1999 ਵਿਚ ਆਇਆ ਸੀ ਪਹਿਲਾ ਕੈਮਰੇ ਵਾਲਾ ਫੋਨ... ਬਾਰਨ ਬੇਬੀ ਦੀ ਕਲਰ ਫੋਟੋ ਹੋਈ ਸੀ ਕਲਿੱਕ
ਇਸ ਬਾਰੇ ਅਭਿਸ਼ੇਕ ਤੈਲੰਗ (ਟੈਕ ਗੁਰੂ ਅਤੇ ਯੂ ਟਿਊਬਰ) ਨੇ ਦੱਸਿਆ ਕਿ ਲੋਕਾਂ...
ਨਵੀਂ ਦਿੱਲੀ: ਸੈਮਸੰਗ ਨੇ ਹਾਲ ਹੀ ਵਿਚ ਅਪਣੇ ਗੈਲੇਕਸੀ S20 ਅਲਟਰਾ 5G ਸਮਾਰਟਫੋਨ ਨੂੰ ਭਾਰਤ ਵਿਚ ਲਾਂਚ ਕੀਤਾ ਹੈ। ਇਸ ਵਿਚ 108 ਮੇਗਾਪਿਕਸਲ ਦਾ ਕੈਮਰਾ ਹੈ। ਸ਼ਿਆਓਮੀ ਵੀ ਇੰਨੇ ਮੇਗਾਪਿਕਸਲ ਕੈਮਰਾ ਵਾਲਾ ਸਮਾਰਟਫੋਨ ਵੀ ਮਿਕਸ ਅਲਫਾ ਲਾਂਚ ਕਰਨ ਵਾਲਾ ਹੈ। ਕੁੱਲ ਮਿਲਾ ਕੇ ਸਮਾਰਟ ਫੋਨ ਕੈਮਰਾ ਫੋਨ ਬਣ ਗਿਆ ਹੈ। 1999 ਪਹਿਲੀ ਵਾਰ ਜਾਪਾਨ ਦੀ ਕੰਪਨੀ ਕਿਉਕੇਰਾ ਨੇ ਅਪਣੇ VP-210 ਵਿਚ ਕੈਮਰੇ ਦਾ ਇਸਤੇਮਾਲ ਕੀਤਾ ਸੀ।
ਇਹ ਪਹਿਲਾ ਕਲਰ ਵੀਡੀਉ ਫੋਨ ਵੀ ਸੀ। ਇਸ ਫੋਨ ਨਾਲ ਕੈਲਿਫੋਰਨੀਆ ਵਿਚ ਪੈਦਾ ਹੋਏ ਬੱਚੇ ਦੀ ਕਲਰ ਫੋਟੋ ਕਲਿਕ ਕੀਤੀ ਗਈ ਸੀ ਜਿਸ ਦਾ ਰੈਜੋਲੂਸ਼ਨ 320x240 ਪਿਕਸਲ ਅਤੇ ਸਾਈਜ਼ 27KB ਸੀ। ਇਸ ਤੋਂ ਬਾਅਦ 2000 ਵਿਚ ਜਪਾਨ ਦੀ ਹੀ ਕੰਪਨੀ ਸ਼ਾਰਪ ਨੇ J-SH04 ਫੋਨ ਵਿਚ VGA ਕੈਮਰਾ ਦਿੱਤਾ। ਇੱਥੋ ਹੀ ਕੈਮਰਾ ਫੋਨ ਦਾ ਅਹਿਮ ਹਿੱਸਾ ਬਣ ਗਿਆ। 1999 ਤੋਂ 2020 ਤਕ ਆਉਂਦੇ-ਆਉਂਦੇ ਫੋਨ ਅਤੇ ਇਸ ਵਿਚ ਆਉਣ ਵਾਲੇ ਕੈਮਰਾ ਦੋਵੇਂ ਹੀ ਪੂਰੀ ਤਰ੍ਹਾਂ ਬਦਲ ਗਏ।
