Jio, Saavn 'ਚ $ 1 ਬਿਲੀਅਨ ਦਾ ਡਿਜੀਟਲ ਸੰਗੀਤ ਮੰਚ ਬਣਾਉਣ ਦਾ ਸਮਝੌਤਾ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਰਿਲਾਇੰਸ ਜੀਓ ਦੇ ਨਿਰਦੇਸ਼ਕ ਆਕਾਸ਼ ਅਬਾਨੀ ਦੀ ਅਗੁਵਾਈ 'ਚ ਰਿਲਾਇੰਸ ਇੰਡਸਟਰੀਜ਼ ਨੇ ਹਸਤਾਖ਼ਰ ਕੀਤੇ ਜਿਸ 'ਚ ਇਕ ਡਿਜੀਟਲ ਮੀਡੀਆ ਪਲੇਟਫ਼ਾਰਮ ਬਣਾਉਣ ਲਈ ਡਿਜੀਟਲ ਸੰਗੀਤ...

Jio and Saavn

ਰਿਲਾਇੰਸ ਜੀਓ ਦੇ ਨਿਰਦੇਸ਼ਕ ਆਕਾਸ਼ ਅਬਾਨੀ ਦੀ ਅਗੁਵਾਈ 'ਚ ਰਿਲਾਇੰਸ ਇੰਡਸਟਰੀਜ਼ ਨੇ ਹਸਤਾਖ਼ਰ ਕੀਤੇ ਜਿਸ 'ਚ ਇਕ ਡਿਜੀਟਲ ਮੀਡੀਆ ਪਲੇਟਫ਼ਾਰਮ ਬਣਾਉਣ ਲਈ ਡਿਜੀਟਲ ਸੰਗੀਤ ਸੇਵਾ 'ਸਾਵਨ' ਨੂੰ ਜੀਓਮੀਊਜ਼ਿਕ ਨਾਲ ਮਿਲਾਉਣ ਲਈ ਇਕ ਸਮਝੌਤਾ ਕੀਤਾ ਗਿਆ ਜਿਸ ਦੀ ਕੁੱਲ ਕੀਮਤ $ 1 ਬਿਲੀਅਨ ਹੈ।

ਇਕ ਸੰਯੁਕਤ ਬਿਆਨ 'ਚ ਅੰਬਾਨੀ ਨੇ ਕਿਹਾ ਕਿ ਸਾਵਨ ਦੇ ਨਾਲ ਇਸ ਸਾਂਝੇ ਦੀ ਘੋਸ਼ਣਾ ਕਰਦੇ ਹੋਏ ਉਨ੍ਹਾਂ ਨੂੰ ਖੁਸ਼ੀ ਹੋ ਰਹੀ ਹੈ। ਉਨ੍ਹਾਂ ਨੇ ਕਿਹਾ ਕਿ ਉਨ੍ਹਾਂ ਨੂੰ ਵਿਸ਼ਵਾਸ ਹੈ ਕਿ ਉਨ੍ਹਾਂ ਦੀ ਉੱਚ ਅਨੁਭਵ ਪ੍ਰਬੰਧਨ ਟੀਮ ਇਸ ਸਾਂਝੇ ਨੂੰ ਇਕ ਉੱਚ ਪੱਧਰ 'ਤੇ ਲੈ ਜਾਣ 'ਚ ਕਾਮਯਾਬ ਹੋਵੇਗੀ ਅਤੇ ਉਪਯੋਕਤਾ ਆਧਾਰ ਵਧਾਉਣ 'ਚ ਸਫ਼ਲ ਹੋਵੇਗੀ।

ਰਿਲਾਇੰਸ ਉਦਯੋਗ ਨੇ ਸਾਵਨ ਨਾਲ ਜੀਓਮਿਊਜ਼ਿਕ ਦੇ ਅਭੇਦ ਲਈ ਨਿਸ਼ਚਿਤ ਸਮਝੌਤੇ ਲਾਗੂ ਕੀਤੇ। ਇਕ ਬਿਆਨ 'ਚ ਕਿਹਾ ਗਿਆ ਹੈ ਕਿ ਕੁਲ ਮਿਲਾ ਕੇ ਇਸ ਦੀ ਕੀਮਤ 1 ਅਰਬ ਡਾਲਰ ਤੋਂ ਜ਼ਿਆਦਾ ਹੈ। ਜੀਓਮਿਊਜ਼ਿਕ ਦਾ ਅਨੁਮਾਨਤ ਮੁੱਲ 670 ਮਿਲੀਅਨ ਡਾਲਰ ਹੈ।

