Microsoft ਦੇ ਪ੍ਰੋਗਰਾਮ 'ਚ ਕੱਢੋ ਗਲਤੀ, ਪਾਓ 1 ਕਰੋਡ਼ 62 ਲੱਖ ਦਾ ਇਨਾਮ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਮਾਈਕਰੋਸਾਫ਼ਟ ਨੇ ਲਿਮਟਿਡ ਬਾਉਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਗਲਤੀ ਕੱਢਣ ਵਾਲੇ ਨੂੰ ਵੱਡਾ ਇਨਾਮ ਦਿਤਾ ਜਾਵੇਗਾ। ਦਰਅਸਲ ਮਾਈਕਰੋਸਾਫ਼ਟ ਭਵਿੱਖ...

Microsoft

ਤੁਸੀਂ ਕਿਸੇ 'ਚ ਗਲਤੀ ਕੱਢਦੇ ਹੋ ਜਾਂ ਉਸ ਦੀ ਕਮੀ ਦਸਦੇ ਹੋ ਤਾਂ ਅਕਸਰ ਲੋਕ ਨਰਾਜ਼ ਹੋ ਜਾਂਦੇ ਹਨ। ਚਾਹੇ ਉਹ ਇਨਸਾਨ ਹੋ ਜਾਂ ਉਸ ਦੀ ਬਣਾਈ ਕੋਈ ਚੀਜ਼। ਲੋਕਾਂ ਨੂੰ ਅਪਣੇ ਅੰਦਰ ਜਾਂ ਅਪਣੀ ਚੀਜ਼ਾਂ 'ਚ ਗਲਤੀਆਂ ਪਸੰਦ ਨਹੀਂ ਹਨ ਪਰ ਟੈੱਕ ਕੰਪਨੀ ਮਾਈਕਰੋਸਾਫ਼ਟ ਨੇ ਅਪਣੀ ਗਲਤੀਆਂ ਕੱਢਣ ਵਾਲੇ ਨੂੰ ਇਨਾਮ ਦੇਣ ਦੀ ਗਲ ਕਹੀ ਹੈ।  

ਮਾਈਕਰੋਸਾਫ਼ਟ ਨੇ ਕਿਹਾ ਹੈ ਕਿ ਜੇਕਰ ਕੋਈ ਉਨ੍ਹਾਂ ਦੇ  Meltdown ਅਤੇ Spectre ਸੀਪੀਯੂ ਪ੍ਰੋਗਰਾਮ 'ਚ ਕਮੀ ਕਢਦਾ ਹੈ ਤਾਂ ਕੰਪਨੀ ਉਸ ਨੂੰ 1 ਕਰੋਡ਼ 60 ਲੱਖ ਦਾ ਇਨਾਮ ਦੇਵੇਗੀ। ਮਾਈਕਰੋਸਾਫ਼ਟ ਨੇ ਲਿਮਟਿਡ ਬਾਉਂਟੀ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ, ਜਿਸ 'ਚ ਗਲਤੀ ਕੱਢਣ ਵਾਲੇ ਨੂੰ ਵੱਡਾ ਇਨਾਮ ਦਿਤਾ ਜਾਵੇਗਾ। ਦਰਅਸਲ ਮਾਈਕਰੋਸਾਫ਼ਟ ਭਵਿੱਖ 'ਚ ਅਜਿਹੇ ਕਿਸੇ ਵੀ ਅਟੈਕ ਤੋਂ ਬਚਨਾ ਚਾਹ ਰਹੀ ਹੈ, ਇਸ ਲਈ ਉਸਨੇ ਇਸ ਪ੍ਰੋਗਰਾਮ ਦੀ ਸ਼ੁਰੂਆਤ ਕੀਤੀ ਹੈ। 

ਕੱਢੋ ਗਲਤੀ ਪਾਓ ਇਨਾਮ  - 

ਇਸ ਪ੍ਰੋਗਰਾਮ ਦੇ ਤਹਿਤ ਮਾਈਕਰੋਸਾਫ਼ਟ ਦੇ Meltdown ਅਤੇ Spectre ਸੀਪੀਯੂ ਦੀ ਕਮੀ ਨੂੰ ਲੱਭਣ ਵਾਲੇ ਸ਼ਖ਼ਸ ਨੂੰ ਕੰਪਨੀ ਵਲੋਂ 2 ਲੱਖ 50 ਹਜ਼ਾਰ ਡਾਲਰ ਦਾ ਇਨਾਮ ਦਿਤਾ ਜਾਵੇਗਾ। ਕੰਪਨੀ ਇਸ ਪ੍ਰੋਗਰਾਮ ਦੀ ਸ਼ੁਰੂਆਤ ਇੰਟੈਲ, ਏਐਮਡੀ ਅਤੇ ਏਆਰਐਮ ਪ੍ਰੋਸੈੱਸਰਸ 'ਚ ਕਮੀ ਪਾਏ ਜਾਣ ਤੋਂ ਬਾਅਦ ਕੱਢੀ ਹੈ। ਕੰਪਨੀ ਨੇ ਕਿਹਾ ਹੈ ਕਿ ਜੇਕਰ ਖ਼ੋਜਕਰਤਾ ਨੂੰ ਮਾਈਕਰੋਸਾਫ਼ਟ ਅੰਦਰ Meltdown ਅਤੇ Spectre ਵਰਗੀ ਗਲਤੀਆਂ ਮਿਲਦੀਆਂ ਹਨ ਤਾਂ ਕੰਪਨੀ ਉਸ ਗਲਤੀ ਨੂੰ ਤਲਾਸ਼ ਕਰਨ ਵਾਲੇ ਨੂੰ ਇਨਾਮ ਦੇਵੇਗੀ। ਜੇਕਰ ਤੁਸੀਂ ਵੀ ਮਾਈਕਰੋਸਾਫ਼ਟ ਦੇ ਇਸ ਬਾਉਂਟੀ ਪ੍ਰੋਗਰਾਮ ਦਾ ਹਿੱਸਾ ਬਣਨਾ ਚਾਹੁੰਦੇ ਹੋ ਤਾਂ ਤੁਹਾਡੇ ਕੋਲ 31 ਦਿਸੰਬਰ ਤੱਕ ਦਾ ਸਮਾਂ ਹੈ। 

