Online Gaming: DGGI ਨੇ 357 ਗੈਰ-ਕਾਨੂੰਨੀ ਆਨਲਾਈਨ ਗੇਮਿੰਗ ਵੈੱਬਸਾਈਟਾਂ ਨੂੰ ਕੀਤਾ ਬਲਾਕ

ਏਜੰਸੀ

ਜੀਵਨ ਜਾਚ, ਤਕਨੀਕ

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੇ ਲੈਣ-ਦੇਣ ਲਈ ਜਾਅਲੀ ਬੈਂਕ ਖ਼ਾਤਿਆਂ ਦੀ ਵਰਤੋਂ ਕੀਤੀ।

DGGI blocks 357 illegal online gaming websites

 

Online Gaming: ਵਿੱਤ ਮੰਤਰਾਲੇ ਨੇ ਸ਼ਨੀਵਾਰ ਨੂੰ ਕਿਹਾ ਕਿ ਜੀਐਸਟੀ ਖੁਫ਼ੀਆ ਅਧਿਕਾਰੀਆਂ ਨੇ ਵਿਦੇਸ਼ਾਂ ਤੋਂ ਕੰਮ ਕਰਨ ਵਾਲੀਆਂ ਗ਼ੈਰ-ਕਾਨੂੰਨੀ ਆਨਲਾਈਨ ਗੇਮਿੰਗ ਕੰਪਨੀਆਂ ਦੀਆਂ 357 ਵੈੱਬਸਾਈਟਾਂ ਨੂੰ ਬਲਾਕ ਕਰ ਦਿੱਤਾ ਹੈ। ਇਸ ਦੇ ਨਾਲ ਹੀ, ਲਗਭਗ 2,400 ਬੈਂਕ ਖ਼ਾਤੇ ਸੀਜ਼ ਕੀਤੇ ਗਏ ਹਨ।

ਮੰਤਰਾਲੇ ਨੇ ਜਨਤਾ ਨੂੰ ਵਿਦੇਸ਼ੀ ਗੇਮਿੰਗ ਪਲੇਟਫ਼ਾਰਮਾਂ ਨਾਲ ਜੁੜਨ ਵਿਰੁੱਧ ਵੀ ਸਾਵਧਾਨ ਕੀਤਾ। ਮੰਤਰਾਲੇ ਨੇ ਕਿਹਾ ਕਿ ਬਾਲੀਵੁੱਡ ਮਸ਼ਹੂਰ ਹਸਤੀਆਂ ਅਤੇ ਕ੍ਰਿਕਟ ਖਿਡਾਰੀਆਂ ਤੋਂ ਇਲਾਵਾ, ਸੋਸ਼ਲ ਮੀਡੀਆ 'ਤੇ ਪ੍ਰਭਾਵ ਰੱਖਣ ਵਾਲੇ ਲੋਕਾਂ ਨੂੰ ਵੀ ਇਨ੍ਹਾਂ ਪਲੇਟਫ਼ਾਰਮਾਂ ਵਿੱਚ ਸ਼ਾਮਲ ਨਹੀਂ ਹੋਣਾ ਚਾਹੀਦਾ ਭਾਵੇਂ ਉਹ ਇਨ੍ਹਾਂ ਦਾ ਸਮਰਥਨ ਕਰਦੇ ਹੋਣ।

ਲਗਭਗ 700 ਵਿਦੇਸ਼ੀ ਈ-ਗੇਮਿੰਗ ਕੰਪਨੀਆਂ ਜੀਐਸਟੀ ਨੂੰ ਰਜਿਸਟਰ ਨਾ ਕਰਨ ਅਤੇ ਚੋਰੀ ਕਰਨ ਲਈ ਡਾਇਰੈਕਟੋਰੇਟ ਜਨਰਲ ਆਫ਼ ਗੁਡਜ਼ ਐਂਡ ਸਰਵਿਸਿਜ਼ ਟੈਕਸ ਇੰਟੈਲੀਜੈਂਸ (ਜੀਡੀਡੀਆਈ) ਦੀ ਜਾਂਚ ਦੇ ਘੇਰੇ ਵਿੱਚ ਹਨ।

ਜਾਂਚ ਵਿੱਚ ਇਹ ਵੀ ਸਾਹਮਣੇ ਆਇਆ ਕਿ ਇਨ੍ਹਾਂ ਵਿਦੇਸ਼ੀ ਕੰਪਨੀਆਂ ਨੇ ਲੈਣ-ਦੇਣ ਲਈ ਜਾਅਲੀ ਬੈਂਕ ਖ਼ਾਤਿਆਂ ਦੀ ਵਰਤੋਂ ਕੀਤੀ।

ਦੋ ਵੱਖ-ਵੱਖ ਮਾਮਲਿਆਂ ਵਿੱਚ, ਡੀਜੀਜੀਆਈ ਨੇ ਕੁੱਲ 2,400 ਬੈਂਕ ਖਾਤੇ ਜ਼ਬਤ ਕੀਤੇ ਅਤੇ ਲਗਭਗ 126 ਕਰੋੜ ਰੁਪਏ ਦੀ ਨਿਕਾਸੀ ਨੂੰ ਰੋਕ ਦਿੱਤਾ।