ਦਿੱਲੀ 'ਚ ਗੱਡੀ ਤੇ ਹਾਈ ਸਿਕਿਓਰਟੀ ਨੰਬਰ ਪਲੇਟ ਨਾ ਹੋਣ ਤੇ ਲੱਗ ਸਕਦਾ ਭਾਰੀ ਜੁਰਮਾਨਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਐਚਐਸਆਰਪੀ ਨਾ ਹੋਣ 'ਤੇ ਚਾਲਕਾਂ ਨੂੰ ਪੰਜ ਹਜ਼ਾਰ 500 ਰੁਪਏ ਦਾ ਜੁਰਮਾਨਾ ਚੁਕਾਉਣਾ ਪੈ ਸਕਦਾ ਹੈ।

high security number plate

ਨਵੀਂ ਦਿੱਲੀ: ਦਿੱਲੀ ਵਿਚ ਟਰਾਂਸਪੋਰਟ ਸਿਸਟਮ ਨੂੰ ਲੈ ਕੇ ਬਹੁਤ ਸਾਰੇ ਬਦਲਾਵ ਹੋ ਰਹੇ ਹਨ। ਹੁਣ ਰਾਜਧਾਨੀ ਦਿੱਲੀ 'ਚ  ਹਾਈ ਸਿਕਿਓਰਟੀ ਨੰਬਰ ਪਲੇਟ ਤੇ ਕਲਰ ਕੋਡਡ ਸਟੀਕਰਸ ਜ਼ਰੂਰੀ ਹੋ ਗਏ ਹਨ। ਦਿੱਲੀ ਟਰਾਂਸਪੋਰਟ ਵਿਭਾਗ ਵੱਲੋਂ ਸਾਰੇ ਨਿਯਮ ਲਾਗੂ ਕੀਤੇ ਜਾ ਰਹੇ ਹਨ। ਟਰਾਂਸਪੋਰਟ ਦੇ ਅਧਿਕਾਰੀਆਂ ਮੁਤਾਬਕ ਪਿਛਲੇ ਕਈ ਦਿਨਾਂ ਤੋਂ ਲੋਕਾਂ ਨੂੰ ਜਾਗਰੂਕ ਕਰਨ ਲਈ ਸੀਮਿਤ ਤੌਰ 'ਤੇ ਇਹ ਅਭਿਆਨ ਚਲਾਇਆ ਜਾ ਰਿਹਾ ਹੈ।

ਜਾਣੋ ਨਵੇਂ ਨਿਯਮ 
#ਜੇਕਰ ਕਿਸੇ ਵਿਅਕਤੀ ਦੇ ਵਾਹਨ 'ਚ ਹਾਈ ਸਿਕਿਓਰਟੀ ਨੰਬਰ ਪਲੇਟ ਨਾ ਹੋਈ ਤੇ ਲੋਕਾਂ 'ਤੇ ਭਾਰੀ ਜੁਰਮਾਨਾ ਲੱਗ ਰਿਹਾ ਹੈ। ਇਸ ਦੇ ਚਲਦੇ ਹੁਣ ਦਿੱਲੀ ਦੇ 9 ਵੱਖ-ਵੱਖ ਇਲਾਕਿਆਂ 'ਚ ਹਾਈ ਸਿਕਿਓਰਟੀ ਨੰਬਰ ਪਲੇਟ ਨਾ ਹੋਣ 'ਤੇ ਲੋਕਾਂ 'ਤੇ ਜੁਰਮਾਨਾ ਲਾਇਆ ਜਾ ਰਿਹਾ ਹੈ।

#ਐਚਐਸਆਰਪੀ ਨਾ ਹੋਣ 'ਤੇ ਚਾਲਕਾਂ ਨੂੰ ਪੰਜ ਹਜ਼ਾਰ 500 ਰੁਪਏ ਦਾ ਜੁਰਮਾਨਾ ਚੁਕਾਉਣਾ ਪੈ ਸਕਦਾ ਹੈ। ਦਿੱਲੀ 'ਚ ਇਹ ਡ੍ਰਾਈਵ 16 ਦਸੰਬਰ ਤੋਂ ਸ਼ੁਰੂ ਹੋਈ ਹੈ ਤੇ ਜਨਵਰੀ ਦੇ ਪਹਿਲੇ ਹਫ਼ਤੇ ਤਕ ਇਹ ਬੰਦ ਹੋ ਸਕਦੀ ਹੈ।