ਟਿਕਟਾਕ ਅਕਾਊਂਟ ਨੂੰ ਅਕਸੈੱਸ ਕਰਨ ਲਈ ਆਈ ਨਵੀਂ ਐੱਪ, ਜਾਣੋ ਕੀ ਹੈ ਇਸਦਾ ਕੰਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸ ਤੋਂ ਬਾਅਦ ਤੁਸੀਂ ਪਹਿਲਾਂ ਵਾਂਗ Tiktok ਵੀਡੀਓ ਬਣਾ ਸਕਦੇ ਹੋ, ਉਸ ਨੂੰ ਐਡਿਟ ਤੇ ਸ਼ੇਅਰ ਕਰ ਸਕਦੇ ਹੋ।

Changa Indian app

ਨਵੀਂ ਦਿੱਲੀ - ਭਾਰਤ ਵਿੱਚ ਰੋਜਾਨਾ ਨਵੀਆਂ ਐੱਪਸ ਦੀ ਵਰਤੋਂ ਕੀਤੀ ਜਾਂਦੀ ਹੈ। ਪਰ ਪੁਰਾਣੀਆਂ ਕਈ ਐੱਪ ਨੂੰ ਬੈਨ ਕਰ ਦਿੱਤਾ ਗਿਆ ਹੈ।  ਸਭ ਤੋਂ ਪਹਿਲਾਂ ਸਰਕਾਰ ਨੇ ਭਾਰਤ 'ਚ ਚੀਨੀ ਐਪ ਟਿਕਟਾਕ ਨੂੰ ਬੈਨ ਕਰ ਦਿੱਤਾ ਸੀ। ਹਾਲਾਂਕਿ ਬੈਨ ਤੋਂ ਬਾਅਦ ਵੀ ਟਿਕਟਾਕ ਅਕਾਊਂਟ ਨੂੰ ਅਕਸੈੱਸ ਕੀਤਾ ਜਾ ਸਕਦਾ ਹੈ। ਨਾਲ ਹੀ ਆਪਣੀ ਪੁਰਾਣੀ ਟਿਕਟਾਕ ਵੀਡੀਓ ਨੂੰ ਲਿਆ ਜਾ ਸਕਦਾ ਹੈ।

ਇਸ ਤੋਂ ਬਾਅਦ ਤੁਸੀਂ ਪਹਿਲਾਂ ਵਾਂਗ Tiktok ਵੀਡੀਓ ਬਣਾ ਸਕਦੇ ਹੋ, ਉਸ ਨੂੰ ਐਡਿਟ ਤੇ ਸ਼ੇਅਰ ਕਰ ਸਕਦੇ ਹੋ। ਹਾਲਾਂਕਿ ਇਸ ਲਈ ਜ਼ਰੂਰੀ ਹੋਵੇਗਾ ਕਿ ਯੂਜ਼ਰ ਨੂੰ ਆਪਣੇ ਪੁਰਾਣੇ Tiktok ਅਕਾਊਂਟ ਦਾ ਯੂਜ਼ਰਨੇਮ ਤੇ ਪਾਸਵਰਡ ਪਤਾ ਹੋਵੇ।

ਕਿਵੇਂ ਕਰ ਸਕਦੇ ਹਨ ਡਾਊਨਲੋਡ 
1. ਸਭ ਤੋਂ ਪਹਿਲਾਂ ਯੂਜ਼ਰਜ਼ ਨੂੰ ਆਪਣੇ ਫੋਨ ਦੇ ਗੂਗਲ ਪਲੇਅ ਸਟੋਰ ਤੋਂ Changa ਐਪ ਡਾਊਨਲੋਡ ਕਰਨਾ ਹੋਵੇਗਾ।
2. ਇਸ ਤੋਂ ਬਾਅਦ ਤੁਹਾਨੂੰ ਭਾਸ਼ਾ ਚੁਣਨ ਦੀ ਆਪਸ਼ਨ ਮਿਲੇਗੀ, ਜਿੱਥੋਂ ਹਿੰਦੀ ਤੇ ਅੰਗਰੇਜ਼ੀ ’ਚ ਚੋਣ ਕੀਤੀ ਜਾ ਸਕਦੀ ਹੈ।

3. ਇਸ ਤੋਂ ਬਾਅਦ ਐਪ ਤੁਹਾਡੇ ਕੋਲੋਂ ਫੋਟੋ ਤੇ ਵੀਡੀਓ ਰਿਕਾਰਡ ਕਰਨ ਦੀ ਮਨਜ਼ੂਰੀ ਮੰਗੇਗਾ।
4. Also ReadWhatsapp release new beta update now user can do audio and video call through Laptop ਆ ਗਿਆ WhatsApp ਦਾ ਨਵਾਂ ਬੀਟਾ ਅਪਡੇਟ, ਹੁਣ ਲੈਪਟਾਪ ਰਾਹੀਂ ਕਰ ਸਕੋਗੇ WhatsApp ਆਡੀਓ ਤੇ ਵੀਡੀਓ ਕਾਲਿੰਗ
5. ਫਿਰ ਤੁਹਾਡੇ ਪੁਰਾਣੀ “iktok ਨੂੰ ਲਿੰਕ ਕਰਨ ਦੀ ਆਪਸ਼ਨ ਦਿਸੇਗੀ। ਇਸ ਤੋਂ ਬਾਅਦ Link now ’ਤੇ ਕਲਿੱਕ ਕਰਨਾ ਹੋਵੇਗਾ।
6.  ਇਸ ਤੋਂ ਬਾਅਦ ਨਵਾਂ ਪੇਜ ਖੁੱਲ੍ਹੇਗਾ, ਜਿਸ ’ਤੇ ਪੁਰਾਣੀ Link now ਆਈਡੀ ਜਾਂ sername ਲਿਖ ਕੇ ਸਬਮਿਟ ਕਰਨਾ ਹੋਵੇਗਾ।
7. ਲਿੰਕ ਕਰਦਿਆਂ ਹੀ ਯੂਜ਼ਰਜ਼ ਨੂੰ ਆਪਣਾ ਪੁਰਾਣਾ ”sername ਅਕਾਊਂਟ ਮਿਲ ਜਾਵੇਗਾ, ਜਿੱਥੋਂ ਯੂਜ਼ਰ ਨੂੰ ਸਾਰੀਆਂ ਪੁਰਾਣੀਆਂ ਵੀਡੀਓ ਮਿਲ ਜਾਣਗੀਆਂ।
ਹਾਲਾਂਕਿ ਪੁਰਾਣੀਆਂ ਵੀਡੀਓ ਨੂੰ ਐਪ ’ਚ ਡਾਊਨਲੋਡ ਹੋਣ ’ਚ 2 ਤੋਂ 4 ਦਿਨ ਦਾ ਸਮਾਂ ਲਗਦਾ ਹੈ। ਅਪਲੋਡ ਦੀ ਪੂਰੀ ਪ੍ਰਕਿਰਿਆ ਤੁਹਾਡੀ ਇੰਟਰਨੈੱਟ ਸਪੀਡ ’ਤੇ ਵੀ ਤੈਅ ਕਰਦੀ ਹੈ। ਇਸ ਸਾਰੀ ਪ੍ਰਕਿਰਿਆ ਤੋਂ ਬਾਅਦ ਯੂਜ਼ਰਜ਼ ਪਹਿਲਾਂ ਵਾਂਗ ”sername ਅਕਾਊਂਟ ਨੂੰ ਚਲਾ ਸਕਦਾ ਹੈ।