ਇੰਡੀਆ ਪੋਸਟ ਪੇਮੈਂਟ ਬੈਂਕ ਕੋਲ ਕਰਮਚਾਰੀਆਂ ਨੂੰ ਸੈਲਰੀ ਦੇਣ ਲਈ ਪੈਸੇ ਨਹੀਂ

ਸਪੋਕਸਮੈਨ ਸਮਾਚਾਰ ਸੇਵਾ

ਜੀਵਨ ਜਾਚ, ਤਕਨੀਕ

ਹੁਣ ਵਿਭਾਗ ਇਸ ਨੂੰ ਸਮਾਲ ਫਾਇਨਾਂਸ ਬੈਂਕ 'ਚ ਬਦਲਣ ਲਈ ਰਿਜ਼ਰਵ ਬੈਂਕ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਜਮ੍ਹਾਂ ਨੂੰ ਸਵੀਕਾਰ ..

India Post Payment Bank

ਨਵੀਂ ਦਿੱਲੀ  : ਦੇਸ਼ 'ਚ ਪਿਛਲੇ ਸਾਲ ਸ਼ੁਰੂ ਕੀਤਾ ਇੰਡੀਆ ਪੋਸਟ ਪੇਮੈਂਟ ਬੈਂਕ ਫਲਾਪ ਹੁੰਦਾ ਦਿਖਾਈ ਦੇ ਰਿਹਾ ਹੈ। ਹਾਲਾਤ ਇਹ ਹਨ ਕਿ ਕਾਰੋਬਾਰ ਨਾ ਦੇ ਬਰਾਬਰ ਹੋਣ ਕਾਰਨ ਬੈਂਕ ਆਪਣੇ ਕਰਮਚਾਰੀਆਂ ਦੀ ਤਨਖਾਹ ਤੱਕ ਇਕੱਠੀ ਨਹੀਂ ਕਰ ਪਾ ਰਿਹਾ। ਪੋਸਟਲ ਵਿਭਾਗ ਨੂੰ ਹੁਣ ਲੱਗ ਰਿਹਾ ਹੈ ਕਿ ਪੋਸਟ ਪੇਮੈਂਟ ਬੈਂਕ ਦੀਆਂ ਸੇਵਾਵਾਂ ਵਿਵਹਾਰਕ ਨਹੀਂ ਹਨ

ਅਤੇ ਹੁਣ ਇਸ ਨੇ ਨਵੀਆਂ ਭਰਤੀਆਂ ਕਰਨੀਆਂ ਵੀ ਬੰਦ ਕਰ ਦਿਤੀਆਂ ਹਨ। ਹੁਣ ਵਿਭਾਗ ਇਸ ਨੂੰ ਸਮਾਲ ਫਾਇਨਾਂਸ ਬੈਂਕ 'ਚ ਬਦਲਣ ਲਈ ਰਿਜ਼ਰਵ ਬੈਂਕ ਦੀ ਮਨਜ਼ੂਰੀ ਦਾ ਇੰਤਜ਼ਾਰ ਕਰ ਰਿਹਾ ਹੈ ਤਾਂ ਜੋ ਇਕ ਲੱਖ ਰੁਪਏ ਤੋਂ ਜ਼ਿਆਦਾ ਦੇ ਜਮ੍ਹਾਂ ਨੂੰ ਸਵੀਕਾਰ ਕਰ ਸਕੇ ਅਤੇ ਲੋਨ ਵੀ ਦੇ ਸਕੇ। ਪਛਾਣ ਜ਼ਾਹਰ ਨਾ ਕਰਨ ਦੀ ਸ਼ਰਤ 'ਤੇ ਇਕ ਅਧਿਕਾਰੀ ਨੇ ਦਸਿਆ ਕਿ ਸਾਨੂੰ ਉਮੀਦ ਹੈ ਕਿ ਅਗਲੇ ਸਾਲ ਦੀ ਸ਼ੁਰੂਆਤ ਤੱਕ ਸਾਨੂੰ ਰਿਜ਼ਰਵ ਬੈਂਕ ਦੀ ਮਨਜ਼ੂਰੀ ਮਿਲ ਜਾਵੇਗੀ। ਸੂਤਰਾਂ ਦਾ ਕਹਿਣਾ ਹੈ ਕਿ ਪੇਮੈਂਟ ਬੈਂਕ ਦਾ ਮਾਡਲ ਸ਼ੁਰੂਆਤ ਤੋਂ ਹੀ ਦੋਸ਼ਪੂਰਣ ਸੀ,

ਕਿਉਂਕਿ ਤਕਨੀਕ 'ਤੇ ਭਾਰੀ ਖਰਚ ਕੀਤਾ ਗਿਆ ਸੀ। ਕਰਮਚਾਰੀਆਂ 'ਤੇ ਆਉਣ ਵਾਲੀ ਲਾਗਤ ਵੀ ਵਧਦੀ ਗਈ ਅਤੇ ਇਹ ਅਨੁਮਾਨਿਤ ਤੌਰ 'ਤੇ 250 ਕਰੋੜ ਰੁਪਏ ਹੈ। ਜ਼ਿਕਰਯੋਗ ਹੈ ਕਿ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ 'ਚ ਬੈਂਕਿੰਗ ਪ੍ਰਣਾਲੀ 'ਚ ਬਦਲਾਅ ਲਈ ਇਸ ਨੂੰ ਲਾਂਚ ਕੀਤਾ ਸੀ।  (ਏਜੰਸੀ)