ਪਹਿਲਾਂ ਇੱਥੇ ਫੋਨ ਵਿਚ ਇਕ ਕੈਮਰਾ ਹੁੰਦਾ ਸੀ ਪਰ ਹੁਣ ਉਸ ਦੀ ਥਾਂ 5 ਤੋਂ 6 ਕੈਮਰਿਆਂ ਨੇ ਲੈ ਲਈ ਹੈ। 2007 ਵਿਚ ਨੌਕੀਆ, ਐਲਜੀ, ਸੈਮਸੰਗ, ਸੋਨੀ ਐਰਿਕਸਨ ਵਰਗੀਆਂ ਕੰਪਨੀਆਂ ਦੇ ਫੋਨ ਵਿਚ 5 ਮੇਗਾਪਿਕਸਲ ਤਕ ਦੇ ਕੈਮਰੇ ਆਉਣ ਲੱਗੇ। ਇਸ ਨਾਲ ਕਲਿੱਕ ਹੋਣ ਵਾਲੀ ਫੋਟੋ ਦਾ ਰੇਜੂਲੇਸ਼ਨ 1024x768 ਪਿਕਸਲ ਅਤੇ ਸਾਈਜ਼ ਕਰੀਬ 380KB ਹੁੰਦਾ ਸੀ।
ਇੱਥੋਂ ਫੋਨ ਵਿਚ ਆਉਣ ਵਾਲੇ ਕੈਮਰੇ ਵਿਚ ਜ਼ਬਰਦਸਤ ਕ੍ਰਾਂਤੀ ਦੇਖਣ ਨੂੰ ਮਿਲੀ ਕਿਉਂ ਕਿ ਇਸ ਤੋਂ ਬਾਅਦ ਫੋਨ ਅਤੇ ਕੈਮਰਾ ਦੀ ਤੁਲਨਾ ਨੇ ਡਿਜ਼ਿਟਲ ਕੈਮਰਾ ਦੀ ਮਾਰਕਿਟ ਖਤਮ ਕਰਨਾ ਸ਼ੁਰੂ ਕਰ ਦਿੱਤੀ ਸੀ। ਦੁਨੀਆਂ ਵਿਚ ਡਿਜ਼ਿਟਲ ਕੈਮਰਾ ਦੀ ਵਿਕਰੀ 1951 ਵਿਚ ਸ਼ੁਰੂ ਹੋਈ ਸੀ। ਅਜਿਹੇ ਕੈਮਰਿਆਂ ਦੀ ਵਿਕਰੀ ਦਾ ਗ੍ਰਾਫ ਹਰ ਸਾਲ ਵਧਦਾ ਰਿਹਾ। ਸਾਲ 2009 ਵਿਚ ਤਾਂ 121 ਮਿਲੀਅਨ ਡਿਜ਼ਿਟਲ ਕੈਮਰੇ ਦੀ ਵਿਕਰੀ ਹੋਈ ਸੀ।
ਉਸੇ ਸਾਲ ਲਗਭਗ 350 ਮਿਲੀਅਨ ਕੈਮਰਾ ਵਾਲੇ ਫੋਨ ਦੀ ਵਿਕਰੀ ਹੋਈ। 2015 ਤਕ ਡਿਜ਼ਿਟਲ ਕੈਮਰਾ ਦੀ ਵਿਕਰੀ ਦਾ ਅੰਕੜਾ 25 ਮਿਲੀਅਨ ਤੇ ਪਹੁੰਚ ਗਿਆ ਤੇ ਦੂਜੇ ਪਾਸੇ ਕੈਮਰਾ ਫੋਨ ਦਾ ਅੰਕੜਾ 1472 ਮਿਲੀਅਨ ਤਕ ਪਹੁੰਚ ਗਿਆ। 2019 ਵਿਚ ਡਿਜ਼ਿਟਲ ਕੈਮਰਾ ਦਾ ਗ੍ਰਾਫ ਡਿੱਗ ਕ 10 ਮਿਲੀਅਨ ਦੇ ਕਰੀਬ ਆ ਗਿਆ। ਡਿਜ਼ਿਟਲ ਕੈਮਰਾ ਦੀ ਵਿਕਰੀ ਦੇ ਡਿੱਗਦੇ ਗ੍ਰਾਫ ਪਿਛੇ ਇਕ ਵਜ੍ਹਾ 2010 ਤੋਂ ਬਾਅਦ ਸਾਰੇ ਫੋਨ ਵਿਚ ਕੈਮਰਾ ਆਉਣਾ ਵੀ ਰਿਹਾ।
