ਰਬੜ ਦੀ ਤਰ੍ਹਾਂ ਖਿੱਚਿਆ ਜਾ ਸਕਦੈ ਹੀਰਾ : ਅਧਿਐਨ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਹੁਣ ਤਕ ਮੰਨਿਆ ਜਾਂਦਾ ਰਿਹਾ ਹੈ ਕਿ ਹੀਰਾ ਸੱਭ ਤੋਂ ਸਖ਼ਤ ਕਾਰਬਨ ਤੋਂ ਬਣਿਆ ਹੁੰਦਾ ਹੈ ਪਰ ਹੁਣ ਇਕ ਅਧਿਐਨ 'ਚ ਨਵੀਂ ਗੱਲ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ...

Diamond

ਨਵੀਂ ਦਿੱਲੀ, 22 ਅਪ੍ਰੈਲ : ਹੁਣ ਤਕ ਮੰਨਿਆ ਜਾਂਦਾ ਰਿਹਾ ਹੈ ਕਿ ਹੀਰਾ ਸੱਭ ਤੋਂ ਸਖ਼ਤ ਕਾਰਬਨ ਤੋਂ ਬਣਿਆ ਹੁੰਦਾ ਹੈ ਪਰ ਹੁਣ ਇਕ ਅਧਿਐਨ 'ਚ ਨਵੀਂ ਗੱਲ ਸਾਹਮਣੇ ਆਈ ਹੈ ਜੋ ਹੈਰਾਨ ਕਰਨ ਵਾਲੀ ਹੈ। ਅਧਿਐਨ ਵਿਚ ਕਿਹਾ ਗਿਆ ਹੈ ਕਿ ਜੇਕਰ ਹੀਰੇ ਨੂੰ ਕੁੱਝ ਵਿਸ਼ੇਸ਼ ਹਾਲਾਤਾਂ 'ਚ ਵਿਕਸਿਤ ਕੀਤਾ ਜਾਵੇ ਤਾਂ ਇਸ ਨੂੰ ਰਬੜ ਦੀ ਤਰ੍ਹਾਂ ਖਿੱਚਿਆ ਜਾ ਸਕਦਾ ਹੈ।  

ਖੋਜਕਾਰਾਂ ਦਾ ਕਹਿਣਾ ਹੈ ਕਿ ਜੇਕਰ ਇਸ ਨੂੰ ਸੂਈ ਜਿੰਨੇ ਛੋਟੇ ਸਰੂਪ 'ਚ ਵਿਕਸਿਤ ਕੀਤਾ ਜਾਵੇ ਤਾਂ ਇਸ ਨੂੰ ਰਬੜ ਦੀ ਤਰ੍ਹਾਂ ਖਿੱਚਿਆ ਅਤੇ ਮੋੜਿਆ ਵੀ ਜਾ ਸਕਦਾ ਹੈ। ਸੈਂਸਿੰਗ, ਡਾਟਾ ਜੁਟਾਉਣ, ਵੀਵੋ ਇਮੇਜ਼ਿੰਗ 'ਚ ਬਾਇਓ ਕੰਪੈਟਿਬਲ (ਕੋਸ਼ਿਕਾਵਾਂ, ਟਿਸ਼ੂ ਨੂੰ ਬਿਨਾਂ ਨੁਕਸਾਨ ਪਹੁੰਚਾਏ ਸਰਜੀਕਲ ਇੰਪਲਾਂਟ 'ਚ ਇਸਤੇਮਾਲ ਸਮੱਗਰੀ), ਓਪਟੋ ਇਲੈਕਟ੍ਰਾਨਿਕਸ ਅਤੇ ਦਵਾਈ ਸਪਲਾਈ ਵਰਗੇ ਖੇਤਰ 'ਚ ਇਹ ਤਰੀਕਾ ਅਸਰਦਾਰ ਸਾਬਤ ਹੋਵੇਗਾ। 

ਉਦਾਹਰਣ ਵਜੋਂ ਕੈਂਸਰ ਸੈੱਲ ਤਕ ਦਵਾਈ ਪਹੁੰਚਾਉਣ ਲਈ ਇਕ ਬਾਇਓ ਕੰਪੈਟਿਬਲ ਵਾਹਕ ਦੇ ਤੌਰ 'ਤੇ ਹੀਰਾ ਅਸਰਦਾਰ ਭੂਮਿਕਾ ਨਿਭਾਅ ਸਕਦਾ ਹੈ। ਇਹ ਜੀਵਤ ਸੈੱਲ ਨੂੰ ਨੁਕਸਾਨ ਨਹੀਂ ਪਹੁੰਚਾਏਗਾ। ਇਹ ਅਧਿਐਨ ਹਾਲ ਹੀ 'ਚ ਇਕ ਵਿਗਿਆਨਕ ਰਸਾਲੇ 'ਚ ਪ੍ਰਕਾਸ਼ਤ ਕੀਤਾ ਗਿਆ ਹੈ।

ਇਸ ਮੁਤਾਬਕ ਹੀਰੇ ਦੀ ਪਤਲੀਆਂ ਸੂਈਆਂ ਸੈੱਲਾਂ ਨੂੰ ਨੁਕਸਾਨ ਪਹੁੰਚਾਏ ਬਿਨਾਂ ਨੌਂ ਫ਼ੀ ਸਦੀ ਤਕ ਖਿੱਚਿਆ ਅਤੇ ਮੋੜਿਆ ਜਾ ਸਕਦਾ ਹੈ। ਖ਼ਾਸ ਗੱਲ ਇਹ ਹੈ ਕਿ ਬਾਅਦ 'ਚ ਉਹ ਅਪਣੇ ਅਸਲੀ ਆਕਾਰ 'ਚ ਆ ਜਾਂਦੀਆਂ ਹਨ। ਇਹਨਾਂ ਸੂਈਆਂ ਦਾ ਆਕਾਰ ਟੂਥਬਰਸ਼ ਦੇ ਰਬੜ ਦੀਆਂ ਬਣੀਆਂ ਤਾਰਾਂ ਵਰਗਾ ਹੁੰਦਾ ਹੈ।