ਦੁਨੀਆਂ ਭਰ 'ਚ WhatsApp ਹੋਇਆ ਡਾਊਨ, ਮੈਸੇਜ ਭੇਜਣ 'ਚ ਆਈ ਪ੍ਰੇਸ਼ਾਨੀ
ਅੱਧੇ ਘੰਟੇ ਬਾਅਦ ਬਹਾਲ ਹੋਈਆਂ ਸੇਵਾਵਾਂ
ਨਵੀਂ ਦਿੱਲੀ : ਵ੍ਹਟਸਐਪ ਸਰਵਿਸ ਬੰਦ ਹੋਣ ਤੋਂ ਅੱਧੇ ਘੰਟੇ ਬਾਅਦ ਕੰਪਨੀ ਨੇ ਇਸ ਨੂੰ ਮੁੜ ਬਹਾਲ ਕਰ ਦਿਤਾ ਹੈ। ਬਹਾਲੀ ਬਾਰੇ ਜਾਣਕਾਰੀ ਦਿੰਦੇ ਹੋਏ ਵ੍ਹਟਸਐਪ ਨੇ ਕਿਹਾ 'ਹੈਪੀ ਚੈਟਿੰਗ'।
ਵ੍ਹਟਸਐਪ ਦੀਆਂ ਸੇਵਾਵਾਂ ਬੁੱਧਵਾਰ ਦੇਰ ਰਾਤ ਅਚਾਨਕ ਬੰਦ ਹੋ ਗਈਆਂ। ਵ੍ਹਟਸਐਪ ਨੇ ਟਵੀਟ ਕਰ ਕੇ ਇਸ ਦੀ ਜਾਣਕਾਰੀ ਦਿਤੀ ਸੀ। ਕੰਪਨੀ ਨੇ ਕਿਹਾ ਸੀ ਕਿ ਸੇਵਾਵਾਂ ਨੂੰ 30 ਮਿੰਟ ਲਈ ਮੁਅੱਤਲ ਕਰ ਦਿਤਾ ਗਿਆ ਸੀ। ਅਸੀਂ ਕਨੈਕਟੀਵਿਟੀ ਸਮੱਸਿਆਵਾਂ ਨੂੰ ਹੱਲ ਕਰਨ ਲਈ ਤੇਜ਼ੀ ਨਾਲ ਕੰਮ ਕਰ ਰਹੇ ਹਾਂ। ਹਾਲਾਂਕਿ, ਕੁੱਝ ਸਮੇਂ ਬਾਅਦ ਕੰਪਨੀ ਨੇ ਇਕ ਹੋਰ ਟਵੀਟ ਕੀਤਾ ਅਤੇ ਕਿਹਾ ਕਿ ਅਸੀਂ ਵਾਪਸ ਆ ਗਏ ਹਾਂ। ''ਹੈਪੀ ਚੈਟਿੰਗ।''
ਅਚਾਨਕ ਵ੍ਹਟਸਐਪ ਡਾਊਨ ਹੋਣ ਕਾਰਨ ਲੋਕ ਪ੍ਰੇਸ਼ਾਨ ਹਨ। ਇਸ ਕਾਰਨ ਦੇਸ਼-ਵਿਦੇਸ਼ ਦੇ ਉਪਭੋਗਤਾਵਾਂ ਨੂੰ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪੈ ਰਿਹਾ ਸੀ। ਇਕ ਯੂਜ਼ਰ ਨੇ ਦਸਿਆ ਕਿ ਵ੍ਹਟਸਐਪ 'ਤੇ ਫੋਟੋਆਂ ਅਤੇ ਵੀਡੀਉ ਭੇਜਣ ਤੋਂ ਇਲਾਵਾ ਮੈਸੇਜ ਭੇਜਣ 'ਚ ਵੀ ਦਿੱਕਤ ਆ ਰਹੀ ਸੀ। ਭਾਰਤ ਦੇ ਕਈ ਸ਼ਹਿਰਾਂ 'ਚ ਵ੍ਹਟਸਐਪ ਡਾਊਨ ਹੋਣ ਦੀ ਖ਼ਬਰ ਹੈ।
ਵ੍ਹਟਸਐਪ ਡਾਊਨ ਕਾਰਨ ਦੇਸ਼ ਭਰ ਦੇ ਕਰੋੜਾਂ ਯੂਜ਼ਰ ਪ੍ਰਭਾਵਤ ਹੋਏ ਹਨ। ਵ੍ਹਟਸਐਪ ਡਾਊਨ ਦੀਆਂ ਜ਼ਿਆਦਾਤਰ ਸ਼ਿਕਾਇਤਾਂ ਰਾਜਧਾਨੀ ਨਵੀਂ ਦਿੱਲੀ, ਮੁੰਬਈ ਅਤੇ ਬੈਂਗਲੁਰੂ ਵਰਗੇ ਵੱਡੇ ਸ਼ਹਿਰਾਂ ਤੋਂ ਆਈਆਂ ਹਨ। ਭਾਰਤ ਤੋਂ ਇਲਾਵਾ ਅਮਰੀਕਾ, ਬ੍ਰਿਟੇਨ ਅਤੇ ਬ੍ਰਾਜ਼ੀਲ 'ਚ ਵੀ ਵ੍ਹਟਸਐਪ ਦੀ ਸਮੱਸਿਆ ਸਾਹਮਣੇ ਆਈ ਹੈ।