ਇਸ ਕੰਪਨੀ ਦੇ ਕਰਮਚਾਰੀ ਨਹੀਂ ਕਰ ਸਕਦੇ ਵਹਾਟਸਐਪ ਅਤੇ ਸਨੈਪਚੈਟ ਦੀ ਵਰਤੋਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਇਸ ਦੇ ਨਾਲ ਹੀ ਕੰਪਨੀ ਨੇ ਵਹਾਟਸਐਪ ਅਤੇ ਸਨੈਪਚੈਟ ਨੂੰ ਵਰਕ ਫੋਨ 'ਚ ਬੈਨ ਵੀ ਕਰ ਦਿਤਾ ਹੈ ।

WhatsApp and Snapchat

ਜਰਮਨ ਕਾਰ ਪਾਰਟਸ ਸਪਲਾਇਰ ਕੰਪਨੀ ਕੰਟੀਨੈਂਟਲ ਨੇ ਆਪਣੇ ਕਰਮਚਾਰੀਆਂ ਨੂੰ ਗਲੋਬਲ ਕੰਪਨੀ ਨੈੱਟਵਰਕ ਉੱਤੇ ਵਹਾਟਸਐਪ ਅਤੇ ਸਨੈਪਚੈਟ ਵਰਗੀ ਸੋਸ਼ਲ ਮੀਡੀਆ ਐਪਸ ਯੂਜ ਕਰਨ ਤੋਂ ਮਨਾ ਕਰ ਦਿਤਾ ਹੈ ।  ਇਸ ਦੇ ਨਾਲ ਹੀ ਕੰਪਨੀ ਨੇ ਵਹਾਟਸਐਪ ਅਤੇ ਸਨੈਪਚੈਟ ਨੂੰ ਵਰਕ ਫੋਨ 'ਚ ਬੈਨ ਵੀ ਕਰ ਦਿਤਾ ਹੈ । ਇਸ ਦੇ ਪਿੱਛੇ ਕੰਪਨੀ ਨੇ ਡੇਟਾ ਪ੍ਰੋਟੈਕਸ਼ਨ ਦਾ ਹਵਾਲਾ ਦਿਤਾ ਹੈ । ਕੰਪਨੀ ਦਾ ਕਹਿਣਾ ਹੈ ਕਿ ਇਹ ਸੋਸ਼ਲ ਮੀਡੀਆ ਐਪਸ ਯੂਜਰਸ ਦੇ ਡੇਟਾ ਨੂੰ ਐਕਸੈਸ ਕਰਦੀਆਂ ਹਨ । 

 -  ਕੰਟੀਨੈਂਟਲ ਕੰਪਨੀ ਨੇ ਇਕ ਬਿਆਨ ਜਾਰੀ ਕਰ ਵਹਾਟਸਐਪ ਅਤੇ ਸਨੈਪਚੈਟ ਵਰਗੀਆਂ ਸੋਸ਼ਲ ਮੀਡੀਆ ਐਪਸ ਨੂੰ ਬੈਨ ਕਰਨ ਦੀ ਜਾਣਕਾਰੀ ਦਿਤੀ ਹੈ । ਕੰਪਨੀ ਨੇ ਆਪਣੇ ਬਿਆਨ ਵਿਚ ਕਿਹਾ ਕਿ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਇਹਨਾਂ ਕੰਪਨੀਆਂ ਦੇ ਕੋਲ ਸਰਵਿਸ ਦੀ ਕਮੀ ਹੈ ।  ਇਹ ਯੂਜਰਸ ਦਾ ਪਰਸਨਲ ਅਤੇ ਕਾਂਫੀਡੈਂਸ਼ੀਅਲ ਡੇਟਾ ਜਿਵੇਂ ਸੰਪਰਕ ਸੂਚੀ ਐਕਸੈਸ ਕਰਦੀਆਂ ਹਨ ।  ਅਜਿਹੇ ਮਾਮਲਿਆਂ ਵਿਚ ਸੰਪਰਕ ਸੂਚੀ 'ਤੇ ਪਾਬੰਦੀ ਨਹੀਂ ਲਗਾਈ ਜਾ ਸਕਦੀ। 