ਰਿਲਾਇੰਸ 100 ਮਿਲੀਅਨ ਡਾਲਰ ਤਕ ਵੀ ਨਿਵੇਸ਼ ਕਰੇਗੀ, ਜਿਸ ਵਿਚੋਂ 20 ਮਿਲੀਅਨ ਡਾਲਰ ਦੇ ਬਰਾਬਰ ਦੀ ਫ਼ੰਡ, ਨਿਵੇਸ਼ ਅਤੇ ਪਲੇਟਫ਼ਾਰਮ ਦੇ ਵਿਸਥਾਰ ਲਈ ਦੁਨੀਆਂ 'ਚ ਸਭ ਤੋਂ ਵੱਡੀਆਂ ਸਟ੍ਰੀਮਿੰਗ ਸੇਵਾਵਾਂ 'ਚੋਂ ਇਕ 'ਚ ਨਿਵੇਸ਼ ਕੀਤਾ ਜਾਵੇਗਾ।

ਇਸ ਸੌਦੇ ਦੇ ਹਿੱਸੇ ਵਜੋਂ, ਜ਼ਿਆਦਾ ਤੌਰ 'ਤੇ ਰਿਲਾਇੰਸ ਸਾਵਨ ਦੇ ਮੌਜੂਦਾ ਸ਼ੇਅਰ ਧਾਰਕਾਂ ਤੋਂ $ 104 ਮਿਲੀਅਨ ਲਈ ਅੱਧਾ ਹਿੱਸਾ ਲੈ ਲਵੇਗਾ। ਸਾਵਨ ਦੇ ਸ਼ੇਅਰ ਧਾਰਕ ਆਧਾਰ 'ਚ ਟਾਈਗਰ ਗਲੋਬਲ ਮੈਨੇਜਮੈਂਟ, ਲਿਬਰਟੀ ਮੀਡੀਆ ਅਤੇ ਬਰਟਲਸਮਾਨ ਸ਼ਾਮਲ ਹਨ।

ਸਾਵਨ ਦੇ ਤਿੰਨ ਸਹਿ-ਸੰਸਥਾਪਕ, ਰਿਸ਼ੀ ਮਲਹੋਤਰਾ, ਪਰਮਦੀਪ ਸਿੰਘ ਅਤੇ ਵਿਨੋਦ ਭੱਟ, ਉਨ੍ਹਾਂ ਦੀ ਲੀਡਰਸ਼ਿਪ ਭੂਮਿਕਾ 'ਚ ਬਣੇ ਰਹਿਣਗੇ ਅਤੇ ਸਾਂਝੇ ਸੰਸਥਾਵਾਂ ਦੇ ਵਿਕਾਸ 'ਚ ਵਾਧਾ ਕਰਨਗੇ।

ਰਿਸ਼ਿ ਮਲਹੋਤਰਾ ਨੇ ਇਸ ਮੌਕੇ 'ਤੇ ਕਿਹਾ ਕਿ ਲਗਭਗ ਦਸ ਸਾਲ ਪਹਿਲਾਂ ਅਸੀਂ ਸੋਚਿਆ ਸੀ ਕਿ ਇਕ ਅਜਿਹਾ ਮਿਊਜ਼ਿਕ ਪਲੇਟਫ਼ਾਰਮ ਬਣਾਵਾਂਗੇ ਜੋ ਦੱਖਣ ਏਸ਼ੀਆਈ ਦੇਸ਼ਾਂ ਦੇ ਕਲਚਰ ਤੋਂ ਪ੍ਰਭਾਵਿਤ ਹੋਵੇਗਾ। ਰਿਲਾਇੰਸ ਦੇ ਨਾਲ ਇਸ ਸਾਂਝੇ ਤੋਂ ਬਾਅਦ ਅਸੀਂ ਦੁਨਿਆ ਭਰ ਸੱਭ ਤੋਂ ਤੇਜ਼ੀ ਨਾਲ ਵਧਣ ਵਾਲੀ ਮੀਡੀਆ ਪਲੇਟਫ਼ਾਰਮ ਬਣਨ ਵੱਲ ਕਦਮ ਵਧਾ ਚੁਕੇ ਹਾਂ।