ਇਸ ਬਾਰੇ ਅਭਿਸ਼ੇਕ ਤੈਲੰਗ (ਟੈਕ ਗੁਰੂ ਅਤੇ ਯੂ ਟਿਊਬਰ) ਨੇ ਦੱਸਿਆ ਕਿ ਲੋਕਾਂ ਨੂੰ ਅਜਿਹੀ ਸੋਚ ਤੋਂ ਬਾਹਰ ਆਉਣਾ ਪਏਗਾ ਕਿ ਜਿੰਨਾ ਜ਼ਿਆਦਾ ਮੈਗਾਪਿਕਸਲ ਦਾ ਫੋਨ ਓਨਾ ਵਧੀਆ ਹੋਵੇਗਾ। ਮੈਗਾਪਿਕਸਲ ਸਿਰਫ ਫੋਟੋ ਦੇ ਆਕਾਰ ਨੂੰ ਵਧਾਉਣ ਲਈ ਕੰਮ ਕਰਦਾ ਹੈ। ਜਦੋਂ ਕਿ ਫੋਨ ਵਿੱਚ ਸਿਰਫ 12 ਮੈਗਾਪਿਕਸਲ, 16 ਮੈਗਾਪਿਕਸਲ ਜਾਂ 32 ਮੈਗਾਪਿਕਸਲ ਦਾ ਸੈਂਸਰ ਹੈ।
ਮੰਨ ਲਓ ਇੱਕ ਫੋਨ ਵਿਚ ਇੱਕ 48 ਮੈਗਾਪਿਕਸਲ ਦਾ ਕੈਮਰਾ ਹੈ, ਫਿਰ ਇਸ ਵਿਚ 12 ਮੈਗਾਪਿਕਸਲ ਦਾ ਲੈਂਜ਼ ਹੋਵੇਗਾ, ਪਰ ਪਿਕਸਲ ਬਿਨਿੰਗ ਤਕਨਾਲੋਜੀ ਇਸ ਦੇ ਰੈਜ਼ੋਲਿਊਸ਼ਨ ਨੂੰ ਚਾਰ ਗੁਣਾ ਵਧਾਏਗੀ। ਜਿਸ ਦੇ ਨਾਲ ਫੋਟੋ 48 ਮੈਗਾਪਿਕਸਲ ਦੀ ਹੋਵੇਗੀ। ਡੀਐਸਐਲਆਰ ਜਾਂ ਹੋਰ ਪੇਸ਼ੇਵਰ ਕੈਮਰੇ ਵਿਚ ਸਿਰਫ 12 ਤੋਂ 24 ਮੈਗਾਪਿਕਸਲ ਦੇ ਸ਼ਕਤੀਸ਼ਾਲੀ ਲੈਂਜ਼ ਹਨ। ਫਿਲਮਾਂ ਦੀ ਸ਼ੂਟਿੰਗ ਵਿਚ ਵੀ ਇਸ ਤਰ੍ਹਾਂ ਦੇ ਕੈਮਰੇ ਵਰਤੇ ਜਾਂਦੇ ਹਨ। ਆਰਟੀਫੀਸ਼ੀਅਲ ਇੰਟੈਲੀਜੈਂਸੀ ਦੀ ਮਦਦ ਨਾਲ ਫੋਨ ਦਾ ਕੈਮਰਾ ਸੁਧਾਰਿਆ ਜਾ ਰਿਹਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।