟਿਆਂ ਲਈ ਉਡਾਣ ਸੇਵਾ ਬੰਦ ਰਹੇਗੀ। ਹਵਾਈ ਅੱਡੇ ਦੇ ਸੰਚਾਲਕ MIAL ਨੇ ਸ਼ਨੀਵਾਰ ਨੂੰ ਕਿਹਾ ਕਿ ਇਹ ਮਾਨਸੂਨ ਦੀ ਸ਼ੁਰੂਆਤ ਤੋਂ ਪਹਿਲਾਂ ਰਨਵੇਅ ਦੇ ਰੱਖ-ਰਖਾਅ ਕਾਰਨ ਹੋਇਆ ਹੈ।

ਮੁੰਬਈ ਇੰਟਰਨੈਸ਼ਨਲ ਏਅਰਪੋਰਟ ਲਿਮਟਿਡ (MIAL) ਨੇ ਇਹ ਵੀ ਕਿਹਾ ਕਿ ਸਾਰੇ ਹਿੱਸੇਦਾਰਾਂ ਨੂੰ ਸੂਚਿਤ ਕਰਨ ਲਈ ਲਾਜ਼ਮੀ NOTAM (ਏਅਰਮੈਨ ਨੂੰ ਨੋਟਿਸ) 6 ਮਹੀਨੇ ਪਹਿਲਾਂ ਜਾਰੀ ਕੀਤਾ ਗਿਆ ਸੀ। ਪ੍ਰਾਈਵੇਟ ਆਪਰੇਟਰ ਨੇ ਕਿਹਾ ਕਿ ਦੋਵੇਂ ਰਨਵੇਅ - 09/27 ਅਤੇ 14/32 - 'ਤੇ ਮਾਨਸੂਨ ਤੋਂ ਪਹਿਲਾਂ ਰੱਖ-ਰਖਾਅ ਦਾ ਕੰਮ 9 ਮਈ ਨੂੰ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਕੀਤਾ ਜਾਵੇਗਾ।

ਦਰਅਸਲ, ਹਰ ਸਾਲ ਮਾਨਸੂਨ ਦੇ ਆਉਣ ਤੋਂ ਪਹਿਲਾਂ, ਮੁੰਬਈ ਹਵਾਈ ਅੱਡੇ (CSMIA) ਦੀ ਦੇਖਭਾਲ ਕੀਤੀ ਜਾਂਦੀ ਹੈ। ਮੌਨਸੂਨ ਦੌਰਾਨ ਮੁੰਬਈ ਵਿੱਚ ਭਾਰੀ ਮੀਂਹ ਅਤੇ ਹੜ੍ਹ ਆਉਂਦੇ ਹਨ। ਅਜਿਹੀ ਸਥਿਤੀ ਵਿੱਚ ਇਸ ਦੀ ਦੇਖਭਾਲ ਮਾਨਸੂਨ ਆਉਣ ਤੋਂ ਪਹਿਲਾਂ ਕੀਤੀ ਜਾਂਦੀ ਹੈ।