ਜਾਣੋ UPI ਦਾ ਕੀ ਹੈ ਕੰਮ ਅਤੇ ਡਿਜੀਟਲ ਭੁਗਤਾਨ 'ਚ ਕਿਵੇਂ ਹੈ ਕਾਮਯਾਬ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

UPI ਸਿਸਟਮ Immediate Payment Service ਉੱਤੇ ਕੰਮ ਕਰਦਾ ਹੈ।

UPI

ਨਵੀਂ ਦਿੱਲੀ- ਦੇਸ਼ ’ਚ ਕੋਰੋਨਾ ਵਾਇਰਸ ਕਰਕੇ ਡਿਜੀਟਲ ਭੁਗਤਾਨ ਕਰਨਾ ਜ਼ਿਆਦਾ ਫਾਇਦੇਮੰਦ ਸੀ। ਡਿਜੀਟਲ ਲੈਣ-ਦੇਣ ’ਚ ਅਸੀਂ ਗੂਗਲ ਪੇਅ, ਫ਼ੋਨ ਪੇ, ਪੇਅਟੀਐਮ ਜਿਹੇ ਐਪਸ ਵਿੱਚ ਯੂਪੀਆਈ ਦੀ ਵਰਤੋਂ ਕਰਦੇ ਹਾਂ। ਯੂਪੀਆਈ ਕਿਵੇਂ ਕੰਮ ਕਰਦਾ ਹੈ ਤੇ ਇਸ ਦੀ ਵਰਤੋਂ ਕਿਵੇਂ ਕੀਤੀ ਜਾ ਸਕਦੀ ਹੈ। ਇਸ ਲਈ UPI ਅਸਲ ’ਚ ਸਭ ਤੋਂ ਵਧੀਆ ਤਰੀਕਾ ਹੈ। 'ਯੂਨੀਫ਼ਾਈਡ ਪੇਅਮੈਂਟਸ ਇੰਟਰਫ਼ੇਸ’ ਡਿਜੀਟਲ ਭੁਗਤਾਨ ਦਾ ਆਸਾਨ ਤਰੀਕਾ ਹੈ, ਜੋ ਮੋਬਾਈਲ ਐਪਸ ਰਾਹੀਂ ਤੁਹਾਡੇ ਬੈਂਕ ਖਾਤੇ ਨਾਲ ਜੁੜਿਆ ਹੁੰਦਾ ਹੈ। 

ਜਾਣੋ UPI ਦਾ ਫਾਇਦਾ 
--ਇਹ ਡਿਜੀਟਲ ਭੁਗਤਾਨ ਦਾ ਆਸਾਨ ਤੇ ਸੁਰੱਖਿਅਤ ਤਰੀਕਾ ਹੈ। ਤੁਸੀਂ ਇਸ ਨਾਲ ਆਪਣੇ ਦੋਸਤਾਂ ਤੇ ਰਿਸ਼ਤੇਦਾਰਾਂ ਨੂੰ ਪੈਸੇ ਭੇਜ ਸਕਦੇ ਹੋ। ਇਸ ਨਾਲ ਤੁਸੀਂ ਹਰ ਤਰ੍ਹਾਂ ਦੇ ਬਿੱਲ, ਔਨਲਾਈਨ ਖ਼ਰੀਦਦਾਰੀ, ਫ਼ੰਡ ਟ੍ਰਾਂਸਫ਼ਰ ਬਹੁਤ ਆਸਾਨੀ ਨਾਲ ਕਰ ਸਕਦੇ ਹੋ।

-UPI ਸਿਸਟਮ Immediate Payment Service ਉੱਤੇ ਕੰਮ ਕਰਦਾ ਹੈ। ਇਹ ਸੇਵਾ ਨੈੱਟ ਬੈਂਕਿੰਗ ਲਈ ਵਰਤੀ ਜਾਂਦੀ ਹੈ। 
-ਸਮਾਰਟਫ਼ੋਨ ’ਚ ਤੁਸੀਂ ਆਪਣਾ UPI ਪਿੰਨ ਨੰਬਰ ਜੈਨਰੇਟ ਕਰਦੇ ਹੋ, ਤਾਂ ਇਹ ਤੁਹਾਡਾ ਅਕਾਊਂਟ ਨੰਬਰ ਹੀ ਹੁੰਦਾ ਹੈ। ਇਸ ਰਾਹੀਂ ਬਿੱਲਾਂ ਦੇ ਭੁਗਤਾਨ ਤੋਂ ਇਲਾਵਾ ਹੋਰ ਟ੍ਰਾਂਜ਼ੈਕਸ਼ਨ ਭਾਵ ਲੈਣ-ਦੇਣ ਕਰ ਸਕਦੇ ਹੋ।