TikTok ਨੇ ਇਸ ਵਿਅਕਤੀ ਨੂੰ ਦਿੱਤੀ ਵੱਡੀ ਜ਼ਿੰਮੇਵਾਰੀ

ਏਜੰਸੀ

ਜੀਵਨ ਜਾਚ, ਤਕਨੀਕ

ਚੀਨੀ ਐਪ TikTok ਨੇ ਨਿਖਿਲ ਗਾਂਧੀ ਨੂੰ ਆਪਣਾ ਭਾਰਤ ਮੁਖੀ ਨਿਯੁਕਤ ਕੀਤਾ ਹੈ। ਟਾਈਮਜ਼ ਨੈਟਵਰਕ ਦੇ ਸਾਬਕਾ ਕਾਰਜਕਾਰੀ ਨਿਖਿਲ

TikTok

ਮੁੰਬਈ: ਚੀਨੀ ਐਪ TikTok ਨੇ ਨਿਖਿਲ ਗਾਂਧੀ ਨੂੰ ਆਪਣਾ ਭਾਰਤ ਮੁਖੀ ਨਿਯੁਕਤ ਕੀਤਾ ਹੈ। ਟਾਈਮਜ਼ ਨੈਟਵਰਕ ਦੇ ਸਾਬਕਾ ਕਾਰਜਕਾਰੀ ਨਿਖਿਲ ਦੀ TikTok ਨੂੰ ਹੋਰ ਅੱਗੇ ਲਿਜਾਣ ਦੀ ਜ਼ਿੰਮੇਵਾਰੀ ਹੋਵੇਗੀ। TikTokਸੋਸ਼ਲ ਮੀਡੀਆ ਦੀ ਵਰਤੋਂ ਕਰਨ ਵਾਲੇ ਲੋਕਾਂ, ਖਾਸ ਕਰਕੇ ਨੌਜਵਾਨਾਂ ਵਿੱਚ ਬਹੁਤ ਮਸ਼ਹੂਰ ਐਪ ਹੈ। ਇਸ ਦੇ ਜ਼ਰੀਏ ਲੋਕ ਆਪਣੀਆਂ ਵੱਖੋ ਵੱਖਰੀਆਂ ਛੋਟੀਆਂ ਵੀਡੀਓ ਬਣਾਉਂਦੇ ਹਨ ਅਤੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਦੇ ਹਨ।

ਗਾਂਧੀ ਭਾਰਤ ਵਿੱਚ TikTok ਦੇ ਉਤਪਾਦਾਂ ਅਤੇ ਸੰਚਾਲਨ ਦੇ ਵਿਕਾਸ ਦੀ ਅਗਵਾਈ ਕਰਨਗੇ। ਗਾਂਧੀ ਨੇ ਆਪਣੀ ਨਿਯੁਕਤੀ ‘ਤੇ ਕਿਹਾ, “ਮੈਂ ਅਜਿਹੇ ਸਮੇਂ ਭਾਰਤ ਵਿਚ TikTok ਦੀ ਯਾਤਰਾ ਦਾ ਹਿੱਸਾ ਬਣਨ ਲਈ ਉਤਸੁਕ ਹਾਂ ਜਦੋਂ ਉਹ ਦੇਸ਼ ਵਿਚ ਆਪਣੀ ਮੌਜੂਦਗੀ ਨੂੰ ਮਜ਼ਬੂਤ ਕਰ ਰਿਹਾ ਹੈ ਅਤੇ ਇਕ ਅਜਿਹਾ ਮੰਚ ਤਿਆਰ ਕਰ ਰਿਹਾ ਹੈ ਜੋ ਸਿਰਜਣਾਤਮਕ ਪ੍ਰਗਟਾਵੇ ਨੂੰ ਸਮਰੱਥ ਕਰੇ।

ਉਨ੍ਹਾਂ ਕਿਹਾ, “ਮੈਂ ਟੀਮ ਨਾਲ ਮਿਲ ਕੇ ਅਜਿਹਾ ਮੰਚ ਬਣਾਉਣ ਲਈ ਕੰਮ ਕਰਨ ਦੀ ਉਮੀਦ ਕਰਦਾ ਹਾਂ ਜੋ ਭਾਰਤ ਦੇ ਵਧ ਰਹੇ ਡਿਜੀਟਲ ਭਾਈਚਾਰੇ ਨੂੰ ਰੋਜ਼ਾਨਾ ਅਧਾਰ ਤੇ ਉਤਸ਼ਾਹਤ ਕਰੇ।”  ਦੱਸ ਦੇਈਏ ਕਿ ਫੇਸਬੁੱਕ ਦੇ ਸੀਈਓ ਮਾਰਕ ਜੁਕਰਬਰਗ ਨੇ ਹਾਲ ਹੀ ਵਿੱਚ ਮੰਨਿਆ ਹੈ ਕਿ TikTok ਨੇ ਭਾਰਤ ਵਿੱਚ ਇੰਸਟਾਗ੍ਰਾਮ ਨੂੰ ਪਛਾੜ ਦਿੱਤਾ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।