ਫ਼ੇਸਬੁਕ 'ਤੇ ਭੁੱਲ ਕੇ ਵੀ ਸ਼ੇਅਰ ਨਾ ਕਰੋ ਅਜਿਹੀਆਂ ਚੀਜ਼ਾਂ, ਨਹੀਂ ਤਾਂ ਬਲਾਕ ਹੋ ਜਾਵੇਗਾ ਅਕਾਊਂਟ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਨਾਲ ਹੀ ਗੋਲਾ-ਬਾਰੂਦ, ਬੰਦੂਕਾਂ ਦੀ ਖ਼ਰੀਦਦਾਰੀ ਅਤੇ ਵਿਕਰੀ ਪਲੇਟਫ਼ਾਰਮ 'ਤੇ ਮਨਾਹੀ ਹੈ।

facebook

ਨਵੀਂ ਦਿੱਲੀ- ਦੁਨੀਆਂ ਦੀ ਅੱਧੀ ਤੋਂ ਜ਼ਿਆਦਾ ਆਬਾਦੀ ਇਸ ਸਮੇਂ ਫ਼ੇਸਬੁਕ ਨਾਲ ਜੁੜੀ ਹੈ। ਆਏ ਦਿਨ ਲੋਕ ਫ਼ੇਸਬੁਕ 'ਤੇ ਕੁੱਝ ਨਾ ਕੁੱਝ ਸ਼ੇਅਰ ਕਰਦੇ ਹਨ। ਪਰ ਕੁੱਝ ਚੀਜ਼ਾਂ ਅਜਿਹੀਆਂ ਵੀ ਹਨ, ਜਿਨ੍ਹਾਂ ਨੂੰ ਸੋਸ਼ਲ ਮੀਡੀਆ ਪਲੇਟਫ਼ਾਰਮ ਫ਼ੇਸਬੁਕ 'ਤੇ ਸ਼ੇਅਰ ਨਹੀਂ ਕਰਨਾ ਚਾਹੀਦਾ। ਅਜਿਹੀ ਸਥਿਤੀ ਵਿਚ ਤੁਹਾਡਾ ਅਕਾਊਂਟ ਬਲਾਕ ਹੋ ਸਕਦਾ ਹੈ। ਫ਼ੇਸਬੁਕ 'ਤੇ ਗ਼ੈਰ-ਮੈਡੀਕਲ ਦਵਾਈਆਂ ਤੋਂ ਲੈ ਕੇ ਗਾਂਜੇ ਨੂੰ ਖ਼ਰੀਦਣ ਅਤੇ ਵੇਚਣ ਤਕ ਦੀ ਪਾਬੰਦੀ ਹੈ। ਨਾਲ ਹੀ ਗੋਲਾ-ਬਾਰੂਦ, ਬੰਦੂਕਾਂ ਦੀ ਖ਼ਰੀਦਦਾਰੀ ਅਤੇ ਵਿਕਰੀ ਪਲੇਟਫ਼ਾਰਮ 'ਤੇ ਮਨਾਹੀ ਹੈ। ਅਜਿਹੇ ਵਿਚ ਤੁਸੀਂ ਜੇਕਰ ਇਨ੍ਹਾਂ ਚੀਜ਼ਾਂ ਨਾਲ ਜੁੜਿਆ ਕੋਈ ਪੋਸਟ ਸ਼ੇਅਰ ਕਰਦੇ ਹੋ, ਤਾਂ ਤੁਹਾਡਾ ਅਕਾਊਂਟ ਤੁਰਤ ਬਲਾਕ ਹੋ ਜਾਵੇਗਾ।

ਫ਼ੇਸਬੁਕ ਉਨ੍ਹਾਂ ਯੂਜ਼ਰਜ਼ ਨੂੰ ਤੁਰਤ ਬਲਾਕ ਕਰਦਾ ਹੈ, ਜੋ ਕਿਸੇ ਵਿਅਕਤੀ, ਸਮੂਹਾਂ ਜਾਂ ਸਥਾਨ ਵਿਰੁਧ ਹਿੰਸਾ ਕਰਵਾਉਣ ਦੇ ਉਦੇਸ਼ ਨਾਲ ਬਿਆਨ ਸਾਂਝਾ ਕਰਦੇ ਹਨ। ਨਾਲ ਹੀ ਫ਼ੇਸਬੁਕ ਦੇ ਪਲੇਟ-ਫ਼ਾਰਮ 'ਤੇ ਕਿਸੇ ਵੀ ਵਿਅਕਤੀ ਨੂੰ ਕਿਸੇ ਵੀ ਪ੍ਰਕਾਰ ਦੀ ਧਮਕੀ ਨਹੀਂ ਦਿਤੀ ਜਾ ਸਕਦੀ। 

ਇਸ ਤੋਂ ਇਲਾਵਾ ਪੈਸੇ ਮੰਗਣਾ ਜਾਂ ਕਿਸੇ ਖ਼ਾਸ ਹਥਿਆਰ ਦਾ ਚਿੱਤਰ ਜਾਂ ਹਥਿਆਰ ਵੇਚਣ ਦਾ ਆਫ਼ਰ ਦੇਣਾ, ਅਤਿਵਾਦੀ ਗਤੀਵਿਧੀਆਂ ਦਾ ਕੰਮ ਸੰਗਠਤ ਹੋ ਕੇ ਨਫ਼ਰਤ ਫੈਲਾਉਣ ਦੇ ਨਾਲ-ਨਾਲ ਸਮੂਹਕ ਜਾਂ ਸੀਰੀਅਲ ਹਤਿਆਵਾਂ, ਮਨੁੱਖੀ ਤਸਕਰੀ, ਸੰਗਠਤ ਹਿੰਸਾ ਜਾਂ ਅਪਰਾਧਕ ਗਤੀਵਿਧੀ ਆਦਿ ਜਿਹੇ ਕੰਮ ਕੀਤੇ ਜਾਂਦੇ ਹਨ। ਫ਼ੇਸਬੁਕ ਨੇਤਾਵਾਂ ਜਾਂ ਲੋਕਾਂ ਨਾਲ ਸਮਰਥਨ ਦਿਖਾਉਣ ਅਤੇ ਉਨ੍ਹਾਂ ਦਾ ਗੁਣਗਾਨ ਕਰਨ ਵਾਲੀਆਂ ਇਨ੍ਹਾਂ ਸਾਰੀਆਂ ਚੀਜ਼ਾਂ ਨੂੰ ਪੂਰੀ ਤਰ੍ਹਾਂ ਨਾਲ ਹਟਾ ਦਿੰਦਾ ਹੈ।