-  ਬਿਆਨ ਵਿੱਚ ਅੱਗੇ ਕਿਹਾ ਗਿਆ ਹੈ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਕੰਪਨੀ ਆਪਣੇ ਕਰਮਚਾਰੀਆਂ ਅਤੇ ਬਿਜਨਸ ਪਾਰਟਨਰ ਦੀ ਰੱਖਿਆ ਕਰਨਾ ਚਾਹੁੰਦੀ ਹੈ।
-  ਕੰਪਨੀ  ਦੇ ਸੀਈਓ ਡਾਕਟਰ ਏਲਮਰ ਡੇਜੇਨਹਾਰਟ ਨੇ ਕਿਹਾ ਕਿ ਸਾਨੂੰ ਲੱਗਦਾ ਹੈ ਕਿ ਡੇਟਾ ਪ੍ਰੋਟੈਕਸ਼ਨ ਕਾਨੂੰਨਾਂ ਦਾ ਪਾਲਣ ਕਰਨ ਦੀ ਜ਼ਿੰਮੇਵਾਰੀ ਸਿਰਫ ਯੂਜਰਸ ਦੀ ਹੀ ਨਹੀਂ ਹੈ ।  ਇਸ ਲਈ ਅਸੀਂ ਸੁਰੱਖਿਆ ਲਈ ਦੂਜੇ ਬਦਲਵੇਂ ਤਰੀਕੇ ਲੱਭ ਰਹੇ ਹਾਂ । 

36 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਉੱਤੇ ਹੋਵੇਗਾ ਅਸਰ

 - ਕੰਟੀਨੈਂਟਲ ਕਾਰ ਪਾਰਟਸ ਦੇ ਮਾਮਲੇ ਵਿਚ ਦੁਨੀਆ ਦੀ ਸਭ ਤੋਂ ਵੱਡੀਆਂ ਕੰਪਨੀਆਂ ਵਿਚੋਂ ਇਕ ਹੈ, ਜਿਸ ਦੇ ਦੁਨਿਆ ਭਰ ਵਿਚ 2 ਲੱਖ 40 ਹਜ਼ਾਰ ਤੋਂ ਜ਼ਿਆਦਾ ਕਰਮਚਾਰੀ ਹਨ । 
 -  ਹਾਲਾਂਕਿ ਕੰਪਨੀ ਦੇ ਇਸ ਫੈਸਲੇ ਨਾਲ 36 ਹਜ਼ਾਰ ਤੋਂ ਜ਼ਿਆਦਾ ਕਰਮਚਾਰੀਆਂ ਉਤੇ ਅਸਰ ਹੋਵੇਗਾ ।

ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਉੱਠੇ ਹਨ ਸਵਾਲ

 -  ਕੁੱਝ ਮਹੀਨੇ ਪਹਿਲਾਂ ਬ੍ਰਿਟਿਸ਼ ਫਰਮ ਕੈਂਬਰਿਜ ਏਨਾਲਿਟਿਕਾ ਉੱਤੇ ਇਲਜ਼ਾਮ ਲੱਗੇ ਸਨ ਕਿ ਉਸ ਨੇ 2016 ਵਿਚ ਅਮਰੀਕੀ ਰਾਸ਼ਟਰਪਤੀ ਚੋਣਾਂ ਦੇ 5 ਕਰੋੜ ਤੋਂ ਜ਼ਿਆਦਾ ਫੇਸਬੁੱਕ ਯੂਜਰਸ ਦੇ ਡੇਟਾ ਦਾ ਇਸਤੇਮਾਲ ਕੀਤਾ ਸੀ । 
  -  ਇਸ ਗੱਲ ਦਾ ਖੁਲਾਸਾ ਹੋਣ ਤੋਂ ਬਾਅਦ ਫੇਸਬੁਕ ਉੱਤੇ ਤਾਂ ਸਵਾਲ ਖੜੇ ਹੋਏ ਹੀ ਨਾਲ ਹੀ ਬਾਕੀ ਸੋਸ਼ਲ ਮੀਡੀਆ ਕੰਪਨੀਆਂ ਉੱਤੇ ਵੀ ਡੇਟਾ ਪ੍ਰੋਟੈਕਸ਼ਨ ਨੂੰ ਲੈ ਕੇ ਸਵਾਲ ਖੜੇ ਹੋ ਗਏ ।