ਬੇਹੱਦ ਖ਼ਤਰਨਾਕ ਹੈ Meltdown ਅਤੇ Spectre ਬਗ 

ਤੁਹਾਨੂੰ ਦਸ ਦਈਏ ਕਿ ਹਾਲ ਹੀ 'ਚ Meltdown ਅਤੇ Spectre ਬਗ ਨੇ ਮਾਇਕਰੋਸਾਫ਼ਟ ਕੰਪਿਊਟਰ ਦੇ ਨਾਲ-ਨਾਲ ਐੱਪਲ ਨੂੰ ਵੀ ਪ੍ਰਭਾਵਿਤ ਕੀਤਾ ਸੀ। ਐੱਪਲ ਨੇ ਇਸ ਬਗ ਨੂੰ ਲੈ ਕੇ ਚਿੰਤਾ ਜਤਾਈ ਸੀ ਅਤੇ ਕਿਹਾ ਸੀ ਕਿ ਐੱਪਲ ਦੇ ਸਾਰੇ ਮੈਕ ਅਤੇ ਆਈਓਐਸ ਡੀਵਾਇਸ ਇਸ ਬਗ ਤੋਂ ਪ੍ਰਭਾਵਿਤ ਹੋ ਗਏ ਹਨ। ਇਹ ਸਪੈਕਟਰ ਬਗ ਇਹਨੇ ਖ਼ਤਰਨਾਕ ਹੈ ਕਿ ਡੀਵਾਇਸ 'ਚ ਪਹਿਲਾਂ ਤੋਂ ਸੇਵ ਡਾਟਾ ਅਤੇ ਪਾਸਵਰਡ 'ਤੇ ਅਟੈਕ ਕਰ ਕੇ ਤੁਹਾਡੇ ਲੈਪਟਾਪ ਅਤੇ ਜਾਣਕਾਰੀ ਨੂੰ ਹੈਕ ਕਰ ਦਿੰਦੇ ਹੈ। ਇਸ ਬਗ ਦੀ ਵਜ੍ਹਾ ਤੋਂ ਤੁਹਾਡੇ ਲੈਪਟਾਪ ਦੀ ਸਪੀਡ ਵੀ 30 ਫ਼ੀ ਸਦੀ ਤਕ ਹੌਲੀ ਹੋ ਜਾਂਦੀ ਹੈ। ਤੁਹਾਡੀ ਜਾਣਕਾਰੀ ਹੈਕਰਸ ਤਕ ਪਹੁੰਚ ਜਾਂਦੀ ਹੈ।

ਪਹਿਲਾਂ ਵੀ ਕੰਪਨੀ ਨੇ ਕੱਢੇ ਸਨ ਬਾਉਂਟੀ ਪ੍ਰੋਗਰਾਮ  - 

ਇਸ ਤੋਂ ਪਹਿਲਾਂ ਸਾਲ 2017 'ਚ ਵੀ ਮਾਈਕਰੋਸਾਫ਼ਟ ਨੇ ਵਿੰਡੋਜ਼ 10 ਨੂੰ ਸੁਰੱਖਿਅਤ ਬਣਾਉਣ ਲਈ ਉਸ 'ਚ ਬਗ ਲੱਭਣ ਵਾਲੇ ਖੋਜਕਾਰ ਨੂੰ ਇਨਾਮ ਦੇਣ ਦੀ ਘੋਸ਼ਣਾ ਕੀਤੀ ਸੀ। ਮਾਈਕਰੋਸਾਫ਼ਟ ਨੇ ਵਿੰਡੋਜ਼ ਬਗ ਲੱਭਣ ਵਾਲੇ ਨੂੰ 2,50, 000 ਡਾਲਰ ਇਨਾਮ ਦੇ ਤੌਰ 'ਤੇ ਦੇਣ ਦੀ ਗਲ ਕਹੀ ਸੀ।