ਸਮਾਰਟਫ਼ੋਨ ਦੇ ਸੈਂਸਰ ਦੇ ਕੁਝ ਲੁਕੇ ਤੱਥ, ਸ਼ਾਇਦ ਨਹੀਂ ਜਾਣਦੇ ਤੁਸੀਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਸਮਾਰਟਫ਼ੋਨ ਦੇ ਸੈਂਸਰ ਨਾਲ ਤੁਸੀਂ ਕਈ ਸੀਕਰੇਟ ਕੰਮ ਕਰ ਸਕਦੇ ਹੋ ਜਿਨ੍ਹਾਂ ਬਾਰੇ 'ਚ ਤੁਹਾਨੂੰ ਪਤਾ ਨਹੀਂ ਹੋਵੇਗਾ।

Mobile Sensor

ਸਮਾਰਟਫ਼ੋਨ ਦੇ ਸੈਂਸਰ ਨਾਲ ਤੁਸੀਂ ਕਈ ਸੀਕਰੇਟ ਕੰਮ ਕਰ ਸਕਦੇ ਹੋ ਜਿਨ੍ਹਾਂ ਬਾਰੇ 'ਚ ਤੁਹਾਨੂੰ ਪਤਾ ਨਹੀਂ ਹੋਵੇਗਾ।  ਇਸ ਦੀ ਮਦਦ ਨਾਲ ਤੁਸੀਂ ਫ਼ੋਨ ਦੀ ਬੈਟਰੀ ਅਤੇ ਡਾਟਾ ਨੂੰ ਬਚਾ ਸਕਦੇ ਹੋ। ਇਸ ਲਈ ਤੁਹਾਨੂੰ ਫ਼ੋਨ 'ਚ ਇਕ ਛੋਟੀ ਜਿਹੀ ਇਕ 22KB ਦੀ ਐਪ ਡਾਊਨਲੋਡ ਕਰਨੀ ਹੋਵੋਗੇ। ਇਸ ਦਾ ਨਾਂ Proximity Service ਹੈ। ਇਸ ਨੂੰ ਫ਼ੋਨ 'ਚ ਇਨਸਟਾਲ ਕਰਨ ਤੋਂ ਬਾਅਦ ਤੁਸੀਂ ਫ਼ੋਨ ਦੇ ਸੈਂਸਰ ਨਾਲ ਕਈ ਕੰਮ ਕਰ ਸਕਦੇ ਹੋ। 

ਇਸ ਐਪ ਨੂੰ ਗੂਗਲ ਪਲੇ ਸਟੋਰ ਤੋਂ ਡਾਊਨਲੋਡ ਕਰਨਾ ਹੋਵੇਗਾ। ਇਸ ਨੂੰ 4.5 ਦੀ ਰੇਟਿੰਗ ਦਿਤੀ ਗਈ ਹੈ। ਇਹ ਐਪ 4 ਜਾਂ ਇਸ ਦੇ ਉੱਤੇ ਦੇ ਵਰਜਨ 'ਤੇ ਕੰਮ ਕਰਦਾ ਹੈ। ਫ਼ੋਨ ਦੀ ਸਕਰੀਨ 'ਤੇ ਦੋ ਗੋਲੇ ਬਣੇ ਹੁੰਦੇ ਹਨ। ਉਹੀ ਫ਼ੋਨ ਦਾ ਸੈਂਸਰ ਹੁੰਦਾ ਹੈ। 

ਪਹਿਲਾ ਪੜਾਅ
ਪਲੇ ਸਟੋਰ ਤੋਂ ਇਹ ਐਪ ਨੂੰ ਡਾਊਨਲੋਡ ਕਰਨ ਤੋਂ ਬਾਅਦ ਜਿਵੇਂ ਹੀ ਤੁਸੀਂ ਓਪਨ 'ਤੇ ਟੈਪ ਕਰਦੇ ਹੋ। ਇਹ ਐਪ ਸਰਗਰਮ ਹੋ ਜਾਂਦੀ ਹੈ। 

ਦੂਜਾ ਪੜਾਅ
ਹੁਣ ਜੇਕਰ ਤੁਸੀਂ ਯੂ-ਟਿਊਬ 'ਤੇ ਗੀਤ ਸੁਣਦੇ ਸਮੇਂ ਚਾਹੁੰਦੇ ਹੋ ਕਿ ਸਿਰਫ਼ ਆਡੀਓ ਸੁਣਾਈ ਦੇਵੇ ਅਤੇ ਵੀਡੀਉ ਬੰਦ ਹੋ ਜਾਵੇ ਤਾਂ ਫ਼ੋਨ ਦੇ ਸੈਂਸਰ 'ਤੇ ਹੱਥ ਰੱਖ ਦਿਉ। ਹੁਣ ਤੁਹਾਨੂੰ ਸਿਰਫ਼ ਆਡੀਉ ਹੀ ਸੁਣਾਈ ਦੇਵੇਗਾ। ਸਕਰੀਨ ਬੰਦ ਹੋ ਜਾਵੇਗੀ। ਤੁਸੀਂ ਚਾਹੋ ਤਾਂ ਸੈਂਸਰ 'ਤੇ ਕੁੱਝ ਕਾਗ਼ਜ਼ ਦੇ ਟੁਕੜੇ ਵੀ ਰੱਖ ਸਕਦੇ ਹੋ। ਇਸ ਨਾਲ ਤੁਹਾਡੇ ਫ਼ੋਨ ਦਾ ਡਾਟਾ ਅਤੇ ਅਤੇ ਬੈਟਰੀ ਦੋਹੇਂ ਬਚਣਗੇ।