8 ਦਿਨ ਦਾ ਬੈਟਰੀ ਬੈਕਅਪ, 8MP ਕੈਮਰਾ, 2GB ਰੈਮ, ਕੀਮਤ ਸਿਰਫ਼ 3299 ਰੁਪਏ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇੰਟੈਕਸ ਨੇ ਰਿਟੇਲ ਚੇਨ ਪੁਜਾਰਾ ਟੈਲੀਕਾਮ ਨਾਲ ਮਿਲ ਕੇ Intex Aqua Lions E3 ਸਮਾਰਟਫ਼ੋਨ ਲਾਂਚ ਕੀਤਾ ਹੈ..

Intex Mobile

ਇੰਟੈਕਸ ਨੇ ਰਿਟੇਲ ਚੇਨ ਪੁਜਾਰਾ ਟੈਲੀਕਾਮ ਨਾਲ ਮਿਲ ਕੇ Intex Aqua Lions E3 ਸਮਾਰਟਫ਼ੋਨ ਲਾਂਚ ਕੀਤਾ ਹੈ। ਇਸ ਫ਼ੋਨ ਦੀ ਕੀਮਤ 5499 ਰੁਪਏ ਹੈ ਪਰ ਇਸ ਫ਼ੋਨ ਨਾਲ ਜੀਓ 2200 ਰੁਪਏ ਦਾ ਕੈਸ਼ਬੈਕ ਦੇ ਰਹੀ ਹੈ। ਇਸ ਦੇ ਬਾਅਦ ਇਸ ਦੀ ਕੀਮਤ 3299 ਰੁਪਏ ਰਹਿ ਜਾਂਦੀ ਹੈ। ਇਹ ਕੈਸ਼ਬੈਕ ਯੂਜ਼ਰ ਨੂੰ ਵਾਊਚਰ ਦੇ ਰੂਪ 'ਚ ਮਿਲੇਗਾ। ਫ਼ੋਨ ਲੈਣ ਤੋਂ ਬਾਅਦ ਯੂਜ਼ਰ ਨੂੰ 198 ਜਾਂ 299 ਦਾ ਰਿਚਾਰਜ ਕਰਨਾ ਹੋਵੇਗਾ। ਇਸ ਤੋਂ ਬਾਅਦ ਉਨ੍ਹਾਂ ਨੂੰ 50 ਰੁਪਏ ਦੇ 44 ਕੈਸ਼ਬੈਕ ਵਾਊਚਰ ਮਿਲਣਗੇ । 

ਪਿਛਲੇ ਮਹੀਨੇ Intex ਨੇ Aqua Lions T1 Lite ਨੂੰ ਲਾਂਚ ਕੀਤਾ ਸੀ। ਉਹ ਵੀ ਬਜਟ ਫ਼ੋਨ ਸੀ ਇਹ ਵੀ ਬਜਟ ਫ਼ੋਨ ਹੈ। ਇਸ ਫ਼ੋਨ ਦੀ ਖ਼ਾਸ ਗਲ ਇਸ ਦੇ ਫ਼ੀਚਰ ਹਨ। ਘੱਟ ਬਜਟ 'ਚ ਇਸ ਫ਼ੋਨ 'ਚ ਸ਼ਾਨਦਾਰ ਫ਼ੀਚਰ ਦਿਤੇ ਹਨ।  ਇਸ 'ਚ 8 ਮੈਗਾਪਿਕਸਲ ਦਾ ਕੈਮਰਾ ਅਤੇ 5 ਇੰਚ ਦਾ ਫੁਲ ਐੱਚਡੀ ਡਿਸਪਲੇ ਦਿਤਾ ਗਿਆ ਹੈ। ਫ਼ੋਨ 4G Volte ਨੂੰ ਸਪੋਰਟ ਕਰਦਾ ਹੈ। ਇਹਨਾਂ ਦੀ ਘੱਟ ਕੀਮਤ 'ਚ ਅਜਿਹਾ ਫ਼ੋਨ ਮਿਲਣਾ ਫ਼ਾਇਦੇ ਦਾ ਸੌਦਾ ਹੈ। 

ਕੰਪਨੀ ਦਾ ਦਾਅਵਾ ਹੈ ਕਿ ਇਸ ਫ਼ੋਨ ਦੀ ਬੈਟਰੀ 5 ਤੋਂ 6 ਘੰਟੇ ਦਾ ਟਾਕ ਟਾਈਮ ਅਤੇ 7 ਤੋਂ 8 ਦਿਨਾਂ ਦਾ ਸਟੈਂਡ-ਬਾਏ ਸਮਾਂ ਦੇਵੇਗੀ। ਇਹ ਫ਼ੋਨ ਸਿਰਫ਼ ਬਲੈਕ ਕਲਰ ਵੈਰੀਐਂਟ 'ਚ ਉਪਲਬਧ ਹੈ।

ਫ਼ੋਨ 'ਚ 5 ਇੰਚ ਦਾ ਐੱਚਡੀ ਡਿਸਪਲੇ ਦਿਤੀ ਹੈ ਜਿਸ ਦੀ ਰੈਜ਼ੋਲਿਊਸ਼ਨ 720x1280 ਪਿਕਸਲ ਹੈ।  
ਫ਼ੋਨ ਐਂਡਰਾਈਡ ਨੋਗਟ 'ਤੇ ਕੰਮ ਕਰਦਾ ਹੈ।  
ਫ਼ੋਨ 'ਚ 1.3GHz ਦਾ ਕਵਾਡ ਕੋਰ ਪ੍ਰੋਸੈੱਸਰ ਦਿਤਾ ਗਿਆ ਹੈ।  
ਫ਼ੋਨ 'ਚ 2GB ਰੈਮ ਅਤੇ 16GB ਦੀ ਮੈਮਰੀ ਦਿਤੀ ਹੈ।  
ਫ਼ੋਨ 'ਚ 8 ਮੈਗਾਪਿਕਸਲ ਦਾ ਰਿਅਰ ਅਤੇ 5 ਮੈਗਾਪਿਕਸਲ ਦਾ ਫ਼ਰੰਟ ਕੈਮਰਾ ਹੈ।  
ਫ਼ੋਨ 'ਚ 2500mAh ਦੀ ਬੈਟਰੀ ਦਿਤੀ ਗਈ ਹੈ।