Dominos ਦੇ 18 ਕਰੋੜ ਭਾਰਤੀਆਂ ਦਾ ਡਾਟਾ ਹੋਇਆ ਲੀਕ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

'' ਖਪਤਕਾਰਾਂ ਦੀ ਵਿੱਤੀ ਜਾਣਕਾਰੀ ਸੁਰੱਖਿਅਤ''

Domino

 ਨਵੀਂ ਦਿੱਲੀ: ਇਕ ਹੈਕਰ ਨੇ ਕਥਿਤ ਤੌਰ 'ਤੇ ਪੀਜ਼ਾ ਬ੍ਰਾਂਡ ਡੋਮਿਨੋਜ਼ ਦੇ ਖਪਤਕਾਰਾਂ ਨਾਲ ਜੁੜੀ ਜਾਣਕਾਰੀ ਲੀਕ ਕਰ ਦਿੱਤੀ ਹੈ। ਇਕ ਸਾਈਬਰ ਸੁਰੱਖਿਆ ਮਾਹਰ ਨੇ ਇਹ ਜਾਣਕਾਰੀ ਸਾਂਝੀ ਕੀਤੀ। ਕੰਪਨੀ ਨੇ ਮੰਨਿਆ ਹੈ ਕਿ ਜਾਣਕਾਰੀ ਲੀਕ ਹੋਈ ਸੀ, ਪਰ ਕਿਹਾ ਹੈ ਕਿ ਖਪਤਕਾਰਾਂ ਦੀ ਵਿੱਤੀ ਜਾਣਕਾਰੀ ਸੁਰੱਖਿਅਤ ਹੈ। 

ਸਾਈਬਰ ਸੈਕਿਓਰਿਟੀ ਦੇ ਖੋਜਕਰਤਾ ਰਾਜਸ਼ੇਖਰ ਰਾਜਹਾਰਿਆ ਦੇ ਅਨੁਸਾਰ, ਹੈਕਰ ਦੁਆਰਾ ਵਿਕਸਤ ਕੀਤੇ ਪੋਰਟਲ ਦੀ ਵਰਤੋਂ ਕਰ ਰਹੇ ਲੋਕ ਉਸਦੀ ਵਰਤੋਂ ਖਪਤਕਾਰਾਂ ਦੀ ਜਾਸੂਸੀ ਕਰਨ, ਉਹਨਾਂ ਦੀ ਸਥਿਤੀ, ਤਰੀਕ ਅਤੇ ਆਰਡਰ ਦੇ ਸਮੇਂ ਦਾ ਪਤਾ ਲਗਾਉਣ ਲਈ ਕਰ ਰਹੇ ਹਨ।

ਰਾਜਹਾਰਿਆ ਨੇ ਟਵੀਟ ਕੀਤਾ, 'ਡੋਮਿਨੋਜ ਇੰਡੀਆ ਦੇ 18 ਕਰੋੜ ਖਪਤਕਾਰਾਂ' ਦੀ ਜਾਣਕਾਰੀ ਜਨਤਕ ਕੀਤੀ ਗਈ ਹੈ। ਹੈਕਰ ਨੇ ਡਾਰਕ ਵੈੱਬ 'ਤੇ ਇਕ ਸਰਚ ਇੰਜਣ ਬਣਾਇਆ ਹੈ। ਜੇ ਤੁਸੀਂ ਡੋਮੀਨੋਜ਼ ਤੇ ਕਦੇ ਆਨਲਾਈਨ ਆਰਡਰ ਕੀਤਾ ਹੈ, ਤਾਂ ਤੁਹਾਡੀ ਜਾਣਕਾਰੀ ਸ਼ਾਇਦ ਲੀਕ ਹੋ ਗਈ ਹੈ। ਜਾਣਕਾਰੀ ਵਿੱਚ ਨਾਮ, ਈਮੇਲ, ਮੋਬਾਈਲ, ਜੀਪੀਐਸ ਸਥਾਨ, ਆਦਿ ਸ਼ਾਮਲ ਹਨ।

ਡੋਮਿਨੋਜ਼ ਪੀਜ਼ਾ ਕੰਪਨੀ ਦੀ ਮਲਕੀਅਤ ਵਾਲੀ ਕੰਪਨੀ ਜੁਬੀਲੈਂਟ ਫੂਡ ਵਰਕਸ ਨਾਲ ਸੰਪਰਕ ਕੀਤਾ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲ ਹੀ ਵਿੱਚ ਕੰਪਨੀ ਵਿੱਚ ਕੁਝ ਸੁਰੱਖਿਆ ਚਿੰਤਾਵਾਂ ਹੋਈਆਂ ਹਨ ਪਰ ਖਪਤਕਾਰਾਂ ਦੀ ਵਿੱਤੀ ਜਾਣਕਾਰੀ ਲੀਕ ਨਹੀਂ ਹੋਈ ਹੈ।