ਚੰਦਰਯਾਨ-3 ਜੁਲਾਈ ਦੇ ਪਹਿਲੇ ਜਾਂ ਦੂਜੇ ਹਫ਼ਤੇ ਹੋਵੇਗਾ ਲਾਂਚ, ਪੁਲਾੜ ਜਹਾਜ਼ ਦੇ ਜ਼ਰੂਰੀ ਟੈਸਟ ਪੂਰੇ

ਏਜੰਸੀ

ਜੀਵਨ ਜਾਚ, ਤਕਨੀਕ

ਲੈਂਡਰ ਵਾਹਨ ਦੀ ਸੁਰੱਖਿਅਤ ਲੈਂਡਿੰਗ ਹੋਵੇਗੀ।

Chandrayaan-3 will be launched in the first or second week of July

 

ਨਵੀਂ ਦਿੱਲੀ- ਭਾਰਤੀ ਪੁਲਾੜ ਖੋਜ ਸੰਗਠਨ (ISRO) ਵਲੋਂ 12 ਜੁਲਾਈ ਨੂੰ ਆਪਣੇ ਚੰਦਰ ਮਿਸ਼ਨ ਚੰਦਰਯਾਨ-3 ਦਾ ਤੀਜਾ ਆਡੀਸ਼ਨ ਲਾਂਚ ਕਰਨ ਦੀ ਉਮੀਦ ਹੈ। ਇਕ ਸੀਨੀਅਰ ਅਧਿਕਾਰੀ ਨੇ ਆਪਣਾ ਨਾਂ ਗੁਪਤ ਰੱਖਣ ਦੀ ਸ਼ਰਤ 'ਤੇ ਦੱਸਿਆ ਕਿ ਪ੍ਰਾਜੈਕਟ ਅੱਗੇ ਵਧ ਰਿਹਾ ਹੈ। ਪੁਲਾੜ ਯਾਨ ਨਾਲ ਸਬੰਧਤ ਸਾਰੇ ਜ਼ਰੂਰੀ ਪ੍ਰੀਖਣ ਸਫ਼ਲਤਾਪੂਰਵਕ ਪੂਰੇ ਹੋ ਗਏ ਹਨ। ਓਧਰ ਇਸਰੋ ਦੇ ਇਕ ਸੀਨੀਅਰ ਅਧਿਕਾਰੀ ਮੁਤਾਬਕ ਜੁਲਾਈ ਦੀ ਸ਼ੁਰੂਆਤ ਵਿਚ ਯਾਨ ਨੂੰ ਲਾਂਚ ਕਰਨ ਦਾ ਫ਼ੈਸਲਾ ਤਾਂ ਹੈ ਪਰ ਅਜੇ ਆਖ਼ਰੀ ਤਾਰੀਖ਼ ਤੈਅ ਨਹੀਂ ਕੀਤੀ ਗਈ ਹੈ। 

ਚੰਦਰਯਾਨ ਪ੍ਰੋਗਰਾਮ ਦੇ ਇਸ ਤੀਜੇ ਪੁਲਾੜ ਯਾਨ ਨੂੰ ਸ਼੍ਰੀਹਰੀਕੋਟਾ ਦੇ ਸਤੀਸ਼ ਧਵਨ ਪੁਲਾੜ ਕੇਂਦਰ ਤੋਂ ਦੇਸ਼ ਦੇ ਸਭ ਤੋਂ ਵਜ਼ਨੀ ਲਾਂਚਿੰਗ ਯਾਨੀ ਜੀ. ਐੱਸ. ਐੱਲ. ਵੀ. ਐੱਮ. ਕੇ.-3 ਤੋਂ  ਲਾਂਚ ਕੀਤਾ ਜਾਵੇਗਾ। ਚੰਦਰਯਾਨ-3 ਵਿਗਿਆਨਕ ਉਪਕਰਨਾਂ ਨੂੰ ਵੀ ਲੈ ਕੇ ਜਾਵੇਗਾ। ਇਸ ਦੇ ਜ਼ਰੀਏ ਚੰਨ ਦੀ ਸਤ੍ਹਾ 'ਤੇ ਮੌਜੂਦ ਧੂੜ, ਟੁੱਟੀਆਂ ਚੱਟਾਨਾਂ ਅਤੇ ਹੋਰ ਸਮੱਗਰੀ ਦੇ ਤਾਪ ਭੌਤਿਕ ਗੁਣਾਂ, ਭੂਚਾਲ ਸਮਰੱਥਾ, ਚੰਨ ਦੀ ਸਤ੍ਹਾ 'ਤੇ ਵਾਤਾਵਰਣ ਅਤੇ ਮੌਲਿਕ ਬੁਨਿਆਦੀ ਢਾਂਚੇ ਦਾ ਅਧਿਐਨ ਹੋਵੇਗਾ। 

ਪ੍ਰੋਪਲਸ਼ਨ, ਲੈਂਡਰ ਅਤੇ ਰੋਵਰ। ਪ੍ਰੋਪਲਸ਼ਨ ਸਿਸਟਮ ਵਾਹਨ ਨੂੰ ਧਰਤੀ ਦੇ ਆਰਬਿਟ ਤੋਂ ਚੰਦਰਮਾ ਦੇ ਪੰਧ ਵੱਲ ਵਧਾਏਗਾ। ਲੈਂਡਰ ਵਾਹਨ ਦੀ ਸੁਰੱਖਿਅਤ ਲੈਂਡਿੰਗ ਹੋਵੇਗੀ। ਰੋਵਰ ਚੰਦਰਮਾ ਦੀ ਸਤ੍ਹਾ 'ਤੇ ਉਤਰੇਗਾ ਅਤੇ ਸਮੱਗਰੀ ਨੂੰ ਇਕੱਠਾ ਕਰਕੇ ਧਰਤੀ 'ਤੇ ਇਕ ਕੇਂਦਰ ਨੂੰ ਭੇਜੇਗਾ।